Tuesday, October 13, 2026

ਵਿਰਸਾ ਵਿਹਾਰ ‘ਚ ਖੇਡਿਆ ਜਾਵੇਗਾ ਨਾਟਕ ”ਚੌਥਾ ਕੋਨਾ”

ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਮਿਤੀ ੧੨ ਜੁਲਾਈ ਦਿਨ ਐਤਵਾਰ ਨੂੰ ਸ਼ਾਮ ੬.੩੦ ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਅਕਾਰ ਕਲਾ ਸੰਗਮ ਦਿੱਲੀ ਦੀ ਟੀਮ ਵੱਲੋਂ ਨਾਟਕ ”ਚੌਥਾ ਕੋਨਾ” ਪੇਸ਼ ਕੀਤਾ ਜਾਵੇਗਾ।ਇਸ ਨਾਟਕ ਦੇ ਲੇਖਕ ਬਰਾਟਿਆ ਬਾਸੂ ਅਤੇ ਨਿਰਦੇਸ਼ਕ ਸੁਰੇਸ਼ ਭਾਰਦਵਾਜ ਹਨ। ਇਹ ਜਾਣਕਾਰੀ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦਿੱਤੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply