
ਛੇਹਰਟਾ, 30 ਜੂਨ (ਪ.ਪ) – ਸਿਵਪੂਰੀ ਸੇਵਾ ਸੁਸਾਇਟੀ ਨਰਾਇਣਗੜ੍ਹ ਵਿਖੇ ਇਕ ਦਾਨੀ ਸੱਜਣ ਗੁਰਨਾਮ ਸਿੰਘ ਨਰਾਇਣਗੜ ਨੇ ਸ਼ਿਵਪੂਰੀ ਦੇ ਸ਼ਮਸਾਨਘਾਟ ਵਿਚ ਗਰਮੀ ਦੇ ਮੌਸਮ ਨੂੰ ਵੇਖਦੇ ਹੌਏ ਮ੍ਰਿਤਕ ਦਾ ਸਸਕਾਰ ਕਰਨ ਆਉਣ ਵਾਲੇ ਲੋਕਾਂ ਵਾਸਤੇ ਠੰਢੇ ਪਾਣੀ ਦੀ ਮਸ਼ੀਨ ਦਾਨ ਕੀਤੀ।ਜਿਸ ਦਾ ਉਦਘਾਟਨ ਭਾਜਪਾ ਆਗੂ ਵਿੱਕੀ ਐਰੀ ਵੱਲੋਂ ਕੀਤਾ ਗਿਆ।ਵਿੱਕੀ ਐਰੀ ਨੇ ਇਸ ਸਮੇਂ ਕਿਹਾ ਕਿ ਜਿਹੜਾ ਵੀ ਦਾਨੀ ਸੱਜਣ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕਾਰਜ ਕਰਦਾ ਹੈ, ਪ੍ਰਮਾਤਮਾ ਹਮੇਸ਼ਾਂ ਉਸ ਨੂੰ ਚੜਦੀ ਕਲਾ ਵਿਚ ਰੱਖਦਾ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਕਾਰਜਾਂ ਵਿਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਚੇਅਰਮੈਨ ਹਰੀਸ਼ ਡੰਗ, ਪ੍ਰਧਾਨ ਪੰਨਾ ਲਾਲ ਭਾਰਦਵਾਜ਼, ਜਨਰਲ ਸਕੱਤਰ ਚੇਤਨ ਰਾਮਪਾਲ, ਸੀਨੀਅਰ ਮੀਤ ਪ੍ਰਧਾਨ ਸਤੀਸ਼ ਮੰਟੂ, ਐਮਡੀ ਰੀਖੀ, ਰਾਜੂ ਗੁਪਤਾ, ਪਰਮਜੀਤ ਸਿੰਘ ਪੰਮਾ, ਬਾਬਾ ਅਜੀਤ ਸਿੰਘ ਬੱਚੀਵਿੰਡ, ਹਿੰਮਤ ਸਿੰਘ, ਨਿਰਮਲ ਸਿੰਘ, ਰਜਿੰਦਰ ਜੱਜ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media