
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਮਾਰਕੇਟ ਕਮੇਟੀ ਵਿੱਚ ਦਿ ਅਕਾਉਂਟੇਂਟ ਐਂਡ ਵਰਕਰ ਵੇਲਫੇਅਰ ਸੋਸਾਇਟੀ ਦੀ ਜਿਲਾ ਪੱਧਰੀ ਬੈਠਕ ਆਯੋਜਿਤ ਹੋਈ ।ਜਿਸ ਵਿੱਚ ਸਰਵਸੰਮਤੀ ਨਾਲ ਦੇਸ ਰਾਜ ਉਪਨੇਜਾ ਨੂੰ ਸੋਸਾਇਟੀ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ।ਉਨਾਂ ਦੇ ਜਿਲਾ ਪ੍ਰਧਾਨ ਨਿਯੁਕਤ ਹੁੰਦੇ ਹੀ ਬੈਠਕ ਵਿੱਚ ਮੌਜੂਦ ਸਾਰੇ ਮੈਬਰਾਂ ਨੇ ਉਨਾਂ ਨੂੰ ਵਧਾਈ ਦਿੱਤੀ ਅਤੇ ਵਧੀਆ ਕੰਮ ਕਰਨ ਦੀ ਆਸ ਪ੍ਰਗਟ ਕੀਤੀ । ਨਵੇ ਬਣੇ ਜਿਲਾ ਪ੍ਰਧਾਨ ਉਪਨੇਜਾ ਨੇ ਸਾਰੇ ਮੈਬਰਾਂ ਦਾ ਧੰਨਵਾਦ ਕਰਦੇ ਹੋਏ ਸੰਗਠਨ ਨੂੰ ਮਜਬੂਤ ਕਰਨ ਦਾ ਭਰੋਸਾ ਦਿੱਤਾ ।ਇਸ ਬੈਠਕ ਵਿੱਚ ਜਿਲਾ ਮੁਕਤਸਰ ਤੋਂ ਸੋਸਾਇਟੀ ਪ੍ਰਧਾਨ ਰਾਮ ਸਿੰਘ ਹੋਰ ਅਹੁਦੇਦਾਰ ਅਜੈ ਸ਼ਰਮਾ, ਕੁਲਵੰਤ ਸਿੰਘ ਵਿਸ਼ੇਸ਼ ਤੌਰ ਉੱਤੇ ਹਾਜਰ ਹੋਏ ।ਇਸ ਮੌਕੇ ਉੱਤੇ ਅਬੋਹਰ ਦੇ ਪ੍ਰਧਾਨ ਗਿਰਧਾਰੀ ਲਾਲ, ਲਾਧੂਕਾ ਦੇ ਪ੍ਰਧਾਨ ਦਿਆਲ ਸਿੰਘ, ਸਕੱਤਰ ਸੁਮਨ ਕੁਮਾਰ, ਅਸ਼ੋਕ ਕੁਮਾਰ, ਫਾਜਿਲਕਾ ਦੇ ਚੇਅਰਮੈਨ ਪਰਮਜੀਤ ਪੁਜਾਨੀ, ਪ੍ਰਧਾਨ ਹਰੀਸ਼ ਸਚਦੇਵਾ, ਸਕੱਤਰ ਕਾਲੀ ਖਤਰੀ, ਉਪ-ਪ੍ਰਧਾਨ ਸੁਭਾਸ਼ ਚੰਦਰ, ਖ਼ਜ਼ਾਨਚੀ ਰਮੇਸ਼ ਕੰਬੋਜ, ਰਾਮਜੀ ਲਾਲ, ਨਰੇਸ਼ ਕੁਮਾਰ, ਰਾਮ ਚੰਦ ਕੰਬੋਜ, ਅਸ਼ੋਕ ਕੁਮਾਰ, ਮਦਨ ਲਾਲ, ਰਵੀ ਕੰਬੋਜ, ਰਵੀ ਪ੍ਰਜਾਪਤ ਤੋਂ ਇਲਾਵਾ ਜਲਾਲਾਬਾਦ ਅਤੇ ਹੋਰ ਮੰਡੀਆਂ ਦੇ ਪ੍ਰਤਿਨਿੱਧੀ ਵੀ ਮੌਜੂਦ ਰਹੇ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media