Thursday, March 19, 2026

ਗੋਲਡਨ ਈਰਾ ਸਕੂਲ ਬਧਰਾਵਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

PPN0707201506

ਸੰਦੌੜ, 7 ਜੁਲਾਈ (ਹਰਮਿੰਦਰ ਸਿੰਘ) – ਨਜਦੀਕੀ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਨਵੇਂ ਬਣੇ ਗੋਲਡਨ ਈਰਾ ਮਿਲੇਨੀਅਮ ਸਕੂਲ ਵਿਖੇ ਇਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।ਨਵੇਂ ਵਿਦਿਅਕ ਸੈਸਨ ਸੁਰੂ ਕਰਨ ਤੋਂ ਬਾਅਦ ਪ੍ਰਮਾਤਮਾ ਦੇ ਸੁਕਰਾਨੇ ਦੇ ਤੌਰ ਤੇ ਕਰਵਾਏ ਇਸ ਸਮਾਗਮ ਵਿਚ ਸੰਤ ਬਾਬਾ ਗੁਰਪਾਲ ਸਿੰਘ ਰਾਜਸਥਾਨ ਅਤੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ, ਬਾਬਾ ਕਰਮ ਸਿੰਘ ਲੀਲਾ ਵਾਲਿਆਂ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ।ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸੰਤ ਬਾਬਾ ਗੁਰਪਾਲ ਸਿੰਘ ਨੇ ਕੀਰਤਨ ਕੀਤਾ।ਉਨ੍ਹਾਂ ਸਕੂਲ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਰਦੇ ਹੋਏ ਇਕ ਪੌਦਾ ਵੀ ਲਗਾਇਆ।ਇਸ ਮੌਕੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ, ਭਗਵਾਨ ਸਿੰਘ ਗਿੱਲ, ਹਰਮਨਦੀਪ ਸਿੰਘ ਸੰਧੂ, ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ, ਨੰਬਰਦਾਰ ਹਮੀਰ ਸਿੰਘ ਕਾਸਾਪੁਰ, ਸਰਪੰਚ ਰਘਵੀਰ ਸਿੰਘ ਕੁਠਾਲਾ, ਨੰਬਰਦਾਰ ਜਗਮੇਲ ਸਿੰਘ ਚੁਹਾਣੇ, ਸਰਪੰਚ ਹਾਕਮ ਸਿੰਘ ਬਧਰਾਵਾਂ, ਸਰਪੰਚ ਸਿਕੰਦਰ ਸਿੰਘ ਕਾਸਾਪੁਰ, ਇੰਦਰਜੀਤ ਸਿੰਘ ਭੂਰੀ ਆਦਿ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply