Friday, October 18, 2024

ਅਕਾਲੀ-ਭਾਜਪਾ ਉਮੀਦਵਾਰ ਨੂੰ ਮਿਲਿਆ ਬਲ, ‘ਦੀ ਬਠਿੰਡਾ ਸਕੂਲ ਵੈਨ ਐਸੋਸੀਏਸ਼ਨ’ ਆਈ ਹਮਾਇਤ ‘ਤੇ

ਮਨਪ੍ਰੀਤ ਨਾਲ ਗਏ ਪ੍ਰਧਾਨ ਨਾਲ ਸਾਡਾ ਕੋਈ ਸਬੰਧ ਨਹੀਂ- ਦਵਿੰਦਰ ਸਿੰਘ

PPN120405

ਬਠਿੰਡਾ, 12  ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਬੀਤੇ ਦਿਨ ‘ਦੀ ਬਠਿੰਡਾ ਸਕੂਲ ਵੈਨ ਐਸੋਸੀਏਸ਼ਨ’ ਜਿਸ ਦੇ ਪ੍ਰਧਾਨ ਵੱਲੌਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਦੇ  ਸੈਂਕੜੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿਣ ਦਾ ਐਲਾਨ ਕਰ ਦਿੱਤਾ। ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪ੍ਰਧਾਨ ਦਵਿੰਦਰ ਸਿੰਘ ਦੇ ਨਾਲ ਸੈਂਕੜੇ ਬੱਸ ਵੈਨ ਆਪ੍ਰੇਟਰ ਸ਼ਾਮਲ ਹੌਏ ਤੇ ਉਹਨਾਂ ਮਤੇ ਰਾਹੀਂ ਫੈਸਲਾ ਕੀਤਾ ਕਿ ਉਹ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਹੀ ਹਮਾਇਤ ਕਰਨਗੇ ਕਿਉਂਕਿ ਇਹ ਐਸੋਸੀਏਸ਼ਨ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਵਿੰਗ ਬਣਕੇ ਕੰਮ ਕਰਦੀ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਕਾਲੀ ਦਲ ਦਾ ਹੀ ਸਾਥ ਦੇਣਗੇ ਤੇ ਕਾਂਗਰਸੀ ਉਮੀਦਵਾਰ ਦੀ ਹਮਾਇਤ ਕਰਨ ਵਾਲੇ ਪ੍ਰਧਾਨ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਇਸ ਮੌਕੇ ਗੁਰਮੀਤ ਸਿੰਘ ਸਿੱਧੂ ਅਤੇ ਦਵਿੰਦਰ ਸਿੰਘ ਨੇ ਸਮੂਹ ਸਕੂਲ ਬੱਸਾਂ ਦੇ ਡਰਾਈਵਰਾਂ ਅਤੇ ਮਾਲਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦ ਸਿੰਘ ਪ੍ਰਧਾਨ ਸਿਲਵਰ ਓਕਸ ਸਕੂਲ, ਹਰਜਿੰਦਰ ਸਿੰਘ ਪ੍ਰਧਾਨ ਰੈਡ ਕਲਿਫ ਸਕੂਲ, ਗੁਰਤੇਜ ਸਿੰਘ ਪ੍ਰਧਾਨ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਜਗਜੀਤ ਸਿੰਘ ਸੈਂਟ ਪਾਲ ਸਕੂਲ, ਮਹਿੰਦਰ ਸਿੰਘ ਡੀਪੀਐਸ ਸਕੂਲ, ਪ੍ਰਵੀਨ ਕੁਮਾਰ ਡੀਏਵੀ ਸਕੂਲ ਅਤੇ ਮੈਂਬਰ ਰਾਕੇਸ਼ ਕੁਮਾਰ, ਜੱਸੀ ਸ਼ਰਮਾ, ਜਗਜੀਤ ਸਿੰਘ ਜੱਗਾ, ਅਵਤਾਰ ਸਿੰਘ ਢਿੱਲੋਂ, ਜਸਪਾਲ ਸਿੰਘ, ਮੱਖਣ ਸਿੰਘ, ਸੇਵਕ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸ਼ਰਮਾ, ਜਗਵਿੰਦਰ ਸਿੰਘ ਬਾਂਡੀ, ਗੁਰਸੇਵਕ ਸਿੰਘ ਮਹਿਤਾ, ਜਸਵੀਰ ਸਿੰਘ ਕੋਟਲੀ, ਜਗਦੀਪ ਭੁੱਲਰ ਬੰਗੀ, ਬਲਜੀਤ ਸਿੰਘ ਬਾਦਲ, ਰਾਜੂ ਚੰਨੂ, ਗੋਰਾ ਜੈ ਸਿੰਘ, ਜਗਸੀਰ ਭਗਤਾ, ਅਵਤਾਰ ਸਿੰਘ ਰਾਮਪੁਰਾ, ਬਲਕਰਨ ਸਿੰਘ ਗੰਗਾ, ਜਗਜੀਤ ਸਿੰਘ, ਪੋਸਤੀ, ਰੂਪ ਸਿੰਘ ਮੌੜ, ਲਖਵੀਰ ਸਿੰਘ ਤਲਵੰਡੀ, ਨਛੱਤਰ ਸਿੰਘ ਗਿੱਦੜਬਾਹਾ ਆਦਿ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply