
ਅੰਮ੍ਰਿਤਸਰ, 28 ਜੂਨ ( ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਵਿੰਗ ਨੇ ਅੱਜ ਪਿੰਡ ਗੁੰਮਟਾਲਾ ਦੇ ਸਬਸਿਡਰੀ ਹੈਲਥ ਸੈਂਟਰ ਵਿਚ ਦਵਾਈਆਂ ਦਿੱਤੀਆਂ।ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਇਹ ਦਵਾਈਆਂ ਸੈਂਟਰ ਦੀ ਡਾ. ਕਿਰਨਦੀਪ ਕੌਰ, ਫਾਰਮਾਸਿਸਟ ਹਰਪ੍ਰੀਤ ਕੌਰ ਨੂੰ ਭੇਂਟ ਕੀਤੀਆਂ।
ਇਸ ਮੌਕੇ ਤੇ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਪ੍ਰੈਲ 2013 ਵਿਚ ਪਿੰਡਾਂ ਦੇ 1186 ਸਬਸਿਡਰੀ ਹੈਲਥ ਸੈਂਟਰਾਂ ਨੂੰ ਦਵਾਈਆਂ ਭੇਜਣੀਆਂ ਬੰਦ ਕਰ ਦਿੱਤੀਆਂ ਸਨ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ ਇਹ ਸਪਲਾਈ ਹੁਣ ਦੋਬਾਰਾ ਸ਼ੁਰੁ ਕੀਤੀ ਗਈ ਹੈ।ਪਰੰਤੁ ਅਫਸੋਸ ਹੈ ਕਿ ਸੈਂਟਰ ਦੇ ਡਾਕਟਰ ਜਿਹੜੀਆਂ ਦਵਾਈਆਂ ਦੀ ਲਿਸਟ ਬਣਾ ਕੇ ਭੇਜਦੇ ਹਨ, ਉਹ ਦਵਾਈਆਂ ਹੀ ਨਹੀਂ ਭੇਜਿਆਂ ਜਾਂਦੀਆਂ।ਜੋਕਿ ਪਿੰਡਾਂ ਦੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਹੈ।ਅੱਜ ਸੈਂਟਰ ਨੂੰ ਉਹ ਦਵਾਈਆਂ ਦਿੱਤੀਆਂ ਗਈਆਂ ਹਨ ਜੋ ਸਰਕਾਰ ਵੱਲੋ ਉਨਾਂ ਕੋਲ ਨਹੀਂ ਆਈ ਸੀ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਗਰੀਬਾ ਦੀ ਹਿਤੈਸ਼ੀ ਕਹਲਾਉਣ ਵਾਲੀ ਸਰਕਾਰ ਪੂਰੀ ਤਰਾਂ ਫੇਲ ਸਾਬਤ ਹੋਈ ਹੈ।ਜਿਹੜੀ ਸਰਕਾਰ ਲੋਕਾਂ ਨੂੰ ਸਿਹਤ ਸੁਵਿਧਾਵਾਂ ਨਹੀਂ ਦੇ ਸਕਦੀ, ਉਸ ਸਰਕਾਰ ਨੂੰ ਸੱਤਾ ਵਿਚ ਰਹਿਣਾ ਦਾ ਕੋਈ ਹੱਕ ਨਹੀਂ ਹੈ।ਉੁਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡਾਕਟਰ ਜਿਹੜੀ ਦਵਾਈਆਂ ਦੀ ਮੰਗ ਕਰਦੇ ਹਨ। ਉਹ ਜਰੁਰ ਭੇਜੀਆਂ ਜਾਣ ਤਾਂ ਜੋ ਗਰੀਬ ਅਤੇ ਪਿਛੜੇ ਲੋਕਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ।ਪੇਂਡੂ ਡਿਸਪੈਂਸਰੀਆਂ ਪਿੰਡਾਂ ਦੇ ਲੋਕਾਂ ਨੂੰ ਸੇਹਤ ਸੇਵਾਵਾਂ ਦੇ ਰਹੀ ਹੈ, ਜੋਕਿ ਇਨਾਂ ਲਈ ਕਿਸੇ ਵਰਦਾਨ ਤੋ ਘੱਟ ਨਹੀਂ ਹੈ, ਪਰੰਤੁ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੇਂਡੂ ਡਿਸਪੈਂਸਰੀਆਂ ਵੱਲ ਖਾਸ ਧਿਆਣ ਦੇਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media