Wednesday, July 1, 2026

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਆਯੋਜਿਤ

PPN0407201504ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਵਿਚਾਰਾਂ ਕੀਤੀਆਂ ਗਈਆਂ ਕਿ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇ। ਜਿਵੇਂ ਕਿ ਪਿਛਲੇ ਸਾਢੇ ਚਾਰ ਕੁ ਸਾਲਾਂ ਦੇ ਪ੍ਰਚਾਰ ਦਾ ਲੇਖਾ ਚੋਖਾ ਕਰਦਿਆਂ ਪ੍ਰਚਾਰ ਦਾ ਬਹੁਤ ਚੰਗਾ ਅਸਰ ਪਿਆ ਹੈ। ਪਿਛਲੇ ਸਮੇਂ ਦੌਰਾਨ ਜਿਨ੍ਹਾਂ ਪਿੰਡਾਂ,ਕਸਬਿਆ ਵਿਚ ਪਹਿਲਾ ਸਮਾਗਮ ਹੋ ਚੁੱਕੇ ਹਨ।ਉਨ੍ਹਾਂ ਥਾਵਾਂ ‘ਤੇ ਦੂਜੇ ਦੌਰ ਦਾ ਗੇੜ ਸ਼ੁਰੂ ਕੀਤਾ ਜਾਵੇ। ਅਤੇ ਨਾਲ ਨਾਲ ਜਿਥੇ ਅਜੇ ਤੱਕ ਸਮਾਗਮ ਨਹੀ ਹੋਏ ਉਥੇ ਸਮਾਗਮ ਕੀਤੇ ਜਾਣ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਸਮੂਹ ਮੈਂਬਰਾਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਬੱਚਣ ਦਾ ਇੱਕੋਂ ਇੱਕ ਤਰੀਕਾ ਮਾਨਸਿਕ ਮਨੋਬਲ ਨੂੰ ਉੱਚਾ ਚੁਕਣਾ ਹੈ। ਹੁਣ ਸਮੇਂ ਦੀ ਲੋੜ ਹੈ ਕਿ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਆਪਣੇ ਗੋਰਵਮਈ ਪਿਛੋਕੜ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਵਿਚ ਵੀ ਵਿਦਵਾਨਾਂ ਰਾਹੀਂ ਨਸ਼ਿਆਂ ਦੀ ਇਸ ਲਾਹਨਤ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੂੰ ਦਵਾਈ ਵਗੈਰਾ ਦੀ ਲੋੜ ਹੈ, ਉਹ ਨਸ਼ਾ ਛੁਡਾਉ ਹਸਪਤਾਲ ਜੋ ਝੀਲਾਂ ਦੇ ਸਾਹਮਣੇ ਰੈਂਡ ਕਰਾਸ ਵਲੋਂ ਚੱਲ ਰਿਹਾ ਹੈ, ਜਿਸ ਵਿਚ ਦੀਵਾਈ ਮੁਫ਼ਤ ਦੇਣ ਦਾ ਇੰਤਜਾਮ ਹੈ।ਇਸ ਦਾ ਫਾਇਦਾ ਵੀ ਲੋਕ ਉਠਾ ਸਕਦੇ ਹਨ।ਇਸ ਮੌਕੇ ਇਕਬਾਲ ਸਿੰਘ ਸੋਨੀ, ਅਜੀਤ ਸਿੰਘ ਭੁੱਲਰ, ਬਾਬਾ ਸੁਖਪਾਲ ਸਿੰਘ, ਵੀਰ ਸਿੰਘ, ਬੂਟਾ ਸਿੰਘ, ਐਡਵੋਕੇਟ ਅਰਸ਼ਦੀਪ ਸਿੰਘ, ਕੁਲਵੰਤ ਸਿੰਘ ਦਿਉਣ, ਅਜੀਤਪਾਲ ਸਿੰਘ ਭੁੱਚੋ ਤੋਂ ਸਿਵਾਏ ਜਿਲ੍ਹੇ ਭਰ ਵਿਚੋਂ ਮੈਂਬਰ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply