ਸੰਦੌੜ, 6 ਜੁਲਾਈ (ਹਰਮਿੰਦਰ ਸਿੰਘ ਭੱਟ) – ਜਿਲ੍ਹਾ ਪੁਲਿਸ ਮੁੱਖੀ ਸਾ.ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਵਿਲੀਅਮ ਜੈਜੀ ਡੀ.ਅੇਸ.ਪੀ ਮਾਲੇਰਕੋਟਲਾ ਅਗਵਾਈ ਹੇਠ ਸੰਦੌੜ ਪੁਲਿਸ ਦੀ ਨਸ਼ਿਆ ਖਿਲਾਫ ਵਿੱਢੀ ਮੁਹਿੰੰਮ ਉਸ ਸਮੇ ਭਾਰੀ ਸਫਲਤਾ ਮਿਲੀ ਜਦੋ ਪੁਲਿਸ ਨੇ ਇੱਕ ਵਿਅਕਤੀ ਨੂੰ 42 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ।ਪੁਲਿਸ ਥਾਣਾ ਸੰਦੌੜ ਦੇ ਮੁ’ਖੀ ਇਸੰਪੈਕਟਰ ਸ੍ਰੀ ਰਾਜੇਸ਼ ਸੁਨੇਹੀ ਨੇ ਦਸਿਆ ਕਿ ਹਰਨੇਕ ਸਿੰਘ ਏ.ਐਸ਼.ਆਈ ਦੀ ਅਗਵਾਈ ਇੱਕ ਪੁਲਿਸ ਪਾਰਟੀ ਗਸਤ ਦੌਰਾਨ ਸੰਦੌੜ ਤੋ ਕਸਬਾ ਭਰਾਲ ਨੂੰ ਜਾ ਰਹੀ ਸੀ, ਜਦੋ ਪੁਲਿਸ ਪਾਰਟੀ ਪਿੰਡ ਸੰਦੌੜ ਦੀ ਹੱਦ ਟੀ ਪਆਇਟ ਮਾਣਕੀ ਦੇ ਨਜਦੀਕ ਪੁੱਜੀ ਤਾ ਪਿੰਡ ਕਸਬਾ ਭਰਾਲ ਸਾਈਡ ਤੋ ਇਕ ਵਿਅਕਤੀ ਬਿਨਾ ਨੰਬਰ ਸਪੈਲਡਰ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੰਡ ਮਾਣਕੀ ਵੱਲ ਮੋੜਨ ਲ’ਗਾ ਤਾਂ ਪੁਲਿਸ ਪਾਰਟੀ ਨੇ ਸ਼’ਕ ਦੇ ਅਧਾਰ ‘ਤੇ ਰੋਕ ਕੇ ਤਲਾਸੀ ਲਈ ਤਾਂ ਉਸ ਕੋਲੋ 42 ਗ੍ਰਾਮ ਅਫੀਮ ਬਰਾਮਦ ਕੀਤੀ ।ਪੁਲਿਸ ਨੇ ਦੋਸ਼ੀ ਪਰਦੀਪ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਤ’ਖਰ ਕਲਾਂ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਨੰ.੩੯ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media