Friday, March 13, 2026

ਭਾਜਪਾ ਦੇ ਕੌਮੀ ਸਕੱਤਰ ਨੂੰ ਮਿਲਿਆ ਕੰਪਿਊਟਰ ਅਧਿਆਪਕ ਸਾਝਾਂ ਫਰੰਟ ਦਾ ਵਫਦ

Tarun Chugh

ਅੰਮ੍ਰਿਤਸਰ, 29 ਜੂਨ (ਗੁੇਰਚਰਨ ਸਿੰਘ) – ਕੰਪਿਊਟਰ ਅਧਿਆਪਕ ਸਾਝਾਂ ਫਰੰਟ ਦੇ ਯੂਨੀਅਨ ਆਗੂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੂੰ ਮਿਲੇ।ਕੰਪਿਊਟਰ ਅਧਿਆਪਕਾਂ ਨੇ ਸਰਕਾਰ ਵੱਲੋਂ ਰੈਗੂਲਰ ਕੀਤੇ ਜਾਣ ਬਾਅਦ ਵੀ ਰੈਗੁਲਰ ਸੇਵਾਵਾਂ ਦੇ ਲਾਭ ਲਾਗੂ ਨਾ ਕੀਤੇ ਜਾਣ ਬਾਰੇ ਤਰੁਣ ਚੁੱਘ ਜਾਣੂ ਕਰਵਾਇਆ ਗਿਆ।ਯੂਨੀਅਨ ਆਗੂਆਂ ਨੇ ਸਿਖਿਆ ਵਿਭਾਗ ਤੇ ਦੋਸ਼ ਲਗਾਇਆ ਕਿ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਸਮੇ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਨੂੰ ਵਿਭਾਗ ਵਲੋਂ ਇਨ ਬਿਨ ਲਾਗੂ ਨਹੀ ਕੀਤਾ ਜਾ ਰਿਹਾ ਹੈ। ਜਦ ਕਿ 12-11-2010 ਨੂੰ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਹੋਈ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆ ਸੇਵਾਵਾਂ ਰੈਗੁਲਰ ਕਰਨ ਅਤੇ ਸਿਵਲ ਸਰਵਿਸਿਜ ਰੂਲਜ ਅਨੁਸਾਰ ਬਣਦੇ ਸਾਰੇ ਲਾਭ ਦੇਣ ਦਾ ਫੈਸਲਾ ਸਰਕਾਰ ਵਲੋਂ ਕੀਤਾ ਗਿਆ ਸੀ।
ਯੂਨੀਅਨ ਆਗੂਆ ਨੇ ਦੋਸ਼ ਲਗਾਇਆ ਕਿ ਰੈਗੂਲਰ ਹੋਣ ਉਪਰੰਤ ਵੀ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਮੁਲਾਜਮਾਂ ਵਾਲੀਆਂ ਸੁਵਿਧਾਵਾਂ ਨਹੀ ਦਿੱਤੀਆਂ ਜਾ ਰਹੀਆ ਹਨ।ਉਨ੍ਹਾ ਕਿਹਾ ਕਿ ਕੰਪਿਊਟਰ ਅਧਿਆਪਕਾਂ ਤੇ 1 ਜੁਲਾਈ 2011 ਤੋਂ ਪੰਜਾਬ ਸਿਵਲ ਸਰਵਿਸਿਜ ਰੂਲਜ ਲਾਗੂ ਹੋਣ ਦੇ ਬਾਵਜੂਦ ਵਿਭਾਗ ਵਲੋਂ ਕੰਪਿਊਟਰ ਅਧਿਆਪਕਾਂ ਤੇ ਸਿਵਲ ਸਰਵਿਸਿਜ ਰੂਲਜ ਨੂੰ ਲਾਗੂ ਨਹੀ ਕੀਤਾ ਜਾ ਰਿਹਾ ਹੈ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਹਰ ਖੇਤਰ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ।ਜਿਸ ਕਾਰਣ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਅਤੇ ਵਿਭਾਗ ਪ੍ਰਤੀ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਤਰੁਣ ਚੁੱਘ ਕੌਮੀ ਸਕੱਤਰ ਭਾਜਪਾ ਵੱਲੋ ਕੰਪਿਊਟਰ ਟੀਚਰਜ ਯੂਨੀਅਨ ਦੀਆ ਮੰਗਾਂ ਸੁਣਣ ਤੋ ਬਾਅਦ ਭਰੋਸਾ ਦਿੱਤਾ ਗਿਆ ਕਿ ਯੂਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਕਰਾ ਕੇ ਮਸਲਾ ਹਲ ਕਰ ਦਿੱਤਾ ਜਾਵੇਗਾ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply