Friday, July 17, 2026

ਮੁਫਤ ਫੈਟ ਚੈਕਅੱਪ ਕੈਂਪ ਆਯੋਜਿਤ

PPN0607201504

ਸੰਦੌੜ, 6 ਜੁਲਾਈ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫੌਜੇਵਾਲ ਵਿਖੇ ਪੰਚ ਗੁਰਮੀਤ ਸਿੰਘ ਫੌਜੀ ਦੇ ਉਦਮ ਸਦਕਾ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਿਉਟਰੇਸਨ ਟੀਮ ਖੰਨੇ ਵਲੋਂ ਮੁਫਤ ਫੈਟ ਚੈਕ-ਅਪ ਕੈਂਪ ਆਯੋਜਿਤ ਕੀਤਾ ਗਿਆ।ਟੀਮ ਦੇ ਮੈਂਬਰ ਰਮੇਸ਼ ਕੁਮਾਰ, ਜਸਵੀਰ ਸਿੰਘ, ਗੌਰਵ ਵਲੋਂ ਪਿੰਡ ਵਾਸੀਆਂ ਨੂੰ ਉਹਨਾਂ ਦੇ ਕੱਦ ਅਨੁਸਾਰ ਸਰੀਰਕ ਭਾਰ ਬਾਰੇ ਜਾਣਕਾਰੀ ਵਿਸ਼ਥਾਰ ਪੂਰਵਕ ਦਿੱਤੀ ਅਤੇ ਕਿਹਾ ਕਿ ਤਲੀਆਂ ਅਤੇ ਬਜਾਰੀ ਖਾਣ ਪੀਣ ਵਾਲੀਆਂ ਚੀਜਾਂ ਤੋ ਪਰਹੇਜ ਕੀਤਾ ਜਾਵੇ, ਜਿਸ ਨਾਲ ਹੋ ਰਹੀਆਂ ਸਰੀਰਕ ਅਤੇ ਚਮੜੀ ਦੇ ਖਤਰਨਾਕ ਰੋਂਗਾਂ ਤੋ ਬਚਾਅ ਕਰ ਕੇ ਲੰਬੀ ਉਮਰ ਨੂੰ ਅਰੋਗਤਾ ਪੂਰਵਕ ਬਿਤਾਇਆ ਜਾ ਸਕਦਾ ਹੈ।
ਇਸ ਮੌਕੇ ਸਰਪੰਚ ਅਜੀਤ ਕੌਰ, ਕਰਨੈਲ ਸਿੰਘ, ਜਗਨਪ੍ਰੀਤ ਕੌਰ ਪੰਚ, ਪਰਗਟ ਸਿੰਘ, ਪੰਚ ਗੁਰਮੀਤ ਸਿੰਘ ਫੌਜੀ, ਜੁਗਰਾਜ ਸਿੰਘ, ਤਪਿੰਦਰ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਅਮਰਜੀਤ ਸਿੰਘ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply