Monday, October 5, 2026

ਸਫੈਦ ਹਾਥੀ ਬਣੀਆਂ ਤਾਰਾਂ ਵਾਲਾ ਪੁੱਲ ‘ਤੇ ਲੱਗੀਆਂ ਟਰੈਫਿਕ ਲਾਈਟਾਂ

PPN0907201510

ਅੰਮਿਤਸਰ, 9 ਜੁਲਾਈ (ਗੁਰਚਰਨ ਸਿੰਘ ) ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਵੱਲੌ ਦਿੱਲੀ ਤੋਂ ਲਾਹੌਰ ਤੱਕ ਬਣਾਈ ਗਈ ਸੜਕ ਜਿਸ ਨੂੰ ਅੱਜਕਲ ਗਰੈਂਡ ਟਰੰਕ ਰੋਡ (ਜੀ.ਟੀ ਰੋਡ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ‘ਤੇ ਅੰਮ੍ਰਿਤਸਰ-ਜਲੰਧਰ ਰੋਡ ਸਥਿਤ ਤਾਰਾਂ ਵਾਲਾ ਪੁੱਲ ਦੇ ਚੌਕ ‘ਚ ਲੱਗੀਆਂ ਟਰੈਫਿਕ ਲਾਈਟਾਂ ਲੰਮੇ ਸਮੇ ਤੋਂ ਬੰਦ ਪਈਆਂ ਹੋਣ ਕਾਰਨ ਸਫੈਦ ਹਾਥੀ ਬਣ ਕੇ ਰਹਿ ਗਈਆਂ ਹਨ।ਇਥੋ ਤੱਕ ਕਿ ਲਾਈਟਾਂ ਖਰਾਬ ਹੋਣ ਮਗਰੋਂ ਸੜਕ ‘ਤੇ ਬਣੇ ਫੁੱਟਪਾਥ ਉਪਰ ਡਿੱਗਾ ਹੋਇਆ ਲਾਈਟਾਂ ਵਾਲਾ ਇੱਕ ਖੱਭਾ ਕਾਫੀ ਦਿਨਾਂ ਤੋਂ ਸ਼ਹਿਰ ਦੀ ਵਿਗੜੀ ਟਰੈਫਿਕ ਵਿਵੱਸਥਾ ਦੇ ਹਾਲਾਤਾਂ ਨੂੰ ਦਰਸਾ ਰਿਹਾ ਹੈ।ਜਿਕਰਯੋਗ ਹੈ ਕਿ ਦਿਨ ਰਾਤ ਚੱਲਣ ਵਾਲੇ ਇਸ ਹਾਈਵੇਅ ‘ਤੇ ਬੰਦ ਪਈਆ ਲਾਈਟਾਂ ਕਾਰਨ ਜਿਥੇ ਇਥੋਂ ਲੰਘਣ ਵਾਲੇ ਲੋਕਾਂ ਦੀ ਜਾਨ ਲਈ ਹਮੇਸ਼ਾਂ ਖਤਰਾ ਬਣਿਆ ਹੈ, ਉਥੇ ਛੋਟੇ ਮੋਟੇ ਹਾਦਸੇ ਵਾਪਰਨਾ ਆਮ ਗੱਲ ਹੈ।
ਇਹਨਾਂ ਲਾਈਟਾਂ ਸਬੰਧੀ ਅੰਮ੍ਰਿਤਸਰ ਟਰੈਫਿਕ ਜ਼ੋਨ ਨੰਬਰ ਵੱਨ ਦੇ ਇੰਚਾਰਜ ਸ਼. ਕੁਲਬੀਰ ਸਿੰਘ ਨੇ ਦੱਸਿਆ ਕਿ ਪੁੱਲ ਤਾਰਾ ਵਾਲਾ ‘ਤੇ ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਜਾਂਦੇ ਹਨ। ਉਨਾਂ ਕਿਹਾ ਕਿ ਲਾਇਟਾਂ ਦਾ ਮਹਿਕਮਾ ਨਗਰ ਨਿਗਮ ਪਾਸ ਹੈ, ਇਸ ਬਾਰੇ ਉਹੀ ਵਿਭਾਗ ਦੱਸ ਸਕਦਾ ਹੈ। ਇਸੇ ਦੌਰਾਨ ਨੇੜਲੀਆਂ ਅਬਾਦੀਆਂ ਦੇ ਵਸਨੀਕਾਂ ਅਤੇ ਰਾਹਗੀਰਾਂ ਸੁਰਜੀਤ ਸਿੰਘ ਚਾਨੀ, ਕਰਨੈਲ ਸਿੰਘ, ਪਵਨ ਕੁਮਾਰ, ਸਤਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਨਾਂ ਟੁੱਟੀਆਂ ਲਾਈਟਾਂ ਬਾਰੇ ਉਨਾਂ ਨੇ ਕਈ ਵਾਰ ਸਿਕਾਇਤ ਕੀਤੀ ਹੈ, ਲੇਕਿਨ ਨਗਰ ਨਿਗਮ ਦਾ ਵਿਭਾਗ ਕੋਈ ਕਾਰਵਾਈ ਹੀਂ ਕਰ ਰਿਹਾ। ਉਨਾਂ ਨਿਗਮ ਪ੍ਰਸਾਸ਼ਨ ਮੰਗ ਕੀਤੀ ਕਿ ਹਾਈਵੇਅ ਦੀ ਟਰੈਫਿਕ ਕੰਟਰੋਲ ਕਰਨ ਲਈ ਇਹ ਟਰੈਫਿਕ ਲਾਈਟਾਂ ਪਹਿਲ ਦੇ ਅਧਾਰ ‘ਤੇ ਮੁਰੰਮਤ ਕਰਕੇ ਚਾਲੂ ਕੀਤੀਆਂ ਜਾਣ ਤਾਂ ਜੋ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply