ਅੰਮ੍ਰਿਤਸਰ 10 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਗੁਰੂ ਨਗਰੀ ਵਿਚ ਵੀ ਸਥਾਈ ਕਨਵੈਨਸ਼ਨ ਕੇਂਦਰ ਸਥਾਪਤ ਕੀਤਾ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਰਣਜੀਤ ਐਵੇਨਿਊ ਵਿਖੇ ਲਗੇ ਪੰਜਵੇਂ ਪੰਜਾਬ ਅੰਤਰ-ਰਾਸ਼ਟਰੀ ਵਪਾਰ ਮੇਲੇ ਦੇ ਸਮਾਪਤੀ ਸਮਾਗਮ ਸਮੇਂ 14 ਦਸੰਬਰ, 2010 ਨੂੰ ਬਤੌਰ ਮੁੱਖ ਮਹਿਮਾਨ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵਲੋਂ ਪੀ ਐਚ ਡੀ ਚੈਂਬਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਚ ਇਕ ਸਥਾਈ ਕਨਵੈਨਸ਼ਨ ਕੇਂਦਰ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਸਥਾਪਤ ਕੀਤਾ ਜਾਵੇਗਾ ਤਾਂ ਜੋ ਵਪਾਰ ਮੇਲੇ ਲਈ ਹਰ ਸਾਲ ਆਰਜ਼ੀ ਪ੍ਰਬੰਧ ਨਾ ਕਰਨਾ ਪਵੇ।ਇਸ ਮੇਲੇ ਦੀ ਮਹੱਤਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਸੀ ਕਿ ਫਰਂੈਕਫਰਟ (ਜਰਮਨੀ) ਤੇ ਡੁਬਈ ਅਜਿਹੇ ਐਕਸਪੋ ਮੇਲਿਆਂ ਕਰਕੇ ਤਰੱਕੀ ਕਰ ਰਹੇ ਹਨ ਤੇ ਸਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਨ੍ਹਾਂ ਵਾਂਗ ਵਿਕਸਿਤ ਕਰਨਾ ਹੋਵੇਗਾ।ਇਸ ਐਲਾਨ ਦਾ ਸੁਆਗਤ ਕਰਦੇ ਹੋਏ ਉਸ ਸਮੇਂ ਦੇ ਪੀ ਐਚ ਡੀ ਸੀ ਸੀ ਆਈ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਸ੍ਰੀ ਰਾਜੀਵ ਬਾਲੀ ਨੇ ਕਿਹਾ ਸੀ ਕਿ ਸਥਾਈ ਕਨਵੈਨਸ਼ਨ ਕੇਂਦਰ ਸਮੇਂ ਦੀ ਸਖ਼ਤ ਲੋੜ ਹੈ ਤੇ ਇਸ ਨਾਲ ਇਸ ਵਪਾਰ ਮੇਲੇ ਵਿਚ ਹੋਰ ਸੁਧਾਰ ਆਵੇਗਾ।ਪਰ ੫ਸਾਲ ਬੀਤ ਜਾਣ ਦੇ ਬਾਵਜੂਦ ਇਹ ਐਲਾਨ ਅਖ਼ਬਾਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ।ਸਰਕਾਰ ਨੇ ਅਜੇ ਤੀਕ ਜਮੀਨ ਪ੍ਰਾਪਤ ਕਰਨ ਲਈ ਕੁਝ ਨਹੀਂ ਕੀਤਾ,ਜਿਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਨਹੀਂ ਤੇ ਐਲਾਨ ਇਕ ਰਸਮੀ ਐਲਾਨ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media