ਅਮ੍ਰਿਤਸਰ, 29 ਜੂਨ (ਚਰਨਜੀਤ ਸਿੰਘ ਛੀਨਾ) – ਐਮ.ਬੀ.ਏ. ਤੇ ਐਮ.ਸੀ.ਏ. ਦੇ ਕੋਰਸ ਸਬੰਧਤ ਕਾਲਜਾਂ ਵਿਚ ਸ਼ੁਰੂ ਕਰਨ, ਗਦਰ ਮੂਵਮੈਂਟ ਚੇਅਰ ਦੇ ਪ੍ਰੋਫੈਸਰ ਦੀ ਨਿਯੁੱਕਤੀ ਤੋਂ ਇਲਾਵਾ ਵੱਖ-ਵੱਖ ਫੈਕਲਟੀਆਂ ਵਿਚ ਹੋਏ ਪੀ.ਐਚ.ਡੀ. ਥੀਸਜ਼ ਨੂੰ ਪ੍ਰਵਾਨਗੀ ਅੱਜ ਇਥੇ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਦੇ ਮੁੱਖ ਏਜੰਡੇ ਵਿਚ ਸ਼ਾਮਿਲ ਸੀ।
ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ।ਏਜੰਡਾ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਪੇਸ਼ ਕੀਤਾ। ਇਸ ਮੌਕੇ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਤੋਂ ਇਲਾਵਾ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ।
ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਕਾਲਜਾਂਫ਼ਸੰਸਥਾਵਾਂ, ਜਿਹੜੇ ਕਿ ਐਮ.ਬੀ.ਏ. ਅਤੇ ਐਮ.ਸੀ.ਏ. ਦੇ ਕੋਰਸ ਦੂਸਰੀਆਂ ਯੂਨੀਵਰਸਿਟੀਆਂ ਦੀ ਐਫੀਲੀਏਸ਼ਨ ਅਧੀਨ ਚਲਾ ਰਹੇ ਹਨ, ਦੀ ਮੰਗ ਨੂੰ ਮੁੱਖ ਰੱਖਦਿਆਂ ਇਹ ਕੋਰਸ ਇਨ੍ਹਾਂ ਕਾਲਜਾਂਫ਼ਸੰਸਥਾਵਾਂ ਅਤੇ ਨਵੇਂ ਕਾਲਜਾਂਫ਼ਸੰਸਥਾਵਾਂ, ਜਿਹੜੇ ਇਨ੍ਹਾਂ ਕੋਰਸਾਂ ਲਈ ਇਸ ਯੂਨੀਵਰਸਿਟੀ ਨਾਲ ਐਫੀਲੀਏਟ ਹੋਣਾ ਚਾਹੁੰਦੇ ਹਨ, ਨੂੰ ਸੈਸ਼ਨ 2016-17 ਤੋਂ ਐਮ.ਬੀ.ਏ. ਅਤੇ ਐਮ.ਸੀ.ਏ. ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਸਿੰਡੀਕੇਟ ਵੱਲੋਂ ਦੇ ਦਿੱਤੀ ਗਈ। ਇਹ ਕੋਰਸ ਸ਼ੁਰੂ ਕਰਨ ਲਈ ਕਾਲਜਫ਼ਸੰਸਥਾਵਾਂ ਯੂਨੀਵਰਸਿਟੀ ਵਿਚ 1 ਦਸੰਬਰ, 2015 ਤਕ ਅਪਲਾਈ ਕਰ ਸਕਦੇ ਹਨ।
ਸਿੰਡੀਕੇਟ ਵੱਲੋਂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪੋ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੂੰ ਯੂਨੀਵਰਸਿਟੀ ਵਿਖੇ ਸਥਾਪਿਤ ਸਟੱਡੀ ਆਫ ਗਦਰ ਮੂਵਮੈਂਟ ਚੇਅਰ ਦੇ ਪ੍ਰੋਫੈਸਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤੋਂ ਇਲਾਵਾ ਸਿੰਡੀਕੇਟ ਵੱਲੋਂ ਵੱਖ-ਵੱਖ ਫੈਕਲਟੀਆਂ ਦੇ 38 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨ ਕੀਤਾ ਗਿਆ। ਸਿੰਡੀਕੇਟ ਮੈਂਬਰਾਂ ਨੇ ਪ੍ਰੋ. ਬਰਾੜ ਨੂੰ ਉਨ੍ਹਾਂ ਦੇ ਵਾਈਸ-ਚਾਂਸਲਰ ਵਜੋਂ ਕਾਰਜਕਾਲ ਵਿਚ ਹੋਏ ਹੋਰ ਤਿੰਨ ਸਾਲ ਦੇ ਵਾਧੇ ‘ਤੇ ਵਧਾਈ ਦਿੱਤੀ। ਪ੍ਰੋ. ਬਰਾੜ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media