Saturday, October 3, 2026

ਆਸਟ੍ਰੇਲੀਅਨ ਪੜ੍ਹਾਈ ਸਕਿਲਡ ਡਿਵੈਲਪਮੈਂਟ ਕੋਰਸ ਹੁਣ ਪਹਿਲੀ ਵਾਰ ਅੰਮ੍ਰਿਤਸਰ ਵਿੱੱਚ

PPN 1107201501
ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪਿਛਲੇ ਦਿਨੀ ਆਸਟ੍ਰੇਲੀਆ ਦੇ ਦੌਰੇ ਦੌਰਾਨ ਅਸਟ੍ਰੇਲੀਅਨ ਪ੍ਰਧਾਨ ਮੰਤਰੀ ਟੋਨੀ ਐਬਟ ਦੇ ਨਾਲ ਦੋਹਾਂ ਮੁਲਕਾਂ ਵਿਚ ਕਈ ਵਪਾਰਕ ਅਤੇ ਵਿਦਿਅਕ ਸਮਝੋਤੇ ਹੋਏ।ਇੰਨਾਂ ਵਿਚ ਇਕ ਸਮਝੋਤਾ ਦੋਹਾਂ ਦੇਸ਼ਾਂ ਵਿਚ ਸਕਿਲਡ ਡਿਵੈਲਪਮੈਂਟ (ਤਕਨੀਕੀ ਸਿੱਖਆ) ਨੂੰ ਵਧਾਵਾ ਦੇਣ ਦਾ ਸੀ, ਜਿਸ ਤਹਿਤ ਆਸਟ੍ਰੇਲੀਆਂ ਤਕਨੀਕੀ ਸਿੱਖਿਆ ਸਕਿਲਡ ਪ੍ਰੋਗਰਾਮ ਨੂੰ ਭਾਰਤ ਵਿਚ ਵੀ ਕਰਵਾਇਆ ਜਾਵੇ ਤੇ ਆਸਟ੍ਰੇਲੀਅਨ ਡਿਪਲੋਮੇ ਦੀ ਪੜ੍ਹਾਈ ਭਾਰਤ ਵਿਚ ਹੋਵੇ ਤੇ ਆਸਟ੍ਰੇਲੀਅਨ ਸਰਕਾਰ ਉਸ ਨੂੰ ਮਾਨਤਾ ਦੇਵੇ। ਇਸ ਲੜੀ ਅਧੀਨ ਆਸਟ੍ਰੇਲੀਆ ਪਹੁੰਚੇ ਟਰੇਡ ਬੋਰਡ ਦੇ ਡਾਇਰੈਕਟਰ ਅਤੇ ਟਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਅਤੇ ਆਸਟ੍ਰੇਲੀਅਨ ਨਾਗਰਿਕ ਭੁਪਿੰਦਰ ਸਿੰਘ ਅਣਖੀ ਨੇ ਵਿਸ਼ੇਸ਼ ਉਪਰਾਲੇ ਕਰਦਿਆਂ ਆਸਟ੍ਰੇਲੀਆਂ ਵਿਚ ਵੱਖ-ਵੱਖ ਕਾਲਜਾਂ ਨਾਲ ਸੰਪਰਕ ਕਰਕੇ ਕੋਸ਼ਿਸ਼ ਕੀਤੀ ਕਿ ਭਾਰਤ ਤੇ ਆਸਟ੍ਰੇਲੀਆ ਸਮਝੋਤੇ ਵਿਚ ਸਕਿਲਡ ਡਿਵੈਲਪਮੈਂਟ ਪ੍ਰੋਗਰਾਮ ਸਭ ਤੋਂ ਪਹਿਲਾਂ ਪੰਜਾਬ ਵਿਚ ਆਵੇ ।ਇਸ ਲਈ ਅਸਟ੍ਰੇਲੀਅਨ ਕਾਲਜ ਇੰਮਪੀਰੀਅਲ ਗਰੁਪ ਆਫ ਐਜੂਕੇਸ਼ਨ ਅਤੇ ਸਿਡਾਨਾ ਗਰੁੱਪ ਆਫ ਐਜੂਕੇਸ਼ਨ ਨਾਲ ਸਮਝੋਤਾ ਕਰਵਾਇਆ ਗਿਆ ਕਿ ਅਸਟ੍ਰੇਲੀਆ ਦੀ ਤਕਨੀਕੀ ਸਿੱਖਿਆ ਸਕਿਲ ਡਿਵੈਲਪਮੇਂਟ ਕੌਰਸ ਜਿਸ ਵਿਚ ਆਟੋਮੋਟਿਵ, ਵੈਲਟਰ, ਟੈਲੀਕਮਿਊਨੀਕੇਸ਼ਨ, ਬਿਜਨੈਸ, ਆਈ.ਟੀ ਆਦਿ ਹੋਰ ਆਸਟ੍ਰੇਲੀਅਨ ਕੋਰਸ ਹੁਣ ਸਿਡਾਨਾ ਇੰਸਟੀਚਿਊਟ ਰਾਮ ਤੀਰਥ ਰੋਡ ਵਿਖੇ ਕਰਵਾਏ ਜਾਣਗੇ।
ਇਸ ਸੰਬੰਧੀ ਮਰਵਾਹਾ ਅਤੇ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕਿ ਇਹ ਪੜ੍ਹਾਈ ਕਰਨ ਨਾਲ ਵਿਦਿਆਰਥੀਆਂ ਨੂੰ ਇਹ ਸਹੂਲਤ ਹੋਵੇਗੀ ਕਿ ਵਿਦਿਆਰਥੀ ਦੋਵੇਂ ਡਿਪਲੋਮੇ ਇਕੱਠੇ ਕਰ ਸਕੇਗਾ ਤੇ ਡੱਬਲ ਡਿਪਲੋਮਾ ਹਾਸਲ ਕਰੇਗਾ।ਜੇਕਰ ਕੋਈ ਵਿਦਿਆਰਥੀ ਇਕ ਸਾਲ ਦੀ ਪੜ੍ਹਾਈ ਕਰਕੇ ਦੂਸਰੇ ਸਾਲ ਆਸਟ੍ਰੇਲੀਆ ਪੜਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਇਕ ਸਾਲ ਪੜ੍ਹਾਈ ਦੀ ਆਸਟ੍ਰੇਲੀਆ ਵਿਚ ਵੀਜ਼ਾ ਮਿਲਣ ‘ਤੇ ਛੋਟ ਹੋਵੇਗੀ। ਇਸ ਸੰਬੰਧੀ ਇੰਮਪੀਰੀਅਲ ਕਾਲਜ ਦਾ ਇਕ ਡੈਲੀਗੇਸ਼ਨ, ਜਿਸ ਵਿਚ ਇੰਮਪੀਰੀਅਲ ਗਰੁੱਪ ਆਫ ਐਜੂਕੇਸ਼ਨ ਦੇ ਐਮ.ਡੀ ਪ੍ਰਮਜੀਤ ਸਿੰਘ ਜਸਵਾਲ ਜਿਹਨਾਂ ਦੇ ਆਸਟ੍ਰੇਲੀਆ (ਮੈਲਬੋਰਨ), ਨਿਊਜੀਲੈਂਡ ਤੇ ਮਲੇਸ਼ੀਆਂ ਵਿਚ ਕੈਂਪਸ ਹਨ ਮਿਤੀ 13, 14 ਜੁਲਾਈ ਨੂੰ ਅੰਮ੍ਰਿਤਸਰ ਵਿਚ ਸਿਡਾਨਾ ਗਰੁੱਪ ਆਫ ਐਜੂਕੇਸ਼ਨ ਨਾਲ ਹੋਏ ਸਮਝੋਤੇ ਤਹਿਤ ਇਕ ਸੈਮੀਨਾਰ ਸਿਡਾਨਾ ਕੈਂਪਸ ਰਾਮ ਤੀਰਥ ਰੋਡ ਅੰਮ੍ਰਿਤਸਰ ਵਿਖੇ ਮਿਲ ਕੇ ਕਰਨਗੇ।ਜਿਸ ਵਿਚ ਬੱਚਿਆਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply