ਦਸਤਾਰ ਸਜਾਓ ਲਹਿਰ, ਪੰਜਾਬ ਦਾ ਉਪਰਾਲਾ ਅਤਿਅੰਤ ਸ਼ਲਾਘਾਯੋਗ -ਸਰਪੰਚ ਮਲਕੀਤ ਸਿੰਘ
ਅਹਿਮਗਗੜ੍ਹ, 1 ਜੁਲਾਈ (ਹਰਮਿੰਦਰ ਸਿੰਘ) – ਪਿੰਡ ਚਚਰਾੜੀ ਕਲਾਂ ਦੇ ਗੁਰਦੁਆਰਾ ਸਾਹਿਬ ‘ਚ ਦਸਤਾਰ ਸਜਾਓ ਲਹਿਰ, ਪੰਜਾਬ ਵੱਲੋਂ ਲਗਾਇਆ ਗਿਆ ਦਸਤਾਰ ਸਿਖਲਾਈ ਕੈਂਪ ਬੜੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ।ਪਿਛਲੇ ਪੰਜ ਰੋਜ ਤੋਂ ਦਸਤਾਰ ਸਿਖਲਾਈ ਤੋਂ ਬਾਅਦ ਅਖੀਰਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਜਸਵੀਰ ਕੌਰ ਕ੍ਰਮਵਾਰ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹੇ।ਬੱਚਿਆਂ ਨੁੰ ਇਨਾਮ ਵੰਡਣ ਦੀ ਰਸਮ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਨਿਭਾਈ।ਆਪਣੇ ਸੰਬੋਧਨੀ ਭਾਸ਼ਣ ‘ਚ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਦਸਤਾਰ ਸਜਾਓ ਲਹਿਰ ਦਾ ਇਹ ਉਪਰਾਲਾ ਅਤਿਅੰਤ ਸ਼ਲਾਘਾਯੋਗ ਉੱਦਮ ਹੈ, ਜੋ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਨੌਜਵਾਨਾਂ ਨੂੰ ਦਸਤਾਰ ਸਜਾਉਂਣ ਪ੍ਰਤੀ ਪ੍ਰੇਰਿਤ ਕਰ ਰਹੇ ਹਨ।ਦਸਤਾਰ ਸਜਾਓ ਲਹਿਰ ਪੰਜਾਬ ਦੇ ਸੰਸਥਾਪਕ ਤੇਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲ਼ੋਂ ਇਹ ਕੈਂਪ ਪੰਜਾਬੀ ਦੀ ਨੌਜਵਾਨੀ ਨੂੰ ਆਪਣੇ ਅਨਮੋਲ ਵਿਰਸੇ ਪ੍ਰਤੀ ਜਾਗ੍ਰਿਤ ਕਰਨ ਲਈ ਲਗਾਏ ਜਾ ਰਹੇ ਹਨ ਅਤੇ ਇਹ ਕਾਰਵਾਂ ਅੱਗੇ ਵੀ ਚੱਲਦਾ ਰਹੇਗਾ।
ਇਸ ਮੌਕੇ ਇਸ ਕੈਂਪ ਲਈ ਵਿਸ਼ੇਸ ਉੱਦਮ ਕਰਨ ਵਾਲੇ ਨੌਜਵਾਨ ਜਗਦੀਪ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਖਾਲਸਾ ਪੰਚ ਲਖਵੀਰ ਸਿੰਘ, ਹੈਰੀ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media