Monday, September 7, 2026

13 ਸਾਲਾਂ ਬਾਅਦ ਜੰਗੀਰਾਣਾ ਦੇ ਸੈਕੰਡਰੀ ਸਕੂਲ ਵਿਚ ਪ੍ਰਕਾਸ਼ ਕੌਰ ਗਿੱਲ ਨੇ ਸੰਭਾਲਿਆ ਪ੍ਰਿੰਸੀਪਲ ਦਾ ਅਹੁੱਦਾ

PPN120404
ਬਠਿੰਡਾ, 12 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਬਠਿੰਡਾ ਦੇ ਬੱਚਿਆਂ ਤੇ ਅਧਿਆਪਕਾਂ ਵਿਚ ਉਦੋਂ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਪਿਛਲੇ ਦਿਨੀਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਨਿਯੁੱਕਤੀਆਂ ਦੀ ਲਿਸਟ ਜਾਰੀ ਕਰਦਿਆਂ ਇਸ ਵਿਚ ਸਰਕਾਰੀ ਸੈਕੰਡਰੀ ਸਕੂਲ ਜੰਗੀਰਾਣਾ ਦਾ ਨਾਮ ਵੀ ਆ ਗਿਆ।  ਇਹ ਸਕੂਲ ਪੰਜਾਬ ਸਰਕਾਰ ਦੁਆਰਾ ਸਾਲ 2001 ਵਿਚ ਹਾਈ ਸਕੂਲ ਤੋਂ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਕਰ ਦਿੱਤਾ ਸੀ। ਪਰ ਇਸ ਸਕੂਲ ਵਿਚ 2001 ਤੋਂ ਹੀ ਪ੍ਰਿੰਸੀਪਲ ਪੋਸਟ (ਪਦ) ਖ਼ਾਲੀ ਪਿਆ ਸੀ। ਹੁਣ ਪੰਜਾਬ ਸਰਕਾਰ ਨੇ ਬੱਚਿਆਂ ਦੀ ਫਰਿਆਦ ਨੂੰ ਸੁਣਦਿਆਂ ਪ੍ਰਿੰਸੀਪਲ ਦੀ ਖਾਲੀ ਪਦ ਭਰਨ ਲਈ ਇਸ ਸਕੂਲ ਵਿਖੇ ਸ੍ਰੀਮਤੀ ਪ੍ਰਕਾਸ਼ ਕੌਰ ਗਿੱਲ ਦੇ ਪ੍ਰਿੰਸੀਪਲ ਦੀ ਨਿਯੁੱਕਤੀ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਨਾਂ ਨੇ ਅੱਜ ਹੁਕਮਾਂ ਦੀ ਪਾਲਣਾ ਕਰਦਿਆਂ ਜੰਗੀਰਾਣਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣਾ ਅਹੁੱਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਨਾਂ ਕੋਲ ਪੜਦੇ ਵਿਦਿਆਰਥੀ ਦੀਪਇੰਦਰ ਸਿੰਘ ਜੰਗੀਰਾਣਾ ਇਸ ਅਹੁੱਦੇ ਤੇ ਆਰਜੀ ਇੰਚਾਰਜ਼ ਕੰਮ ਕਰਦੇ ਸਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੈਡਮ ਪ੍ਰਕਾਸ਼ ਕੌਰ ਗਿੱਲ ਨੇ ਸਾਲ 1994 ਵਿਚ ਇਥੇ ਹਾਈ ਸਕੂਲ ਜੰਗੀਰਾਣਾ ਵਿਖੇ ਸਮਾਜਿਕ ਸਿੱਖਿਆ ਅਧਿਆਪਕਾ ਵੱਲੋਂ ਆਪਣੀ ਪਹਿਲੀ ਹਾਜ਼ਰੀ ਇਸੇ ਸਕੂਲ ਵਿਚ ਨਿਯੁੱਕਤੀ ਸਮੇਂ ਪਈ ਸੀ, ਦੋ ਸਾਲ ਤੱਕ ਇਥੇ ਸੇਵਾ ਨਿਭਾਅ ਚੁੱਕੇ ਹਨ। ਜਦੋਂ ਕਿ ਉਸ ਸਮੇਂ ਲੈਕਚਰਾਰ ਦੀਪਇੰਦਰ ਸਿੰਘ ਜੰਗੀਰਾਣਾ ਉਨਾਂ ਕੋਲ 8, 9ਵੀ ਜਮਾਤ ਵਿਚ ਪੜਿਆ ਕਰਦੇ ਸਨ। ਅੱਜ ਜਦੋਂ ਮੁੜ ਮੈਡਮ ਪ੍ਰਿੰਸੀਪਲ ਬਣ ਕੇ ਸਰਕਾਰੀ ਸੈਕੰਡਰੀ ਸਕੂਲ ਜੰਗੀਰਾਣਾ ਵਿਖੇ ਪੁੱਜੇ ਤਾਂ ਉਨਾਂ ਦਾ ਬੱਚਿਆਂ ਤੇ ਅਧਿਆਪਕਾਂ ਵਲੋਂ ਹਾਰ ਪਾ ਕੇ ਭਰਵਾ ਸਵਾਗਤ ਕੀਤਾ ਗਿਆ। ਇਸ ਸਮੇਂ ਉਨਾਂ ਦੇ ਪਤੀ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੇ ਸ. ਗੁਰਦੇਵ ਸਿੰਘ ਗਿੱਲ ਤੇ ਲੈਕਚਰਾਰ ਭੁਪਿੰਦਰ ਸਿੰਘ ਘੁੱਦਾ ਉਨਾਂ ਨੂੰ ਹਾਜਰ ਕਰਾਉਣ ਪਹੁੰਚੇ, ਜਦਕਿ ਸਕੂਲ ਦੇ ਇੰਚਾਰਜ਼ ਦੀਪਇੰਦਰ ਸਿੰਘ ਲੈਕਚਰਾਰ ਰਾਜਵੀਰ ਸਿੰਘ, ਦਵਿੰਦਰ ਸਿੰਘ, ਬਲਰਾਜ, ਅਸੋਕ, ਲੈਕਚਰਾਰ ਗੁਰਮੀਤ ਸਿੰਘ, ਬਲਵੀਰ ਸਿੰਘ ਕਮਾਡੋ, ਬਲਜਿੰਦਰ ਸਿੰਘ, ਗੁਰਜੀਵਨ ਸਿੰਘ, ਸੋਹਨ ਲਾਲ, ਮੋਨਿਕਾ ਪੁਰੀ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਅਮਨ ਜੋਤ ਕੌਰ, ਰਮਨਦੀਪ ਕੌਰ, ਨੀਰੂ ਬਾਲਾ, ਪਰਮਜੀਤ ਕੌਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply