
ਅੰਮ੍ਰਿਤਸਰ, 28 ਜੂਨ (ਗੁਰਚਰਨ ਸਿੰਘ) – ਪੰਜਾਬੀ ਲੇਖਕ ਰਿਟਾ. ਪ੍ਰਿਸੀ. ਸ. ਸੇਵਾ ਸਿੰਘ ਕੌੜਾ ਦੀ ਧਾਰਮਿਕ ਪੁਸਤਕ ‘ਗੁਰੂ ਤੇਗ ਬਹਾਦਰ-ਸ਼ਖ਼ਸੀਅਤ, ਸਫ਼ਰ, ਸੰਦੇਸ਼ ਤੇ ਸ਼ਹਾਦਤ’ ਉੱਪਰ ਇਕ ਵਿਸ਼ੇਸ਼ ਵਿਚਾਰ ਗੋਸਟੀ ਦਾ ਆਯੋਜਿਨ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਤੇ ਪੰਜਾਬ ਸੰਵਾਦ ਮੰਚ ਵੱਲੋਂ ਕੀਤਾ ਗਿਆ। ਜਿਸ ਵਿੱਚ ਮੁੱਖ ਵਕਤਾ ਵਜੋਂ ਡਾ. ਬਲਵੰਤ ਸਿੰਘ ਢਿੱਲੋਂ ਸ਼ਾਮਲ ਹੋਏ, ਜਦ ਕਿ ਉਹਨਾਂ ਦਾ ਪ੍ਰਧਾਨਗੀ ਮੰਡਲ ਵਿੱਚ ਡਾ. ਬਿਕਰਮ ਸਿੰਘ ਘੁੰਮਣ, ਸੁਰਿੰਦਰ ਕੋਛੜ, ਡਾ. ਇਕਬਾਲ ਕੌਰ ਸੌਂਦ, ਦੀਪ ਦਵਿੰਦਰ ਸਿੰਘ, ਭੂਪਿੰਦਰ ਸਿੰਘ ਸੰਧੂ, ਜਗਦੀਸ਼ ਸਚਦੇਵਾ ਸੈਲਿਦਰਜੀਤ ਸਿੰਘ ਗਜਨ ਤੇ ਧਰਵਿੰਦਰ ਔਲਖ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਢਿੱਲੋ ਨੇ ਕਿਹਾ ਕਿ ਸ. ਕੌੜਾ ਦੀ ਇਹ ਪੁਸਤਕ ਇਕ ਸਫ਼ਰਨਾਮੇ ਵਾਂਗ ਹੈ ਤੇ ਗੁਰੂ ਸਹਿਬਾਨ ਦੇ ਜੀਵਨ ਸਫਰ ਤੇ ਖੂਬਸੁਰਤ ਝਾਤ ਪਾਊਂਦੀ ਹੈ। ਜਿਸ ਨਾਲ ਸਾਡੇ ਸਾਹਮਣੇ ਬਹੁਤ ਸਾਰੇ ਉਸਾਰੂ ਤੱਥ ਨਜ਼ਰੀ ਆਉਂਦੇ ਹਨ ਜੋ ਉਹਨਾਂ ਦੀ ਸ਼ਖ਼ਸੀਅਤ ਤੇ ਸਫਰ ਵਿਚੋਂ ਪ੍ਰਗਟ ਹੁੰਦੇ ਹਨ। ਡਾ. ਬਿਕਰਮ ਸਿੰਘ ਘੁੰਮਣ, ਸੁਰਿੰਦਰ ਕੋਛੜ, ਡਾ. ਇਕਬਾਲ ਕੌਰ ਸੌਂਦ, ਡਾ. ਇੰਦਰਾ ਵਿਰਕ, ਸ਼ੈਲਿੰਦਰਜੀਤ ਰਾਜਨ ਆਦਿ ਨੇ ਕਿਹਾ ਇਸ ਨਾਲ ਨਵੀਆਂ ਪਰਤਾਂ ਖੁੱਲੀਆਂ ਹਨ ਤੇ ਨਵੀ ਜਾਣਕਾਰੀ ਦੀ ਸਹੂਲਤ ਪਾਠਕਾਂ ਤੱਕ ਪੁੱਜੀ ਹੈ। ਸਭ ਨੂੰ ਜੀ ਆਇਆ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਬੋਰਡ ਭੂਪਿੰਦਰ ਸਿੰਘ ਸੰਧੂ ਨੇ ਕਹੇ ਅਤੇ ਸਭ ਦਾ ਧੰਨਵਾਦ ਜਗਦੀਸ਼ ਸਚਦੇਵਾ ਨੇ ਕੀਤਾ। ਮੰਚ ਸੰਚਾਲਕ ਵਜੋਂ ਡਾ. ਇੰਦਰਾ ਵਿਰਕ ਨੇ ਡਿਊਟੀ ਨਿਭਾਈ।
ਇਸ ਮੌਕੇ ਸ੍ਰੀ ਮਲਵਿੰਦਰ, ਜਗਤਾਰ ਗਿੱਲ, ਮੱਖਣ ਸਿੰਘ ਭੈਣੀਵਾਲਾ, ਪ੍ਰਿ. ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਧਰਮ ਸਿੰਘ ਧਿਆਨਪੁਰੀ, ਮਾ. ਮਨਜੀਤ ਸਿੰਘ ਵੱਸੀ, ਮਾ.ਨਵਦੀਪ ਸਿੰਘ ਬਦੇਸ਼ਾ, ਸਤਰਾਜ ਜਾਲਾਲਾਬਾਦੀ, ਡਾ. ਰਾਣੀ, ਡਾ. ਨੀਨਾ ਬਾਵਾ, ਪ੍ਰੋ. ਮੰਧੂ ਸ਼ਰਮਾ, ਸੁੱਖਾ ਸਿੰਘ ਭੁੱਲਰ, ਤਰਸੇਮ ਸਿੰਘ ਕਾਲੇਕੇ, ਡਾ. ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਹਰਮੇਸ਼ ਕੌਰ ਜੋਧੇ, ਗੁਰਨਾਮ ਕੌਰ ਬਾਬਾ ਬਕਾਲਾ, ਸੁਰਿੰਦਰ ਸਾਗਰ, ਸਰਬਜੀਤ ਸਿੰਘ ਸੰਧੂ, ਅਰਤਿੰਦਰ ਸੰਧੂ, ਰਣਬੀਰ ਕੌਰ ਰਾਣਾ, ਰਾਜਖੁਸ਼ਵੰਤ ਸਿੰਘ ਸੰਧੂ, ਇਕਬਾਲ ਸਿੰਘ ਸੇਖੋਂ, ਹਰੀ ਸਿੰਘ ਗਰੀਬ, ਬਲਬੀਰ ਮੂਧਲ ਆਦਿ ਨੇ ਵੀ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਡਾ. ਨਰੋਤਮ ਸਿੰਘ, ਐਚ. ਆਰ ਵਸ਼ਿਸ਼ਟ, ਅਤਰਜੀਤ ਕੌਰ ਸੂਰੀ, ਪੰਜਾਬ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media