Thursday, March 19, 2026

’ਡਿਜ਼ੀਟਲ ਹਫ਼ਤੇ’ ਦੌਰਾਨ ਐਸ. ਸੀ ਤੇ ਐਸ. ਟੀ ਵਿਦਿਆਰਥੀਆਂ ਲਈ ਵਿਸ਼ੇਸ਼ ਸ਼ਕਾਲਰਸ਼ਿਪ

ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਏ ਗਏ ‘ਡਿਜ਼ੀਟਲ ਇੰਡੀਆ’ ਦੇ ਨਵੇਂ ਵਿਚਾਰ ਨੂੰ ਸਾਕਾਰ ਕਰਨ ਲਈ 1 ਜੁਲਾਈ ਤੋਂ 7 ਜੁਲਾਈ ਤੱਕ ਪੂਰੇ ਭਾਰਤ ਵਿੱਚ ‘ਡਿਜ਼ੀਟਲ ਇੰਡੀਆ ਹਫ਼ਤਾ’ ਮਨਾਇਆ ਜਾ ਰਿਹਾ ਹੈ। ‘ਡਿਜ਼ੀਟਲ ਇੰਡੀਆ’ ਦੇ ਉਦੇਸ਼ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦਾ ਹਰ ਸਰਕਾਰੀ, ਅਰਧ ਸਰਕਾਰੀ, ਗੈਰ ਸਰਕਾਰੀ ਅਦਾਰਾ ਅਤੇ ਵਿਅਕਤੀਗਤ ਤੌਰ ‘ਤੇ ਹਰ ਭਾਰਤੀ ਆਪਣਾ ਸਹਿਯੋਗ ਦੇ ਰਿਹਾ ਹੈ। ਇਸ ਡਿਜ਼ੀਟਲ ਇੰਡੀਆ ਦਾ ਮੰਤਵ ਦੇਸ਼ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਐਨਾ ਵਿਕਸਿਤ ਕਰਨਾ ਹੈ ਕਿ ਹਰ ਖੇਤਰ ਵਿੱਚ ਪਾਰਦਰਸ਼ਤਾ ਅਤੇ ਭਰਿਸ਼ਟਾਚਾਰ ਤੋਂ ਮੁਕਤ ਸਾਰੀਆਂ ਸੇਵਾਵਾਂ ਹਰ ਇੱਕ ਨੂੰ ਆਨਲਾਈਨ ਉਪਲੱਬਧ ਹੋਣਗੀਆਂ।ਜਾਹਿਰ ਹੈ ਕਿ ਸੂਚਨਾ ਤਕਨਾਲੋਜੀ ਦੀ ਇਸ ਕ੍ਰਾਂਤੀ ਨਾਲ ਲੱਖਾਂ ਨੋਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਇਸੇ ਲਈ ਡਿਜ਼ੀਟਲ ਇੰਡੀਆ ਦੇ ਵਿਚਾਰ ਨੂੰ ਉਤਸ਼ਾਹਿਤ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਡਿਜ਼ੀਟਲ ਖੇਤਰ ਦੇ ਵੱਖ-ਵੱਖ ਕੋਰਸਾਂ ਜਿਵੇਂ ਆਈ.ਟੀ., ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕੰਮਿਊਨੀਕੇਸ਼ਨ ਇੰਜਨੀਅਰਿੰਗ ਵਿੱਚ ਦਾਖਲਾ ਲੈਣ ਵਾਲਿਆਂ ਨੂੰ ਵਿਸ਼ੇਸ਼ ਸ਼ਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਕੀਤਾ ਹੈ। ਇਸ ਤੋਂ ਇਲਾਵਾ ਉਪਰੋਕਤ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੀ ਦਿੱਤੇ ਜਾ ਰਹੇ ਹਨ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਡਿਜ਼ੀਟਲ ਇੰਡੀਆ ਦੇ ਉਦੇਸ਼ ਹੇਠ ਲੱਗਭਗ 16 ਨਵੇਂ ਵੈੱਬ ਪੋਰਟਲ ਸ਼ੁਰੂ ਕੀਤੇ ਗਏ ਹਨ ਅਤੇ ਡਿਜ਼ੀਟਲ ਲਾਕਰ ਵਰਗੀਆਂ ਸਹੂਲਤਾਂ ਦੇਸ਼ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ।ਭਾਰਤ ਸਰਕਾਰ ਵੱਲੋਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ 4.5 ਲੱਖ ਕਰੋੜ ਦਾ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਸਦਕਾ ਆਉਣ ਵਾਲੇ 4 ਸਾਲਾਂ ਤੱਕ ਇਸ ਖੇਤਰ ਵਿੱਚ 18 ਲੱਖ ਤੋਂ ਵੀ ਵੱਧ ਨਵੀਆਂ ਨੌਕਰੀਆਂ ਉਪਲੱਬਧ ਹੋਣਗੀਆਂ। ਉਹਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਈ-ਗਵਰਨੈਸ ਕੈਂਪਸ ਦੇ ਤੌਰ ਤੇ ਦਿੱਤੇ ਯੋਗਦਾਨ ਸਦਕਾ ਪੂਰੇ ਭਾਰਤ ਵਿੱਚੋ 7ਵਾਂ ਸਥਾਨ ਹਾਸਲ ਹੈ ਜਿਸ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੇ ਵੀ ਸਰਕਾਰ ਵੱਲੋਂ ਈ-ਗਵਰਨੈਸ ਤਹਿਤ ਮਿਲਣ ਵਾਲੇ ਪ੍ਰੋਜੈਕਟਾਂ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਤਰਜੀਹ ਦੇਣ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਪ੍ਰੋਜੈਕਟਾਂ ਤੇ ਕੰਮ ਕਰਕੇ ਵਿਹਾਰਕ ਜਾਣਕਾਰੀ ਲੈਣ ਦੇ ਨਾਲ ਨਾਲ ਕਮਾਈ ਵੀ ਕਰ ਸਕਣ। ਇਸੇ ਕਰਕੇ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸ਼ਕਾਲਰਸ਼ਿਪ ਦੇਣ ਦਾ ਐਲਾਨ ਕਰਦਿਆਂ ਉਹਨਾਂ ਨੇ ਦੱਸਿਆ ਕਿ 1 ਜੁਲਾਈ ਤੋਂ 7 ਜੁਲਾਈ ਤੱਕ ਤੱਕ ਚਲਣ ਵਾਲੇ ਡਿਜ਼ੀਟਲ ਇੰਡੀਆ ਹਫ਼ਤੇ ਦੌਰਾਨ ਐਸ. ਸੀ. ਅਤੇ ਐਸ. ਟੀ. ਕੈਟਾਗਰੀ ਦੇ ਵਿਦਿਆਰਥੀਆਂ ਨੂੰ ਉਪਰੋਕਤ ਕੋਰਸਾਂ ਵਿੱਚ ਪਹਿਲ ਦੇ ਆਧਾਰ ਤੇ ਦਾਖਲਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਕਾਦਮਿਕ ਫੀਸ ਨਹੀਂ ਲਈ ਜਾਵੇਗੀ।ਉਹਨਾਂ ਨੇ ਅੱਗੇ ਕਿਹਾ ਕਿ ਐਸ. ਸੀ ਅਤੇ ਐਸ. ਟੀ ਕੈਟਾਗਰੀ ਦੇ ਵਿਦਿਆਰਥੀਆਂ ਦੀ ਮਾਲੀ ਹਾਲਤ ਦੇ ਮੱਦੇਨਜ਼ਰ ਉਹਨਾਂ ਨੂੰ ਹੋਸਟਲ ਫੀਸ ਅਤੇ ਬੱਸ ਫੀਸ ਵੀ ਮੁਆਫ਼ ਕੀਤੀ ਜਾ ਸਕਦੀ ਹੈ।ਬਾਬਾ ਫ਼ਰੀਦ ਗਰੁੱਪ ਵੱਲੋਂ ਇਹ ਮੌਕਾ ਪ੍ਰਦਾਨ ਕਰਨ ਲਈ ਡਿਜ਼ੀਟਲ ਇੰਡੀਆ ਹਫ਼ਤੇ ਦੌਰਾਨ ਵੱਧ ਤੋਂ ਵੱਧ ਐਸ. ਸੀ. ਅਤੇ ਐਸ. ਟੀ ਕੈਟਾਗਰੀ ਦੇ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ‘ਡਿਜ਼ੀਟਲ ਇੰਡੀਆ’ ਦੇ ਵਿਚਾਰ ਨੂੰ ਹੋਰ ਬਲ ਮਿਲੇ ਅਤੇ ਆਉਣ ਵਾਲੇ ਸਮੇਂ ਵਿੱਚ ਉਪਰੋਕਤ ਕੋਰਸਾਂ ਦੇ ਵਿਦਿਆਰਥੀ ਇੰਜਨੀਅਰ ਬਣ ਕੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ । ਸ. ਗੁਰਮੀਤ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਉਪਰੋਕਤ ਕੋਰਸਾਂ ਵਿੱਚ ਦਾਖਲਾ ਲੈਣ ਦੀ ਆਖਰੀ ਮਿਤੀ 7 ਜੁਲਾਈ ਤੱਕ ਹੀ ਹੈ ਸੋ ਵਿਦਿਆਰਥੀ ਜਲਦੀ ਦਾਖਲਾ ਲੈ ਕੇ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply