Tuesday, September 1, 2026

ਮਾਣਕ ਕਲੀਆਂ ਦੀ ਯਾਦ ਵਿੱਚ ਪ੍ਰੋਗਰਾਮ 8 ਜੁਲਾਈ ਨੂੰ

ਵਿਕਾਸ ਛੋਟੂ ਪ੍ਰੌਡਕਸ਼ਨ ਵਲੋਂ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਨੇ ਰੀਲੀਜ ਕੀਤਾ ਪੋਸਟਰ

PPN2806201513

ਛੇਹਰਟਾ, 28 ਜੂਨ (ਪ.ਪ) – ਸੰਗੀਤ ਸਮਰਾਟ ਕੁਲਦੀਪ ਮਾਣਕ ਦੀ ਯਾਦ ਵਿਚ ਵਿਰਸਾ ਵਿਹਾਰ ਵਿਖੇ 8 ਜੁਲਾਈ ਨੂੰ ਇਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਵਿਕਾਸ ਛੋਟੂ ਪ੍ਰੋਡਕਸ਼ਨ ਵਲੋਂ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਵਲੋਂ ਛੇਹਰਟਾ ਵਿਖੇ ਕਲੀਆਂ ਦਾ ਬਾਦਸ਼ਾਹ ਪੋਸਟਰ ਰੀਲੀਜ਼ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਮਸ਼ਹੂਰ ਗਾਇਕ ਹਰਫ ਚੀਮਾ, ਮਨਜੀਤ ਸਹੋਤਾ, ਜਰਿਅਲ ਦੀਪ, ਨਵ ਮਾਨ, ਭਿੰਦਾ ਜੈ, ਜਸਟੀਨ ਬੀ, ਜੱਸੀ ਐਕਸ ਤੇ ਕਈ ਹੌਰ ਗਾਇਕਾਂ ਦੇ ਨਾਲ-ਨਾਲ ਲਾਫਟਰ ਦਾ ਮਾਸਟਰ ਜੇਤੂ ਉਮੰਗ ਸ਼ਰਮਾ ਗੀਤਕਾਰ ਮਾਣਕ ਅਲੀ ਨੂੰ ਸ਼ਰਧਾਂਜਲੀ ਦੇਣ ਵਿਸ਼ੇਸ਼ ਤੌਰ ਤੇ ਪੁੱਜਣਗੇ ਤੇ ਇਸ ਪ੍ਰੌਗਰਾਮ ਵਿਚ ਆਪਣੇ ਫੰਨ ਦਾ ਮੁਜਾਹਰਾ ਕਰਣਗੇ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਇੰਟਰਨੈਸ਼ਨਲ ਪ੍ਰਮੋਟਰ ਜੀਵੇ ਪੰਜਾਬ ਇੰਟਰਟੈਨਮੈਂਟ ਯੂ.ਐਸ.ਏ ਖਾਸ ਤੌਰ ਤੇ ਪਹੁੰਚ ਰਹੇ ਹਨ।ਮਾਣਕ ਦੀ ਯਾਦ ਵਿਚ ਵੋਹਰਾ ਸਕੂਲ, ਗਰੋਇੰਗ ਸਟਾਰਜ਼ ਵਲੋਂ ਡਾਂਸ ਪੇਸ਼ ਕੀਤਾ ਜਾਵੇਗਾ ਤੇ ਸਟੇਜ ਦੀ ਭੂਮਿਕਾ ਪ੍ਰਸਿੱਧ ਕਲਾਕਾਰ ਅਰਵਿੰਦਰ ਭੱਟੀ ਵਲੋਂ ਨਿਭਾਈ ਜਾਵੇਗੀ।
ਇਸ ਮੋਕੇ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੁਲਦੀਪ ਮਾਣਕ ਇਕ ਬਹੁਤ ਹੀ ਪ੍ਰਸਿੱਧ ਪੰਜਾਬੀ ਗਾਇਕ ਸਨ, ਜਿੰਨਾਂ ਤੋਂ ਉਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।ਉਨਾਂ ਕਿਹਾ ਕਿ ਵਿਕਾਸ ਛੋਟੂ ਵਲੋਂ ਮਾਣਕ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਪ੍ਰੋਗਰਾਮ ਬਹੁਤ ਹੀ ਸਲਾਘਾਯੋਗ ਕਦਮ ਹੈ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply