Tuesday, June 9, 2026

ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲ ਨੇ ਭਾਈ ਸੁਖਜੀਤ ਸਿੰਘ ਖੋਸਾ ਦਾ ਕੀਤਾ ਸਨਮਾਨ

PPN0607201503A

ਸੰਦੌੜ, 6 ਮਈ (ਹਰਮਿੰਦਰ ਸਿੰਘ ਭੱਟ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਖਿਲਾਫ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਵੱਲੋਂ ਵਿੱਢੇ ਸੰਘਰਸ਼ ਨੂੰ ਜਥੇ ਵੱਲੋਂ ਪੂਰਨ ਰੂਪ ਵਿਚ ਸਮਰਥਨ ਤੇ ਸਾਥ ਦਿੱਤਾ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਨੇ ਸਤਿਕਾਰ ਸਭਾ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ ਅਤੇ ਉਨ੍ਹਾਂ ਦੇ ਸਮੂਹ ਸਾਥੀਆਂ ਦਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਨਮਾਨਿਤ ਕਰਨ ਉਪਰੰਤ ਵਾਪਸੀ ਵੇਲੇ ਸੰਦੌੜ ਵਿਖੇ ਕੀਤਾ।
ਉਨ੍ਹਾਂ ਕਿਹਾ ਕਿ ਭਾਈ ਸਾਹਿਬ ਤਿੰਨ ਮਹੀਨਿਆਂ ਤੋਂ ਕਪੂਰਥਲਾ ਜੇਲ੍ਹ ਦੀ ਹਿਰਾਸਤ ਵਿਚ ਸਨ, ਉਨ੍ਹਾਂ ਦੀ ਜ਼ਮਾਨਤ ਹਾਈਕੋਰਟ ਵੱਲੋਂ ਮਨਜ਼ੂਰ ਕਰਨ ਉਪਰੰਤ ਜਦ ਜੇਲ੍ਹ ਤੋ ਬਾਹਰ ਆਏ ਤਾਂ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਵਿਸ਼ਾਲ ਜਥੇ ਦੇ ਰੂਪ ਵਿਚ ਭਾਈ ਸਾਹਿਬ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਗੁਰੂ ਸ਼ੁਕਰਾਨੇ ਵਜੋਂ ਗਏ, ਜਿਸ ਨਾਲ ਸਿੱਖ ਪੰਥ ਵਿਚ ਏਕਤਾ ਵਧਣ ਦਾ ਪ੍ਰਮਾਣ ਪ੍ਰਤੱਖ ਹੁੰਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਨਾਥ ਸਿੰਘ ਹਮੀਦੀ, ਕੁਲਵੰਤ ਸਿੰਘ ਕਾਂਝਲਾ, ਲਖਵੀਰ ਸਿੰਘ ਮੰਡੀ ਕਲਾਂ, ਜਸਵੀਰ ਸਿੰਘ ਸੰਘੇੜਾ, ਜਸਵਿੰਦਰ ਸਿੰਘ ਸੰਘੇੜਾ, ਸੁਖਵਿੰਦਰ ਸਿੰਘ ਮਾਂਗੇਵਾਲ, ਭੀਮ ਸਿੰਘ ਸਦੋਵਾਲ, ਗੁਰਪ੍ਰੀਤ ਸਿੰਘ ਜਾਗੋਵਾਲ, ਅੰਮ੍ਰਿਤਪਾਲ ਸਿੰਘ ਜੋਧਪੁਰ, ਆਕਾਸ਼ਦੀਪ ਸਿੰਘ ਮਹਿਲ ਖ਼ੁਰਦ ਤੋ ਇਲਾਵਾ ਜਥੇ ਦੇ ਹੋਰ ਸੇਵਾਦਾਰ ਹਾਜ਼ਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply