ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ” ਤਣਾਓ ਅਤੇ ਤਣਾਓ ਪ੍ਰਬੰਧਨ” ਸਬੰਧੀ ਇਕ ਕਾਰਜਸ਼ਾਲਾ ਦਾ ਆਯੋਜਿਨ ਕਰਦਿਆਂ ਨੈਕੱਸਟ ਐਜੂਕੇਸ਼ਨ ਦੇ ਸ੍ਰੀਮਤੀ ਪੂਨਮਜੀਤ ਕੌਰ ਕਿਹਾ ਕਿ ਅਜੋਕੀ ਵਿਦਿਅਕ ਪ੍ਰਣਾਲੀ ਕਾਰਨ ਵਿਦਿਆਰਥੀਆਂ ਵਿਚ ਤਣਾਓ, ਕਿੱਤੇ ਕਾਰਨ ਅਧਿਆਪਕਾਂ, ਪਰਿਵਾਰਕ ਕਾਰਨਾਂ ਕਰਕੇ ਹੋਣ ਵਾਲੇ ਤਣਾਓ ਨੂੰ ਦੂਰ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤਣਾਓ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸ਼ਨੋਤਰੀ, ਛੋਟੀਆਂ ਖੇਡਾਂ ਅਤੇ ਵੀਡੀਓ ਕਲਿਪਿੰਗਜ਼ ਦੁਆਰਾ ਹੋਰ ਮਨੋਰੰਜਕ ਅਤੇ ਜਾਣਕਾਰੀ ਭਰਪੂਰ ਬਣਾਇਆ ਗਿਆ। ਸ੍ਰੀਮਤੀ ਪੂਨਮਜੀਤ ਕੌਰ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ, ਉਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ। ਉਨ੍ਹਾਂ ਨੇ ਕਲਾਸਰੂਮ ਪ੍ਰਬੰੰਧਨ ਬਾਰੇ ਵੀ ਗੁਰ ਅਧਿਆਪਕਾਂ ਨੂੰ ਦੱਸੇ। ਅਧਿਆਪਕਾਂ ਨੇ ਇਸ ਕਾਰਜ਼ਸ਼ਾਲਾ ਨੂੰ ਸਮੇਂ ਦੀ ਲੋੜ ਅਤੇ ਜਾਣਕਾਰੀ ਭਰਪੂਰ ਦੱਸਿਆ। ਸਕੂਲ ਦੀ ਵਾਇਸ ਪਿੰਸ੍ਰੀਪਲ ਸ੍ਰੀਮਤੀ ਸੀਮਾ ਵੈਦ ਨੇ ਆਏ ਮਹਿਮਾਨ ਸ੍ਰੀਮਤੀ ਪੂਨਮਜੀਤ ਕੌਰ ਦਾ ਸਨਮਾਨ ਅਤੇ ਧੰਨਵਾਦ ਵੀ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media