ਗੁਰਵਿੰਦਰ ਦੀ ਬੈਸਟ ਪਾਪਾ ਬਣਨ ਦੀ ਇੱਛਾ ਅੰਗ ਦਾਨ ਕਰਨ ਨਾਲ ਅਮਰ ਹੋਈ

ਨਵੀਂ ਦਿੱਲੀ, 7 (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਮੌਤ ਦੇ ਬਾਅਦ ਉਹਨਾਂ ਦੇ ਸ਼ਰੀਰ ਦੇ ਏਮਸ ਵਿੱਖੇ ਅੰਗਦਾਨ ਕਰਨ ਵਾਲੇ ਪਰਿਵਾਰ ਦਾ ਅੱਜ ਸਨਮਾਨ ਕੀਤਾ ਗਿਆ।ਦਰਅਸਲ ਡਾਕਟਰਾਂ ਵੱਲੋਂ ਗੁਰਵਿੰਦਰ ਸਿੰਘ ਨੂੰ ਬ੍ਰੇਨ ਡੈਡ ਘੋਸ਼ਿਤ ਕਰਨ ਉਪਰੰਤ ਪਰਿਵਾਰ ਵੱਲੋਂ ਉਹਨਾਂ ਦੀਆਂ ਦੋ ਕਿਡਨੀਆਂ, ਇੱਕ ਲੀਵਰ, ਦੋ ਅੱਖਾਂ ਅਤੇ ਦਿੱਲ ਦਾਨ ਕਰਨ ਦਾ ਫੈਸਲਾ ਲਿਆ ਗਿਆ ਤਾਂ ਕਿ ਕਿਸੇ ਲੋੜਵੰਦ ਰੋਗੀ ਨੂੰ ਇਹਨਾਂ ਅੰਗਾਂ ਦੇ ਨਾਲ ਜਿੰਦਗੀ ਜਿਉਣ ਦਾ ਮੌਕਾ ਮਿਲ ਸਕੇ।ਕਮੇਟੀ ਅਹੁਦੇਦਾਰਾਂ ਵੱਲੋਂ ਗੁਰਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਪਿਤਾ ਹਰਦੇਵ ਸਿੰਘ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸਨਮਾਨ ਸਵਰੂਪ ਦਿੱਤਾ ਗਿਆ।
ਮ੍ਰਿਤਕ ਦੀ ਵੱਡੀ ਭਰਜਾਈ ਬੀਬੀ ਬਲਜੀਤ ਕੌਰ ਨੇ ਨਮ ਅੱਖਾਂ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਕਮੇਟੀ ਦਾ ਇਸ ਸਹਾਇਤਾ ਲਈ ਧੰਨਵਾਦ ਵੀ ਕੀਤਾ।ਗੁਰਵਿੰਦਰ ਸਿੰਘ ਦੇ ਆਪਣੀ ਬੇਟੀਆਂ ਦੇ ਵਾਸਤੇ ਆਪਣੇ ਆਪ ਨੂੰ ਬੇਸਟ ਪਾਪਾ ਸਾਬਿਤ ਕਰਨ ਦੇ ਵੇਖੇ ਗਏ ਸੁਪਨੇ ਤੇ ਅੱਜ ਉਹਨਾਂ ਦੇ ਪੂਰੇ ਪਰਿਵਾਰ ਨੂੰ ਮਾਨ ਮਹਿਸੂਸ ਦਾ ਵੀ ਬਲਜੀਤ ਕੌਰ ਨੇ ਦਾਵਾ ਕੀਤਾ। ਉਹਨਾਂ ਨੇ ਕਿਹਾ ਕਿ ਗੁਰਵਿੰਦਰ ਦੀ ਮੌਤ ਉਪਰੰਤ ਜਦੋਂ ਅਸੀਂ ਉਸਦੇ ਅੰਗ ਦਾਨ ਸੰਬੰਧੀ ਫਾਰਮ ਨੂੰ ਲੈ ਕੇ ਘਰ ਗਏ ਸੀ, ਤਾਂ ਸਾਡੇ ਮਨ ਵਿੱਚ ਨਿਸੁਆਰਥ ਭਾਵਨਾ ਸੀ। ਪਰ ਅੱਜ ਕੌਮ ਦੇ ਵੱਲੋਂ ਉਨ੍ਹਾਂ ਦੇ ਇਸ ਕਦਮ ਦੀ ਕੀਤੀ ਜਾ ਰਹੀ ਤਾਰੀਫ ਨੇ ਗੁਰਵਿੰਦਰ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ।ਉਨ੍ਹਾਂ ਨੇ ਚਾਰ ਰੋਗੀਆਂ ਨੂੰ ਗੁਰਵਿੰਦਰ ਦੇ ਅੰਗਾਂ ਦੇ ਨਾਲ ਠੀਕ ਹੋਣ ਦੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਵੱਲੋਂ ਸੰਭਾਲ ਕੇ ਰੱਖੀਆਂ ਗਈਆਂ ਦੋ ਅੱਖਾਂ ਦੋ ਹੋਰ ਦੋ ਲੋਕਾਂ ਦੇ ਵੀ ਕੰਮ ਆਉਣ ਦੀ ਗੱਲ ਕਹੀ।ਦਿੱਲੀ ਕਮੇਟੀ ਦੇ ਮੈਂਬਰ ਗੁਰਵਿੰਦਰ ਪਾਲ ਸਿੰਘ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਦਿੱਤੇ ਗਏ ਸਹਿਯੋਗ ਲਈ ਵੀ ਪਰਿਵਾਰ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਹੱਤਵਪੂਰਨ ਅੰਗਾਂ ਨੂੰ ਦਾਨ ਕਰਕੇ 4 ਰੋਗੀਆਂ ਦੀ ਜਿੰਦਗੀ ਬਚਾਉਣ ਨੂੰ ਸਾਹਸਿਕ ਕਦਮ ਦੱਸਦੇ ਹੋਏ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਇਸ ਬਹਾਦੁਰ ਸਿੱਖ ਪਰਵਾਰ ਨੇ ਪੂਰੇ ਸਿੱਖ ਪੰਥ ਨੂੰ ਮਾਨ ਮਹਿਸੂਸ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।ਜਿਸਦੇ ਲਈ ਮੇਰੇ ਕੋਲ ਸ਼ਬਦਾਂ ਦੀ ਬਜਾਏ ਅੱਖਾਂ ਵਿੱਚ ਅੱਥਰੂ ਹਨ।40 ਸਾਲ ਦੇ ਇਸ ਲੜਕੇ ਦੇ ਪਰਿਵਾਰ ਲਈ ਰਕਮ ਨੂੰ ਥੋੜੀ ਦਸਦੇ ਹੋਏ ਜੀ.ਕੇ ਨੇ ਗੁਰਵਿੰਦਰ ਦੀ ਮੌਤ ਦੇ ਬਾਅਦ ਦੁਖ ਦੀ ਘੜੀ ਵਿੱਚ ਉਸ ਦੇ ਸ਼ਰੀਰ ਨੂੰ ਦੂਸਰਿਆਂ ਦੇ ਕੰਮ ਆਉਣ ਵਾਸਤੇ ਪਰਿਵਾਰ ਵੱਲੋਂ ਵਰਤਣ ਨੂੰ ਮਹੱਤਵਪੂਰਣ ਘਟਨਾਂ ਵੀ ਦਸਿਆ।ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਜੀ. ਕੇ ਨੇ ਗੁਰਵਿੰਦਰ ਸਿੰਘ ਦੀ ਦੋ ਬੇਟੀਆਂ ਦੀ ਸ਼ਿਖਿਆਂ ਦੇ ਲਈ ਕਮੇਟੀ ਵੱਲੋਂ ਜ਼ਰੂਰੀ ਯੋਗਦਾਨ ਦੇਣ ਦੀ ਵੀ ਘੋਸ਼ਣਾ ਕੀਤੀ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪਰਿਵਾਰ ਦੇ ਇਸ ਕਦਮ ਨੂੰ ਸਿੱਖ ਗੁਰੂਆਂ ਦੀ ਸ਼ਿਖਿਆਵਾਂ ਦੇ ਨਾਲ ਜੋੜਦੇ ਹੋਏ ਆਪਣੀ ਭਲਾਈ ਦੀ ਬਜਾਏ ਦੂਸਰਿਆਂ ਦੀ ਜਿੰਦਗੀ ਦੇ ਬਾਰੇ ਸੋਚਣ ਦੇ ਲਏ ਗਏ ਫੈਸਲੇ ਤੇ ਕੌਮ ਨੂੰ ਇਸ ਪਰਿਵਾਰ ਤੇ ਮਾਨ ਮਹਿਸੂਸ ਕਰਨ ਦੀ ਅਪੀਲ ਕੀਤੀ। ਪਰਿਵਾਰ ਦੇ ਜੀਵਨਯਾਪਨ ਤੇ ਸਨਮਾਨ ਦੇ ਲਈ ਦਿੱਲੀ ਕਮੇਟੀ ਵੱਲੋਂ ਪਰਿਵਾਰ ਲਈ ਹਰ ਸੰਭਵ ਮਦਦ ਕਰਨ ਦਾ ਵੀ ਸਿਰਸਾ ਨੇ ਭਰੋਸਾ ਦਿੱਤਾ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ, ਹਰਦੇਵ ਸਿੰਘ ਧਨੌਵਾ, ਗੁਰਦੇਵ ਸਿੰਘ ਭੋਲਾ, ਬੀਬੀ ਧੀਰਜ ਕੌਰ, ਚਮਨ ਸਿੰਘ, ਰਵੇਲ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਅਕਾਲੀ ਆਗੂ ਮਨਜੀਤ ਸਿੰਘ ਔਲਖ ਮੌਜ਼ੂਦ ਸਨ।
Punjab Post Daily Online Newspaper & Print Media