ਸਮਰਾਲਾ, 9 ਜੁਲਾਈ (ਪ. ਪ.) – ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਸਾਲਾਂ ਬੱਧੀ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਗਵਾਨ ਪਰਸ਼ੂ ਰਾਮ ਚੇਅਰ ਸਥਾਪਤ ਹੋਣ ਜਾ ਰਹੀ ਹੈ। ਇਸ ਸਬੰਧੀ ਸਥਾਪਨਾ ਸਮਾਗਮ ਮਿਤੀ 26 ਜੁਲਾਈ 2015 ਦਿਨ ਐਤਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਵਿਸ਼ੇਸ਼ ਮਹਿਮਾਨਾਂ ਵਿੱਚ ਮਾਨਯੋਗ ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ ਉੱਚ ਸਿੱਖਿਆ ਅਤੇ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਸ਼ਾਮਲ ਹੋਣਗੇ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਅੱਜ ਇੱਥੇ ਸਭਾ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਅਤੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਦੱਸਿਆ ਕਿ ਉਪਰੋਕਤ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਯੂਨੀਵਰਸਿਟੀ ਦੁਆਰਾ ਸਿੰਡੀਕੇਟ ਦੀ ਮੀਟਿੰਗ ਜਿਸ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਜਿਸ ਵਿੱਚ ਭਗਵਾਨ ਪਰਸ਼ੂ ਰਾਮ ਚੇਅਰ ਬਾਰੇ ਮਤਾ ਪਾਸ ਕਰਕੇ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁੱਖੀ ਡਾ. ਰਵੀ ਕੁਮਾਰ ਅਨੂ ਨੂੰ ਚੇਅਰ ਦਾ ਮੁਖੀ ਲਗਾਇਆ ਗਿਆ ਹੈ ਅਤੇ ਹਿੰਦੀ ਵਿਭਾਗ ਵਿੱਚ ਕਮਰਾ ਦਾ ਰੈਨੋਵੇਸ਼ਨ ਕੀਤਾ ਗਿਆ ਹੈ ਜਿੱਥੇ ਚੇਅਰ ਸਥਾਪਤ ਹੋਵੇਗੀ।
ਅੱਜ ਸ੍ਰੀ ਬ੍ਰਾਹਮਣ ਸਭਾ ਪੰਜਾਬ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਉਪਰੋਕਤ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ। ਮੁੱਖ ਸਮਾਗਮ ਲਈ ਯੂਨੀਵਰਸਿਟੀ ਵਿਚਲੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਨਿਰਧਾਰਤ ਕੀਤਾ ਗਿਆ ਹੈ ਅਤੇ ਸਾਂਝੇ ਸੱਦਾ ਪੱਤਰ ਛਾਪ ਕੇ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਭੇਜ ਦਿੱਤੇ ਗਏ ਹਨ।ਬ੍ਰਾਹਮਣ ਸਮਾਜ ਦੇ ਹਜਾਰਾਂ ਮੈਂਬਰਾਂ ਦੀ ਆਉ ਭਗਤ ਲਈ ਯੂਨੀਵਰਸਿਟੀ ਦਾ ਗੈਸਟ ਹਾਲ ਬੁੱਕ ਕਰਵਾ ਦਿੱਤਾ ਗਿਆ ਹੈ। ਬ੍ਰਾਹਮਣ ਸਭਾ ਦੇ ਅੱਜ ਦੇ ਵਫਦ ਵਿੱਚ ਸਰਵਸ੍ਰੀ ਸ਼ਿਵ ਰਾਜ ਸ਼ਰਮਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸਤੀਸ਼ ਬਹਿਲ ਜੋਨਲ ਪ੍ਰਧਾਨ ਰੂਰਲ, ਰਾਮ ਕੁਮਾਰ ਸਰਪੰਚ ਰੂਰਲ ਪ੍ਰਧਾਨ ਪਟਿਆਲਾ, ਪ੍ਰਮੋਦ ਸ਼ਰਮਾ ਪੈਟਰਨ ਕਮ ਸੀਨੀ: ਲੇਜ਼ਨ ਅਫਸਰ, ਸਚਿਨ ਸ਼ਰਮਾ ਪੈਟਰਨ ਕਮ ਡਿਪਟੀ ਲੈਜ਼ਨ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media