Friday, July 24, 2026

 ਪਿੰਡ ਮੱਲੀਆਂ ਵਿਖੇ ਲੱਗੇ ਗੁਰਮਿੱਤ ਸਮਰ ਕੈਂਪ ਦੁਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ

ਟਾਂਗਰਾ/ਤਰਸਿੱਕਾ, 30 ਜੂਨ (ਸੁਖਦੇਵ ਸਿੰਘ, ਕਵਲ ਜੋਧਾਨਗਰੀ) – ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋ ਕ੍ਰਿਪਾਲ ਖਾਲਸਾ ਮਿਸ਼ਨ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਸਿੱਖ ਇਤਿਹਾਸ ਤੋ ਜਾਣੂ ਕਰਵਾਉਣ ਹਿੱਤ ਇਕ ਗੁਰਮਤਿ ਸਮਰ ਕੈਪ ਪਿੰਡ ਮੱਲੀਆ ਦੇ ਵ’ਡੇ ਗੁਰੂਦਵਾਰਾ ਸਾਹਿਬ ਵਿਖੇ ਹਲਕਾ ਜੰਡਿਆਲਾ ਗੁਰੂ ਤੌ ਸੌ੍ਰਮਣੀ ਕਮੇਟੀ ਮੈਬਰ ਭਾਈ ਬਿਕਰਮਜੀਤ ਸਿੰਘ ਕੋਟਲਾ ਦੇ ਪ੍ਰਬੰਦ ਹੇਠ ੨੪ ਜੂਨ ਤੋ ਚੱਲ ਰਹੇ ਇਸ ਕੈਂਪ ਵਿੱਚ ਲਾਗਲੇ ਪਿੰਡਾਂ ਮੱਲੀਆਂ, ਤਲਾਵਾਂ, ਨਰੈਣਗੜ੍ਹ, ਚੋਹਾਨ, ਖੇਲਾ ਆਦਿ ਦੇ ਪਿੰਡਾਂ ਦੇ ਬੱਚਿਆਂ ਨੂੰ ਸ਼੍ਰੌਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਵੱਲੋਂ ਹਰ ਰੋਜ 4.00 ਤੋ 5.00 ਵਜੇ ਤੱਕ ਸ਼ਾਮ ਨੂੰ ਤਕਰੀਬਨ 200 ਦੇ ਕਰੀਬ ਬੱਚਿਆਂ ਨੂੰ ਗੁਰਮਿੱਤ ਨਾਲ ਸਬੰਧਿਤ ਪੜ੍ਹਾਈ ਕਰਵਾਈ ਗਈ ਅਤੇ ਅੱਜ ਸਵੇਰੇ 10.00 ਵਜੇ ਪਿੰਡ ਦੇ ਵੱਡਾ ਗੁਰਦੁਵਾਰਾ ਸਾਹਿਬ ਦੇ ਖੁਲੇ ਹਾਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਛੋਟੁੇ-ਬੱਚਿਆਂ ਨੇ ਸਬੰਧਿਤ ਤੇ ਕਵੀਸ਼ਰੀ ਕਵੀਤਾ ਆਦਿ ਬੱਚਿਆ ਵੱਲੋਂ ਸੁਣਾਇਆ ਗਿਆ।
ਮੁ’ਖ ਮਹਿਮਾਨ ਦੇ ਤੌਰ ਤੇ ਆਏ ਸ. ਬਿਕਰਮਜੀਤ ਸਿੰਘ ਕੋਟਲਾ ਵੱਲੋ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਵੀ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੋਸਲਾ ਅਫਜਾਈ ਵਾਸਤੇ ਗੁਰਮਿੱਤ ਲਿਟਰੇਚਰ ਫ੍ਰਰੀ ਵੰਡਿਆ ਗਿਆ ਇਸ ਮੌਕੇ ਤੇ ਬਿਕਰਮਜੀਤ ਨੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਹਰ ਮਾਂ ਬਾਪ ਦਾ ਫਰਜ ਬਣਦਾ ਹੈ ਉਹ ਆਪਣੇ ਛੋਟੇ ਬੱਚਿਆਂ ਨੂੰ ਗੁਰਦੁਵਾਰਾ ਸਾਹਿਬ ਵਿਖੇ ਲੈ ਕੇ ਜਾਇਆ ਕਰਨ ਜਿਸ ਨਾਲ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੇ ਪਤਿਤਪੁਣੇ ਵੱਲੋ ਮੌੜ ਕੇ ਆਪਣੇ ਸਿੱਖ ਵਿਰਸੇ ਨਾਲ ਜੋੜਿਆ ਜਾਵੇ ਨਾਲ ਹੀ ਉਹਨਾ ਨੇ ਪਿੰਡ ਦੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦਾ ਵੀ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਇਸ ਮੌਕੇ ਤੇ ਬਿਕਰਮਜੀਤ ਸਿੰਘ ਕੋਟਲਾ ਨੂੰ ਕ੍ਰਿਪਾਲ ਖਾਲਸਾ ਮਿਸ਼ਨ ਅਤੇ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋ ਕ੍ਰਿਪਾਨ ਅਤੇ ਸਿਰਪਾਉ ਬਖਸ਼ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਕ੍ਰਿਪਾਲ ਖਾਲਸਾ ਮਿਸ਼ਨ ਵੱਲੋ ਸ. ਪ੍ਰਕਾਸ਼ ਸਿੰਘ ਸ਼ਾਹ ਸੁਰਜੀਤ ਸਿੰਘ ਸਰਪੰਚ, ਬਲਕਾਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਅਰਜਨ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਸਾਰੇ ਮੈਬਰ ਪੰਚਾਇਤ) ਬਿਕਰਮਜੀਤ ਸਿੰਘ ਨੰਬਰਦਾਰ, ਡਾ. ਬਲਕਾਰ ੰਿਸੰਘ, ਅਰੂੜ ਸਿੰਘ ਮਾਧੋ, ਸ਼ਿੰਦਰ ਸਿੰਘ ਸ਼ਾਹ, ਬੂਟਾ ਸਿੰਘ ਪਹਿਲਵਾਨ ਮੱਲੀ ਢਾਬਾ, ਸੁਰਿੰਦਰ ਸ਼ਾਹ, ਬਾਬਾ ਮੇਜਰ ਸਿੰਘ, ਗੁਰਦੀਪ ਸਿੰਘ, ਸ਼ਾਮ ਸਿੰਘ ਫੌਜੀ, ਤੋਤਾ ਸਿੰਘ, ਕੈਪਟਨ ਰਘਬੀਰ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਸਾਰੀ ਸੰਗਤ ਹਾਜਰ ਸੀ ਇਸ ਮੌਕੇ ਤੇ ਸਵੇਰ ਤੋ ਹੀ ਗੁਰੁ ਕਾ ਲੰਗਰ ਅਤੁੱਟ ਵਰਤ ਰਿਹਾ ਸੀ।ਲੰਗਰ ਦੀ ਸੇਵਾ ਵਿੱਚ ਸ਼ਾਮਲ ਲਵਪ੍ਰੀਤ ਸਿੰਘ, ਗੁਰਸ਼ਰਨਬੀਰ ਸਿੰਘ, ਇਕਬਾਲ ਸਿੰਘ ਆਦਿ ਹਾਜਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply