ਮਾਮਲਾ ਠੇਕੇ ਦੀ ਜਮੀਨ ਵਾਪਸ ਲੈਣ ਦਾ
ਇੰਨਸਾਫ ਨਾ ਮਿਲਣ ਤੇ ਜੱਥੇਬਦੀਆਂ ਨੂੰ ਨਾਲ ਲੈ ਕੇ ਕਰਾਂਗੀ ਸੰਘਰਸ – ਬੀਬੀ ਸੁਖਦੇਵ ਕੌਰ
ਅਹਿਮਦਗੜ੍ਹ, 1 ਜੁਲਾਈ (ਹਰਮਿੰਦਰ ਸਿੰਘ) – ਸਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ਜੋ ਕਿ ਪਿੰਡ ਟਿੰਬਰਵਾਲ ਥਾਣਾ ਮਲੌਦ ਜਿਲ੍ਹਾ ਲੁਧਿਆਣਾ ਜੋ ਪਿਛਲੇ ਤਕਰੀਬਨ ਡੇਢ ਸਾਲ ਤੋਂ ਆਪਣੀ ਜਮੀਨ ਨੂੰ ਜਾਣ ਵਾਲੇ ਸਰਕਾਰੀ ਰਾਹ ਲਈ ਲੜਾਈ ਲੜਦੀ ਆ ਰਹੀ ਹੈ, ਸਰਕਾਰੀ ਰਾਹ ਵਿੱਚ ਬਣੇ ਹੋਏ ਮਕਾਨ ਜਸਮੇਲ ਸਿੰਘ ਪੁੱਤਰ ਅਜੀਤ ਸਿੰਘ ਘਰ ਆਉਦਾ ਹੈ, ਉਨ੍ਹਾਂ ਵਲੋਂ ਬੀਬੀ ਸੁਖਦੇਵ ਕੌਰ ਨੂੰ ਆਖਿਆ ਕਿ ਮੈਂ ਬੀਬੀ ਲਈ ਆਪਣੀ ਜਮੀਨ ਵਿੱਚੋਂ ਬੀਬੀ ਜੀ ਨੂੰ ਰਾਹ ਦੇਣ ਲਈ ਤਿਆਰ ਹਾਂ।ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਜਮੀਨ ਬਲਦੇਵ ਸਿੰਘ, ਬੰਤ ਸਿੰਘ, ਚਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਲੰਮੇ ਸਮੇਂ ਤੋਂ ਮਾਮਲੇ ਤੇ ਲੈਂਦੇਂ ਆ ਰਹੇ ਹਨ, ਇਸ ਵਾਰ ਮੈਂ ਇਨ੍ਹਾਂ ਤਿੰਨਾਂ ਭਰਾਵਾਂ ਨੂੰ ਆਪਣੀ ਜਮੀਨ ਠੇਕੇ ਤੇ ਨਾ ਦੇਣ ਲਈ ਤਿੰਨ ਮਹੀਨੇ ਪਹਿਲਾਂ ਦੱਸ ਦਿੱਤਾ ਸੀ। ਪਰ ਇਨ੍ਹਾਂ ਨੇ ਮੈਨੂੰ ਦੱਸੇ ਬਿਨ੍ਹਾਂ ਮੇਰੀ ਜਮੀਨ ਵਿੱਚ ਕਮਾਦ ਦੀ ਫਸਲ ਬੀਜ ਲਈ ਜਿਸਦੀ ਜਾਣਕਾਰੀ ਅਸੀਂ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੂੰ ਦਿੱਤੀ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੀ ਜਮੀਨ ਵਿੱਚ ਨਾ ਵੜਨ ਪਰ ਉਨ੍ਹਾਂ ਨੇ ਪੰਚਾਇਤ ਨੂੰ ਵੀ ਅਣਗੌਲਿਆ ਕਰ ਦਿੱਤਾ।ਬੀਬੀ ਨੇ ਕਿਹਾ ਕਿ ਮੈਂ ਖੁਦ ਟਿੰਬਰਵਾਲ ਜਾ ਕੇ ਮੈਂ ਬਲਦੇਵ ਸਿੰਘ ਆਖਿਆ ਕਿ ਤੁਸੀ ਮੇਰੀ ਜਮੀਨ ਵਿੱਚੋਂ ਆਪਣੇ ਟਰੇਕਟਰ ਬਾਹਰ ਕੱਢੋ ਅੱਗੋਂ ਉਨ੍ਹਾਂ ਚਰਨ ਸਿੰਘ, ਬੰਤ ਸਿੰਘ, ਆਖਿਆ ਕਿ ਅਸੀਂ ਇਹ ਜਮੀਨ ਅਸੀਂ ਪਿਛਲੇ 20 ਸਾਲਾਂ ਵਾਹ ਰਹੇ ਹਾਂ ਇਸ ਤਰ੍ਹਾਂ ਅਸੀਂ ਜਮੀਨ ਨਹੀਂ ਛੱਡਣੀ।ਇਸ ਤੋਂ ਸਾਰੀ ਜਾਣਕਾਰੀ ਥਾਣਾ ਮਲੌਦ ਦੇ ਐਸਐਚਓ ਨੂੰ ਦਿੱਤੀ। ਜਿਨ੍ਹਾਂ ਨੇ ਦੋਨੋਂ ਹੀ ਧਿਰਾਂ ਨੂੰ ਥਾਣੇ ਬੁਲਾ ਕੇ ਪਿੰਡ ਪਤਵੰਤਿਆਂ ਨੇ ਫੈਸਲਾ ਕੀਤਾ ਕਿ ਤੁਸੀ ਇਨ੍ਹਾਂ ਦੇ ਕਮਾਦ ਦੀ ਫਸਲ ਨੂੰ ਜੋਬਿਨ੍ਹਾਂ ਦੱਸੇ ਲਗਾਈ ਹੈ, ਪਰ ਫਿਰ ਵੀ ਉਨ੍ਹਾਂ ਨੂੰ ਮੇਰੇ ਤੋਂ 80 ਹਜਾਰ ਦਿਵਾ ਦਿੱਤਾ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਤੁਸੀ ਇਨਾਂ ਦੀ ਜਮੀਨ ਵਿੱਚ ਨਹੀਂ ਜਾਓਗੇਂ ਬੀਬੀ ਆਪਣੀ ਜਮੀਨ ਜਿਸ ਨੂੰ ਮਰਜੀ ਦੇਵੇ।ਮੈਂ ਇਸ ਜਮੀਨ ਨੂੰ ਕਿਸੇ ਹੋਰ ਨੂੰ ਠੇਕੇ ਤੇ ਦੇ ਦਿੱਤੀ ਪਰ ਤਿੰਨੋਂ ਭਰਾ ਚਰਨ ਸਿੰਘ, ਬੰਤ ਸਿੰਘ, ਬਲਦੇਵ ਸਿੰਘ ਉਸਨੂੰ ਜਮੀਨ ਵਿੱਚ ਨਹੀਂ ਵੜਨ ਦਿੰਦੇ ਸਨ।ਮੈਂ ਆਪਣੇ ਪਿੰਡ ਟਿੰਬਰਵਾਲ ਆਪਣੀ ਜਮੀਨ ਵਿੱਚ ਟਰੈਕਟਰ ਲੈਕੇ ਪਹੁੰਚੇ ਅਸਂੀ ਆਪਣੀ ਜਮੀਨ ਨੂੰ ਵਾਹ ਰਹੇ ਸੀ ਮੇਰੇ ਨਾਲ ਪੱੰਤਰਕਾਰ ਦੇਵ ਸਰਾਭਾ, ਰਿੰਪੀ ਸਰਾਭਾ, ਪੱਤਰਕਾਰ ਡਿੰਪੀ ਪੰਨੂੰ ਮੇਰੇ ਭਤੀਜੇ ਨਾਲ ਸਨ ਤਾਂ ਏਨੇ ਨੂੰ ਬਲਦੇਵ ਸਿੰਘ, ਚਰਨ ਸਿੰਘ, ਬੰਤ ਸਿੰਘ ਤੋਂ ਇਲਾਵਾ ਇਨ੍ਹਾਂ ਦੇ ਤਿੰਨੋਂ ਲੜਕੇ ਅਤੇ ਕੁਲਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ, ਅਜਮੇਰ ਸਿੰਘ ਪੁੱਤਰ ਸੰਤ ਰਾਮ ਸਿੰਘ ਦੇ ਨਾਲ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ।ਅਸੀਂ ਮੌਕੇ ਤੇ ਹੀ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਮਲੌਦ ਦੇ ਐਸਐਚਓ ਦਿੱਤੀ ਜਦ ਤੱਕ ਪੁਲਸ ਉਥੇ ਪੁੱਜੀ ਤਾਂ ਕਥਿਤ ਦੋਸੀ ਭੱਜਣ ਵਿੱਚ ਕਾਮਯਾਬ ਹੋ ਗਏ ਕੁੱਝ ਪੁਲਸ ਦੇ ਅੜਿੱਕੇ ਆ ਗਏ, ਜਿਨ੍ਹਾਂ ਨੂੰ ਮਲੌਦ ਥਾਣੇ ਲਿਆਦਾਂ ਗਿਆ।
ਇਸ ਮੌਕੇ ਬੀਬੀ ਜੀ ਨੇ ਕਿਹਾ ਕਿ ਮੈਨੂੰ ਇਨ੍ਹਾਂ ਤੋਂ ਪੂਰਾ ਜਾਨ ਮਾਲ ਦਾ ਖਤਰਾ ਹੈ ਪੁਲਸ ਇਨ੍ਹਾਂ ਖਿਲਾਫ ਸਖਤੀ ਨਾਲ ਕਾਰਵਾਈ ਕਰੇ।ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਇੰਨਸਾਫ ਪਸੰਦ ਜੱਥੇਬੰਦੀਆਂ ਨੂੰ ਨਾਲ ਲੈਕੇ ਤਿੱਖੇ ਸੰਘਰਸ ਲਈ ਮਜਬੂਰ ਹੋ ਜਾਵਾਂਗੀ।ਜਿਕਰਯੋਗ ਹੈ ਕਿ ਪੱਤਰਕਾਰਾਂ ਵਲੋਂ ਵਾਰ ਵਾਰ ਥਾਣਾ ਮਲੌਦ ਪੁਲਸ ਨੂੰ ਫੋਨ ਕਰਨ ਤੇ ਵੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ।
Punjab Post Daily Online Newspaper & Print Media