
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਡਿਸਟਰਿਕ ਫੂਡ ਸਪਲਾਈ ਕੰਟਰੋਲਰ ਰਾਜਿੰਦਰ ਸਿੰਘ ਨੇ ਕਣਕ ਖਰੀਦ ਸੀਜਨ ਦੇ ਮੱਦੇਨਜਰ ਸ਼ੁੱਕਰਵਾਰ ਨੂੰ ਸਥਾਨਕ ਅਨਾਜ ਮੰਡੀ ਵਿੱਚ ਆੜਤੀਆ ਐਸੋਸਿਏਸ਼ਨ ਅਹੁਦੇਦਾਰਾਂ ਨਾਲ ਬੈਠਕ ਲਈ ।ਇਸ ਮੌਕੇ ਐਸੋਸਿਏਸ਼ਨ ਵਲੋਂ ਸ਼੍ਰੀ ਸਿੰਘ ਨੂੰ ਹੁਣ ਤੱਕ ਬਣਾਏ ਤਾਲਮੇਲ ਅਤੇ ਚੰਗੀਆਂ ਸੇਵਾਵਾਂ ਲਈ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਆੜਤੀਆ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ ਦੇ ਦਫ਼ਤਰ ਵਿਖੇ ਆਯੋਜਿਤ ਬੈਠਕ ਵਿੱਚ ਡੀਐਫਸੀ ਰਾਜਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਪੰਜਾਬ ਸਰਕਾਰ ਨੇ ਸ਼ੁਰੂ ਕਰ ਚੁੱਕੀ ਹੈ ।ਪਰ ਹੁਣੇ ਤੱਕ ਫਸਲ ਪੂਰੀ ਤਰਾਂ ਪੱਕੀ ਨਾ ਹੋਣ ਦੇ ਕਾਰਨ ਆਵਕ ਸ਼ੁਰੂ ਨਹੀਂ ਹੋਈ ਹੈ ।ਪਰ ਜਿਲਾ ਖਾਦ ਆਪੂਰਤੀ ਵਿਭਾਗ ਵਲੋਂ ਹਰ ਮੰਡੀ ਅਤੇ ਉਸ ਨਾਲ ਜੁੜੇ ਫੋਕਲ ਪਵਾਇੰਟਾਂ ਉੱਤੇ ਕਣਕ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਈ ਗਏ ਹਨ । ਕਿਸੇ ਵੀ ਆੜਤੀ ਨੂੰ ਬਾਰਦਾਨੇ ਅਤੇ ਕਿਸੇ ਕਿਸਾਨ ਭਰਾ ਨੂੰ ਕਣਕ ਅਨਲੋਡ ਕਰਣ ਲਈ ਜਗਾ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।ਲਿਫਟਿੰਗ ਦੇ ਟੇਂਡਰ ਵੀ ਸਾਰੇ ਮੁੱਖ ਮੰਡੀਆਂ ਦੇ ਹੋ ਚੁੱਕੇ ਹਨ ਅਤੇ 17 ਅਪ੍ਰੈਲ ਨੂੰ ਫੋਕਲ ਪਵਾਇੰਟਾਂ ਦੇ ਟੇਂਡਰ ਵੀ ਹੋ ਜਾਣਗੇ ।ਉਨਾਂ ਨੇ ਸਾਰੇ ਆੜਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਸੁੱਕੀ ਅਤੇ ਸਾਫ਼ ਕਣਕ ਹੀ ਮੰਡੀਆਂ ਵਿੱਚ ਲਿਆਉਣ ਲਈ ਪ੍ਰੇਰਿਤ ਕਰਣ ।ਐਸੋਸਿਏਸ਼ਨ ਵੱਲੋਂ ਵਿਭਾਗ ਅਤੇ ਡੀਏਫਸੀ ਰਾਜਿੰਦਰ ਸਿੰਘ ਵੱਲੋਂ ਮਿਲ ਰਹੇ ਸਹਿਯੋਗ ਲਈ ਡੀਐਫਸੀ ਸ਼੍ਰੀ ਸਿੰਘ ਨੂੰ ਚਿੰਨ ਭੇਂਟ ਕੀਤਾ ।ਇਸ ਮੌਕੇ ਉੱਤੇ ਏਐਫਐਸਓ ਵਿਸ਼ਾਖਾ ਸਿੰਘ, ਇੰਸਪੈਕਟਰ ਸੰਦੀਪ ਛਾਬੜਾ, ਪ੍ਰਧਾਨ ਬਿਹਾਨੀ ਤੋਂ ਇਲਾਵਾ ਖ਼ਜ਼ਾਨਚੀ ਪੁਰੁਸ਼ੋੱਤਮ ਸੇਠੀ, ਪੀਆਰਓ ਸੁਨੀਲ ਕੱਕੜ, ਪਵਨ ਗੁਪਤਾ, ਅਮਨ ਕਵਾਤੜਾ, ਅਨੁਰਾਗ ਅੱਗਰਵਾਲ ਅਤੇ ਹੋਰ ਮੈਂਬਰ ਮੌਜੂਦ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media