Thursday, March 19, 2026

ਸਵੱਛ ਭਾਰਤ ਮਿਸ਼ਨ ਤਹਿਤ ”ਰੱਖੋ ਸਫ਼ਾਈ ਪਾਓ ਵਡਿਆਈ” ਪ੍ਰੋਗਰਾਮ ਦੀ ਸ਼ੁਰੂਆਤ ਹੋਈ

ਮੁੱਖ ਮੰਤਰੀ, ਜਥੇ: ਰਣੀਕੇ ਦੀ ਬਦੌਲਤ ਗਰੀਬ ਲਈ ਅਨੇਕਾਂ ਸਕੀਮਾਂ ਜਾਰੀ

PPN0907201508
ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਗਰੀਬ ਪਰਿਵਾਰਾਂ ਦੀਆ ਸਮੱਸਿਆਵਾ ਨੂੰ ਸਮਝਦਿਆ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਉਚੇਚੇ ਯਤਨਾ ਸਦਕਾ ਪੰਜਾਬ ਦੇ ਸਰਹੱਦੀ ਹਲਕਾ ਅਟਾਰੀ ਅੰਦਰ ਸ਼ੁਰੂ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਗਰੀਬ ਬੇਸਹਾਰਾ ਪਰਿਵਾਰਾਂ ਨੂੰ ਉਚ ਵਰਗ ਦੀ ਤਰਾਂ ਸਕੀਮਾ ਸਹਾਇਤਾ ਦੇਣ ਲਈ ਸ਼ੁਰੂ ਕੀਤੇ ਕਾਰਜ਼ਾਂ ਨੂੰ ਬੂਰ ਪੈਣਾ ਸ਼ੁਰੂ ਹੋਣ ਦੇ ਨਾਲ ਨਾਲ ਗਰੀਬਾਂ ਲਈ ਅਨੇਕਾਂ ਸਕੀਮਾ ਸ਼ੁਰੂ ਹੋ ਗਈਆ ਹਨ ਜਿਸ ਲਈ ਅੱਜ ਗਰੀਬ ਨੂੰ ਇਨ੍ਹਾਂ ਸਕੀਮਾ ਨਾਲ ਜੋੜਨ ਅਤੇ ਸਕੀਮਾ ਜਾਰੀ ਕਰਨ ਲਈ ਅੱਜ ਸਥਾਨਕ ਐਸ. ਪੀ ਰਿਜ਼ੋਟ ਛੇਰਹਾਟਾ ਬਾਈਪਾਸ ਵਿਖੇ ਸਵਛ ਭਾਰਤ ਮਿਸ਼ਨ ਤਹਿਤ ”ਰੱਖੋ ਸਫ਼ਾਈ ਪਾਓ ਵਡਿਆਈ” ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਕੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਕੀਤੀ ।
ਇਲਾਕੇ ਭਰ ਅਤੇ ਹਲਕਾ ਅਟਾਰੀ ਤੋ ਪੁੱਜੇ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉਪਾਲੇ ਸਦਕਾ ਸ਼ੁਰੂ ਕੀਤੀ ਸਵਚ ਭਾਰਤ ਮਿਸ਼ਨ ਤਹਿਤ ਸਮੁੱਚੇ ਭਾਰਤ ਦੇ ਗਰੀਬ ਪਰਿਵਾਰ ਨੂੰ ਸੌਚ ਮੁਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਅਟਾਰੀ ਅੰਦਰ ਗਰੀਬ ਪਰਿਵਾਰਾਂ ਨੂੰ ਅਨੇਕਾਂ ਸਕੀਮਾ ਦੇਣ ਲਈ ਕੀਤੇ ਵਾਅਦੇ ਯਤਨਾ ਸਦਕਾ 2 ਮਹੀਨੇ ਵਿਚ ਮਹਾਂਤਮਾ ਗਾਂਧੀ ਦੇ ਜਨਮ ਦਿਨ ਮੋਕੇ ਵਿਧਾਨ ਸਭਾ ਹਲਕਾ ਅਟਾਰੀ ਦੇ ਗਰੀਬ ਪਰਿਵਾਰਾਂ ਲਈ ਪਖਾਏ ਬਣਾਕੇ ਸੌਚ ਮੁਕਤ ਕਰਨ ਲਈ ਗਰੀਬ ਪਰਿਵਾਰਾਂ ਦਾ ਸਹਿਯੋਗ ਮੰਗਿਆ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਬਣਨ ਵਾਲੇ ਹਰੇਕ ਗਰੀਬ ਪਰਿਵਾਰ ਦੇ ਪਖਾਨੇ ਉਨ੍ਹਾਂ ਦੀ ਸਹਿਤੀ ਅਤੇ ਘਰੇਲੂ ਨਕਸ਼ੇ ਮੁਤਾਬਿਕ ਬਣਾਕੇ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਹਲਕਾ ਅਟਾਰੀ ਦੇ ਗਰੀਬ ਪਰਿਵਾਰ ਆਪਣੀ ਮਰਜ਼ੀ ਨਾਲ ਪਿੰਡ ਦੀ ਪੰਚਾਇੰਤ ਕੋਲੋ ਜਾਂ ਆਪਣੇ ਨਿੱਜੀ ਬੈਂਕ ਅਕਾਊਟ ਰਾਹੀ ਨਿੱਜੀ ਜਾਂ ਠੇਕੇਦਾਰ ਕੋਲੋ ਬਣਾ ਸਕਦੇ ਹਨ ਉਨ੍ਹਾਂ ਕਿਹਾ ਕਿ ਇਹ ਸਾਰੇ ਪਾਖਾਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਾਹੀ ਬਣਾਕੇ ਗਰੀਬਾਂ ਨੂੰ ਦਿੱਤੇ ਜਾਣਗੇ ਇਸ ਨਾਲ ਹੀ ਗਰੀਬ ਪਰਿਵਾਰਾਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਵੀ ਨਾਲ ਹੀ ਮੁਹੱਈਆ ਕਰਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਲਕਾ ਅਟਾਰੀ ਦੇ ਪਿੰਡਾਂ ਅੰਦਰ ਪਿੰਡ ਵਾਸੀਆ ਅਤੇ ਗਰੀਬ ਪਰਿਵਾਬਾਂ ਨਾਲ ਮੀਟਿੰਗਾ ਕੀਤੀਆ ਜਾਣਗੀਆ।
ਇਸ ਮੋਕੇ ਸਰਕਾਰ ਵਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਡਰਾਮੇ ਪੇਸ਼ ਕੀਤੇ ਗਏ ਇਸ ਮੋਕੇ ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਤਰਸੇਮ ਸਿੰਘ ਸਿਅਲਕਾ ਪ੍ਰਧਾਨ ਐਸ. ਵਿੰਗ ਦਿਹਾਤੀ ਅੰਮ੍ਰਿਤਸਰ, ਸੁੱਚਾ ਸਿੰਘ ਧਰਮੀ ਫੋਜੀ, ਚੈਅਰਮੈਨ ਹਰਦੇਵ ਸਿੰਘ ਲਾਲੀ, ਮੈਨਜ਼ਰ ਰਾਜਿੰਦਰ ਸਿੰਘ ਰੂਬੀ ਅਟਾਰੀ, ਡਾਇਰੈਕਟ ਵਾਟਰ ਸਪਲਾਈ ਸੈਨੀਟੇਸ਼ਨ ਮਹੁੰਮਦ ਇਰਸ਼ਾਦ, ਦਰਸ਼ਨ ਸਿੰਘ ਲਾਹੋਰੀਮੱਲ, ਕੋਸਲਰ ਬਾਓ ਸਤਪਾਲ ਧਵਨ, ਸ ਜੈਲ ਸਿੰਘ ਗੌਪਾਲ ਪੁਰਾ, ਹੀਰਾ ਸਿੰਘ ਆੜਤੀ, ਕੁਲਦੀਪ ਸਿੰਘ ਧੱਤਲ, ਅਮਨਪੀਤ ਸਿੰਘ, ਸਵਿੰਦਰ ਸਿੰਘ, ਪ੍ਰੇਮ ਸਿੰਘ ਸ਼ਾਹ, ਵਿਭਾਗ ਦੇ ਐਕਸੀਅਨ ਨਰਿੰਦਰ ਸਿੰਘ, ਦਲਬੀਰ ਸਿੰਘ ਬਾਸਰਕੇ, ਸਰਪੰਚ ਲਖਵੰਤ ਸਿੰਘ ਲਾਹੋਰੀਮੱਲ, ਸਰਪੰਚ ਕਰਤਾਰ ਸਿੰਘ ਅਟਾਰੀ, ਬਲਜੀਤ ਸਿੰਘ ਕੋਟਲੀ, ਹਰਦੇਵ ਸਿੰਘ ਸੰਧੂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply