Saturday, March 21, 2026
Breaking News

ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਫਾਰਮਰਾਂ ਨੂੰ ਦਿੱਤੀ ਜਾ ਰਹੀ ਹੈ ਸਬਸਿਡੀ – ਹਰਦੀਪ ਸਿੰਘ

PPN0707201514ਪਠਾਨਕੋਟ, 7 ਜੁਲਾਈ (ਪ.ਪ) – ਪੰਜਾਬ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਡੇਅਰੀ ਦੇ ਯੂਨਿਟ ਸਥਾਪਿਤ ਕਰਨ ਲਈ ਡੇਅਰੀ ਫਾਰਮਰਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਅਸਾਨ ਸ਼ਰਤਾ ਤੇ ਕਰਜ਼ਾ ਅਤੇ ਕੈਟਲ ਸ਼ੈਡ ਬਣਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸਾਧਾਰਣ ਸਕੀਮ ਤਹਿਤ 20 ਪਸ਼ੂਆਂ ਦੇ ਸ਼ੈਡ ਬਣਾਉਣ ਲਈ 25 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 1.50 ਲੱਖ ਰੁਪਏ, 10 ਪਸ਼ੂਆਂ ਦੇ ਸ਼ੈਡ ਬਣਾਉਣ ਲਈ 25 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 1 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਿੰਗ ਰਾਹੀਂ ਮਹਿਲਾ ਸ਼ਸਕਤੀਕਰਨ ਸਕੀਮ ਤਹਿਤ 20 ਪਸ਼ੂਆਂ ਦੇ ਸ਼ੈਡ ਬਣਾਉਣ ਲਈ 50 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 3 ਲੱਖ ਰੁਪਏ ਅਤੇ 10 ਪਸ਼ੂਆਂ ਦੇ ਸ਼ੈਡ ਬਣਾਉਣ ਲਈ 50 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੇਅਰੀ ਦਾ ਕਾਰੋਬਾਰ ਸ਼ੁਰੂ ਕਰਨ ਲਈ ਜ਼ਿਲ੍ਹਾ ਪਠਾਨਕੋਟ ਦੇ 10 ਸਿੱਖਿਆਰਥੀਆਂ ਨੂੰ ਦੋ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੇਅਰੀ ਉਦੱਮ ਸਿਖਲਾਈ ਸਕੀਮ ਤਹਿਤ 6 ਹਫ਼ਤਿਆਂ ਦੀ ਟ੍ਰੇਨਿੰਗ ਡੇਅਰੀ ਵਿਕਾਸ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ 10 ਸਿੱਖਿਆਰਥੀਆਂ ਦੀ ਚੋਣ ਕਰਕੇ ਡੇਅਰੀ ਦੀ ਟ੍ਰੇਨਿੰਗ ਲਈ ਸਿਖਲਾਈ ਸੈਂਟਰ ਵੇਰਕਾ ਵਿਖੇ ਭੇਜਿਆ ਗਿਆ ਹੈ।ਜਿੰਨ੍ਹਾਂ ਨੂੰ ਸਿਖਲਾਈ ਸਰਟੀਫਿਕੇਟ ਹਾਸਲ ਹੋਣ ਉਪਰੰਤ ਸਰਕਾਰ ਦੀ ਸਕੀਮ ਮੁਤਾਬਕ 50 ਪ੍ਰਤੀਸ਼ਤ ਸਬਸਿਡੀ ਤੇ ਦੋ-ਦੋ ਦੁਧਾਰੂ ਪਸ਼ੂਆਂ ਦਾ ਕਰਜਾ ਬੈਂਕਾਂ ਤੋਂ ਦਿਵਾਇਆ ਜਾਵੇਗਾ ਅਤੇ ਖਰੀਦੇ ਪਸ਼ੂਆਂ ਦਾ ਬੀਮਾ 100 ਪ੍ਰਤੀਸ਼ਤ ਸਬਸਿਡੀ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੱਥ ਟੋਕਾ, ਹਰੇ ਚਾਰੇ ਦੇ ਅਚਾਰ ਲਈ ਸਾਈਲੇਜ ਬੈਗ ਵੀ ਸਬਸਿਡੀ ‘ਤੇ ਦਿੱਤੇ ਜਾਣਗੇ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਮਹਿਲਾ ਸ਼ਸਕਤੀਕਰਨ ਸਕੀਮ ਤਹਿਤ ਪਿਛਲੇ ਦੋ ਸਾਲਾਂ ਦੌਰਾਨ 12 ਸਿੱਖਿਆਰਥਣਾਂ ਨੂੰ ਡੇਅਰੀ ਫਾਰਮਿੰਗ ਦੀ ਸਿਖਲਾਈ ਦਿਵਾਈ ਗਈ ਹੈ ਅਤੇ ਸਰਕਾਰ ਵੱਲੋਂ ਇੰਨ੍ਹਾਂ ਮਹਿਲਾਵਾਂ ਨੂੰ ਡੇਅਰੀ ਯੂਨਿਟ ਦੀ ਹਰੇਕ ਮੱਦ ਜਿਵੇਂ ਪਸ਼ੂਆਂ ਦੀ ਖਰੀਦ, ਕੈਟਲ ਸ਼ੈਡ, ਦੁੱਧ ਚੁਆਈ ਮਸ਼ੀਨ, ਦੁੱਧ ਠੰਡਾ ਕਰਨ ਵਾਲੀ ਮਸ਼ੀਨ ਅਤੇ ਚਾਰਾ ਕੱਟਣ ਵਾਲੀ ਮਸ਼ੀਨ ਆਦਿ ‘ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਪਸ਼ੂਆਂ ਦੇ ਬੀਮੇ ਲਈ 100 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਡੇਅਰੀ ਦੇ ਪ੍ਰਤੀ ਯੂਨਿਟ ‘ਤੇ ਲਗਭਗ 13 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਜ਼ਿਲ੍ਹੇ ਅੰਦਰ 2 ਬਲਾਕ ਪੱਧਰ ਦੇ ਕੈਂਪ ਲਗਾ ਕੇ 246 ਡੇਅਰੀ ਫਾਰਮਰਾਂ ਨੂੰ ਡੇਅਰੀ ਦੀਆਂ ਉੱਚ ਤਕਨੀਕਾਂ ਬਾਰੇ, ਵਿਭਾਗੀ ਸਕੀਮਾਂ, ਪਸ਼ੂਆਂ ਦੇ ਵਧੀਆ ਰੱਖ ਰਖਾਵ, ਬਰੀਡਿੰਗ, ਫੀਡਿੰਗ ਅਤੇ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਘਰੇਲੂ ਵਰਤੋਂ ਵਿੱਚ ਲਿਆਂਦੇ ਜਾਂਦੇ ਦੁੱਧ ਦੀ ਕੁਆਲਿਟੀ ਪਰੱਖ ਬਾਰੇ ਖਪਤਕਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਦੁੱਧ ਦੇ 48 ਸੈਂਪਲ ਟੈਸਟ ਕੀਤੇ ਗਏ ਹਨ। ਜਿੰਨ੍ਹਾਂ ਵਿੱਚੋਂ 22 ਸਹੀ ਪਾਏ ਗਏ ਅਤੇ 26 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਜਿੰਨ੍ਹਾਂ ਵਿੱਚ ਪਾਣੀ ਦੀ ਮਾਤਰਾ ਜਿਆਦਾ ਪਾਈ ਗਈ ਅਤੇ ਇੰਨ੍ਹਾਂ ਦੀ ਰਿਪੋਰਟ ਖਪਤਕਾਰਾਂ ਨੂੰ ਮੌਕੇ ‘ਤੇ ਦਿੱਤੀ ਗਈ ਅਤੇ ਕੁਆਲਿਟੀ ਮੁਤਾਬਕ ਵਧੀਆ ਦੁੱਧ ਖਰੀਦਣ ਲਈ ਪ੍ਰੇਰਿਤ ਕੀਤਾ ਗਿਆ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply