Thursday, March 19, 2026

ਆਖਰ 19 ਸਾਲ ਬਾਅਦ ਸੁਣੀ ਗਈ ਸਰਕਾਰੀ ਸਕੂਲ ਦੀ ਫਰਿਆਦ

ਸ੍ਰੀ ਦਰਸ਼ਨ ਲਾਲ ਪਾਰੋਵਾਲ ਸਕੂਲ ਦੇ ਬਣੇ ਪ੍ਰਿੰਸੀਪਲ

PPN0407201502ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਪ੍ਰਿੰਸੀਪਲਾਂ ਦੀ ਬਦਲੀਆਂ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁਮਾਣ ਵਿਖੇ ਸੇਵਾ ਨਿਭਾਅ ਰਹੇ ਪ੍ਰਿੰਸੀਪਲ ਦਰਸ਼ਨ ਲਾਲ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਬਲਾਕ ਫਤਹਿਗੜ ਚੂੜੀਆਂ ਵਿਖੇ ਕਰ ਦਿਤੀ ਗਈ ਸੀ। ਸ੍ਰੀ ਦਰਸ਼ਨ ਲਾਲ ਨੇ ਆਪਣੀ ਹਾਜਰੀ ਪਾਰੋਵਾਲ ਵਿਖੇ ਦੇ ਦਿਤੀ ਹੈ। ਜਿਕਰਯੋਗ ਹੈ ਕਿ ਸ੍ਰੀ ਦਰਸ਼ਨ ਲਾਲ ਦੇ ਪਾਰੋਵਾਲ ਸੀਨੀਅਰ ਸੰਕੈਡਰੀ ਸਕੂਲ ਵਿਖੇ ਹਾਜਰ ਹੋਣ ਨਾਲ ਪਾਰੋਵਾਲ ਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਇਕ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿਉਂ ਕਿ ਇਹ ਸਕੂਲ 1996 ਵਿੱਚ ਅਪਗ੍ਰੇਡ ਹੋਇਆ ਸੀ, ਉਸ ਵੇਲੇ ਤੋ ਲੈ ਕੇ ਕੋਈ ਵੀ ਪੱਕਾ ਪ੍ਰਿੰਸੀਪਲ ਨਹੀਂ ਆਇਆ। ਇਸ ਕਰਕੇ ਇਲਾਕੇ ਦੇ ਪਤਵੰਤੇ ਮਾਣ ਕਰ ਰਹੇ ਹਨ ਕਿ ਪੜਾਈ ਦਾ ਪੱਧਰ ਉਚਾ ਹੋਣ ਦੇ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।ਨਜ਼ਦੀਕ ਪ੍ਰਾਈਵੇਟ ਅਕੈਡਮੀਆਂ ਸਰਕਾਰੀ ਸਕੂਲ ਦੀ ਗਿਣਤੀ ਨੂੰ ਦਿਨ ਬ ਦਿਨ ਖੋਰਾ ਲਗਾਈ ਜਾ ਰਹੀਆਂ ਸਨ। ਇਕ ਪੱਕੇ ਪ੍ਰਿੰਸੀਪਲ ਦੇ ਹਾਜ਼ਰ ਹੋਣ ਨਾਲ ਲੋਕਾਂ ਵਿੱਚ ਖੁਸੀ ਲਹਿਰ ਪਾਈ ਜਾ ਰਹੀ ਹੈ, ਸਿਖਿਆ ਸੁਧਾਰਾਂ ਵਿੱਚ ਵਾਧਾ ਹੋਵੇਗਾ ਤੇ ਪੜਾਈ ਦਾ ਪੱਧਰ ਵੀ ਵਧੀਆ ਤੇ ਗੁਣਾਂਤਮਿਕ ਹੋਵੇਗਾ।ਹਾਜ਼ਰ ਹੋਣ ਮੌਕੇ ਸ੍ਰੀ ਅਨੀਤਾ ਅਰੋੜਾ ਪ੍ਰਿੰਸੀਪਲ, ਰੰਜੀਵ ਅਰੋੜਾ ਧੰਦੋਈ,ਮਨਜੀਤ ਸਿੰੰਘ ਪ੍ਰਿੰਸੀਪਲ, ਭਗਵੰਤ ਸਿੰਘ ਕਲਰਕ,ਬਲਵਿੰਦਰਪਾਲ ਪ੍ਰਿੰਸੀਪਲ, ਸ੍ਰੀ ਤਰਪਾਲ ਸਿੰਘ ਪਾਰੋਵਾਲ, ਗੁਰਮੀਤ ਸਿੰਘ ਪਾਰੋਵਾਲ, ਸੁਖਵਿੰਦਰ ਸਿੰਘ, ਅਜੀਤ ਸਿੰਘ ਵਾਈਸ ਪ੍ਰਿੰਸੀਪਲ, ਤਿਲਕ ਰਾਜ, ਕੁਨਾਲ, ਗੁਰਮੀਤ ਸਿੰਘ, ਤੋ ਇਲਾਵਾ ਘੁਮਾਣ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply