Thursday, September 24, 2026

ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਸਥਿਤ ਜੈਲਦਾਰ ਕਲੋਨੀ ਵਾਸੀਆਂ ਦੀਆਂ ਸਣੀਆਂ ਸ਼ਿਕਾਇਤਾਂ

PPN3006201518

ਅੰਮ੍ਰਿਤਸਰ, 30 ਜੂਨ (ਗੁਰਚਰਨ ਸਿੰਘ) – ਪ੍ਰਦੇਸ਼ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ ਨੇ ਅੱਜ ਹਲਕਾ ਪੂਰਬੀ ਦੇ ਇਲਾਕੇ ਵੇਰਕਾ ਦੀ ਜੈਲਦਾਰ ਕਲੋਨੀ ਵਿਖੇ ਬਚਿੱਤਰ ਸਿੰਘ ਲਾਡੀ ਦੇ ਨਿਵਾਸ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਸਮੇਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਂਗਰਸ ਕਾਰਜਕਾਲ ਦੇ ਦੋਰਾਨ ਇਥੇ ਕੰਮਿਉਨਿਟੀ ਹਾਲ ਤੇ ਖੇਡਾਂ ਦਾ ਸਟੇਡਿਅਮ ਬਣਿਆ ਸੀ।ਜਿਸ ਤੋਂ ਬਾਅਦ ਅੱਠ ਸਾਲ ਤੋਂ ਜਿਆਦਾ ਸਮਾਂ ਬੀਤ ਜਾਣ ‘ਤੇ ਵੀ ਅੱਜ ਤੱਕ ਵਿਕਾਸ ਦਾ ਕੋਈ ਨਵਾਂ ਕੰਮ ਨਹੀ ਹੋਇਆਂ।ਸ੍ਰੀ ਬੱਸੀ ਨੇ ਆਕਲੀ ਭਾਜਪਾ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਡਿਪਟੀ ਸੀ.ਐਮ ਸੁਖਬੀਰ ਬਾਦਲ ਵਲੋਂ ਚੋਣਾਂ ਵਿਚ ਕੀਤੇ ਵਾਅਦੇ ਅਨੁਸਾਰ 100 ਕਰੋੜ ਹਾਲੇ ਤੱਕ ਨਹੀਂ ਦਿੱਤੇ ਗਏ ਜਦਕਿ ਹਲਕਾ ਪੂਰਬੀ ਵਾਸੀ ਵਿਕਾਸ ਦੀ ਰਾਹ ਦੇਖ ਰਹੇ ਹਨ।ਇਸ ਮੋਕੇ ਮਨਜੀਤ ਸਿੰਘ ਵੇਰਕਾ, ਜਗਜੀਤ ਸਿੰਘ ਜੱਗਾ, ਜੀਤੂ ਪ੍ਰਧਾਨ, ਰਿੰਕੂ, ਰਾਜੂ, ਬੋਬੀ, ਹਰਜੀਤ ਸਿੰਘ, ਪੂਰਨ ਸਿੰਘ, ਜਗਮੋਹਨ ਸਿੰਘ, ਸੈਣੀ ਪ੍ਰਧਾਨ, ਜਗੀਰ ਸਿੰਘ, ਬਲਵਿੰਦਰ ਸਿੰਘ, ਗੋਲਡੀ, ਰਾਜਵੰਤ ਕੋਰ, ਗੁਰਮੀਤ ਕੋਰ, ਨਰਿੰਦਰ ਕੋਰ, ਜਸਪ੍ਰੀਤ ਕੋਰ, ਪ੍ਰੀਤਪਾਲ ਸਿੰਘ ਹੁੰਦਲ ਮੋਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply