Thursday, March 19, 2026

ਫਸਲੀ ਵਿਭਿੰਨਤਾ ਅਪਣਾ ਕੇ ਖੁਸ਼ਹਾਲ ਬਣਿਆ ਕਿਸਾਨ ਪਲਵਿੰਦਰ ਸਿੰਘ ਸਹਾਰੀ

ਖੇਤੀ ਮਾਹਿਰਾਂ ਦੀ ਸਲਾਹ ਨੇ ਬਦਲਿਆ ਪਲਵਿੰਦਰ ਸਿੰਘ ਦਾ ਖੇਤੀਬਾੜੀ ਸਬੰਧੀ ਨਜ਼ਰੀਆ

PPN0707201505

ਭਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ‘ਚ ਕਾਮਯਾਬ ਰਿਹਾ ਹੈ। ਪਿੰਡ ਸਹਾਰੀ ਦਾ ਇਹ ਕਿਸਾਨ ਪਲਵਿੰਦਰ ਸਿੰਘ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਨਿਕਲ ਕੇ ਸਬਜ਼ੀਆਂ, ਦਾਲਾਂ, ਕਮਾਦ ਤੇ ਹੋਰ ਫਸਲਾਂ ਦੀ ਕਾਸ਼ਤ ਕਰ ਰਿਹਾ ਹੈ ਜਿਸ ਨਾਲ ਉਸ ਦੀ ਆਮਦਨ ‘ਚ ਵਾਧਾ ਹੋਇਆ ਹੈ। ਅੱਜ ਪਲਵਿੰਦਰ ਸਿੰਘ ਆਪਣੇ ਇਲਾਕੇ ਦਾ ਇੱਕ ਅਗਾਂਹਵਧੂ ਕਿਸਾਨ ਹੈ ਜਿਸ ਤੋਂ ਸੇਧ ਲੈ ਕੇ ਹੋਰ ਕਿਸਾਨ ਵੀ ਫਸਲੀ ਵਿਭਿੰਨਤਾ ਵਾਲੇ ਪਾਸੇ ਨੂੰ ਮੁੜ ਰਹੇ ਹਨ।
ਕਿਸਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੇ ਭਰਾ ਨਾਲ ਸਾਂਝੀ 15 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਕਾਮਯਾਬ ਖੇਤੀ ਕਰ ਰਹੇ ਹਨ।ਪਲਵਿੰਦਰ ਸਿੰਘ ਦੱਸਦਾ ਹੈ ਕਿ ਕਣਕ-ਝੋਨੇ ਦੀ ਫਸਲ ਹੁਣ ਮੁਨਾਫੇਯੋਗ ਨਹੀਂ ਰਹੀ ਅਤੇ ਉਸਨੇ ਕੁਝ ਸਾਲ ਪਹਿਲਾਂ ਕਣਕ-ਝੋਨੇ ਨੂੰ ਛੱਡ ਕੇ ਦਾਲਾਂ, ਵੱਖ-ਵੱਖ ਸੀਜ਼ਨਲ ਸਬਜ਼ੀਆਂ ਅਤੇ ਕਮਾਦ ਆਦਿ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ।ਉਸ ਨੇ ਕਿਹਾ ਕਿ ਸਬਜ਼ੀਆਂ ਦੀ ਕਾਸ਼ਤ ਬਹੁਤ ਲਾਹੇਵੰਦ ਰਹਿੰਦੀ ਹੈ ਅਤੇ ਸਬਜ਼ੀਆਂ ਦਾ ਚੰਗਾ ਝਾੜ ਮਿਲਣ ਦੇ ਨਾਲ ਬਜ਼ਾਰ ਵਿੱਚ ਭਾਅ ਵੀ ਚੰਗਾ ਮਿਲ ਜਾਂਦਾ ਹੈ।ਕਿਸਾਨ ਪਲਵਿੰਦਰ ਸਿੰਘ ਅਨੁਸਾਰ ਸਬਜ਼ੀਆਂ ਦਾ ਮੰਡੀਕਰਨ ਵੀ ਬਹੁਤ ਅਸਾਨ ਹੈ ਅਤੇ ਬਹੁਤੀਵਾਰ ਤਾਂ ਉਸਦੀ ਸਬਜ਼ੀ ਖੇਤ ਵਿੱਚ ਹੀ ਵਿੱਕ ਜਾਂਦੀ ਹੈ।ਇਸ ਤੋਂ ਇਲਾਵਾ ਸਬਜ਼ੀਆਂ ਦੇ ਮੰਡੀਕਰਨ ਲਈ ਕਿਤੇ ਦੂਰ ਨਹੀਂ ਜਾਣਾ ਪੈਂਦਾ ਅਤੇ ਉਸਨੂੰ ਆਪਣੇ ਲਾਗੇ ਦੇ ਸ਼ਹਿਰਾਂ ਦੀਆਂ ਮੰਡੀਆਂ ‘ਚ ਸਬਜ਼ੀਆਂ ਦਾ ਚੰਗਾ ਭਾਅ ਮਿਲ ਜਾਂਦਾ ਹੈ। ਉਸਨੇ ਦੱਸਿਆ ਕਿ ਦਾਲਾਂ ਦੀ ਕਾਸ਼ਤ ਵੀ ਲਾਹੇਵੰਦੀ ਹੈ ਅਤੇ ਦਾਲਾਂ ਦੀਆਂ ਫਸਲਾਂ ਵੀ ਚੰਗਾ ਮੁਨਾਫਾ ਦੇ ਜਾਂਦੀਆਂ ਹਨ। ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਸਨੇ 6 ਏਕੜ ਕਮਾਦ ਲਗਾਇਆ ਹੋਇਆ ਹੈ, ਜਦਕਿ 1 ਏਕੜ ‘ਚ ਟਮਾਟਰ, 2 ਏਕੜ ਭਿੰਡੀ ਤੋਰੀ, 2 ਏਕੜ ਮਾਂਹ ਤੇ ਬਾਕੀ ‘ਚ ਬਾਸਮਤੀ ਦੀ ਬਿਜਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸਤੋਂ ਇਲਾਵਾ ਉਹ ਹਰ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਜੋ ਕਿ ਉਸਦੀ ਆਮਦਨ ਦਾ ਮੁੱਖ ਸਰੋਤ ਹੈ।
ਕਿਸਾਨ ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਖੇਤੀ ਧੰਦੇ ਨੂੰ ਲਾਹਵੰਦਾ ਬਣਾਉਣ ਲਈ ਸਹਾਇਕ ਧੰਦੇ ਅਪਨਾੳਣੇ ਸਮੇਂ ਦੀ ਮੁੱਖ ਲੋੜ ਹੈ।ਪਲਵਿੰਦਰ ਸਿੰਘ ਦੱਸਦਾ ਹੈ ਕਿ ਉਸਨੇ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਸ਼ੁਰੂ ਕੀਤਾ ਹੋਇਆ ਹੈ, ਜਿਸ ਤੋਂ ਉਸ ਨੂੰ ਰੋਜ਼ਾਨਾਂ ਦੀ ਆਮਦਨ ਹੋ ਰਹੀ ਹੈ।ਪਲਵਿੰਦਰ ਸਿੰਘ ਆਪਣੀ ਸਫਲਤਾ ਪਿਛੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨੂੰ ਦੱਸਦਾ ਹੈ ਕਿਉਂਕਿ ਉਹ ਆਪਣੀਆਂ ਫਸਲਾਂ ਦੀ ਕਾਸ਼ਤ ਖੇਤੀ ਮਾਹਿਰਾਂ ਦੀ ਸ਼ਿਫਾਰਸ਼ ਅਨੁਸਾਰ ਕਰਦਾ ਹੈ ਅਤੇ ਫਸਲਾਂ ਨੂੰ ਖਾਦਾਂ ਤੇ ਰਸਾਇਣ ਦਵਾਈਆਂ ਵੀ ਵਰਤੋਂ ਵੀ ਮਾਹਿਰਾਂ ਦੀ ਸ਼ਿਫਾਰਸ਼ ਅਨੁਸਾਰ ਕਰਦਾ ਹੈ।ਪਲਵਿੰਦਰ ਸਿੰਘ ਨੇ ਆਪਣੇ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਨਿਕਲ ਕੇ ਖੇਤੀ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਮੰਨ ਕੇ ਆਪਣੇ ਖੇਤਾਂ ‘ਚ ਫਸਲੀ ਵਿਭਿਨਤਾ ਲਿਆਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply