Wednesday, July 15, 2026

ਨਸ਼ੇ ਦੇ ਮੁੱਦੇ ‘ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਲੋੜ – ਹੀਰਾ

Parminder Hira Khalraਖਾਲੜਾ, 11 ਜੁਲਾਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਨਸ਼ਿਆਂ ਦਾ ਗੜ੍ਹ ਬਣ ਚੁੱਕਾ ਹੈ ਪੰਜਾਬ, ਨਸ਼ੇ ਦੇ ਮੁੱਦੇ ‘ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋ ਵੱਡਾ ਫੈਸਲਾ ਲੈਣ ਦੀ ਲੋੜ ਹੈ ਇਹ ਸ਼ਬਦ ਮਹੰਤ ਰਮੇਸ਼ਾ ਨੰਦ ਸਰਸਵਤੀ ਰਾਸ਼ਟਰੀ ਪ੍ਰਧਾਨ ਦੇ ਨਿਰਦੇਸ਼ਾਂ ਤੇ ਚਲ ਰਹੀ ਸੰਸਥਾ ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚਾ ਦੇ ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਹੇ।ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ੇ ਰੂਪੀ ਬਾਰੂਦ ਤੋਂ ਬਚਾਉਣ ਲਈ ਸਾਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਵੱਡਾ ਫੈਸਲਾ ਲੈਣ ਦੀ ਲੌੜ ਹੈ।ਉਹਨਾਂ ਕਿਹਾ ਕਿ ਕੁੱਝ ਲੀਡਰ ਸਿਰਫ ਸਿਆਸੀ ਰੋਟੀਆਂ ਸੇਕਣ ਕਾਰਨ ਹੀ ਸੁਰਖੀਆਂ ਬਟੋਰਨ ਵਿੱਚ ਲੱਗੇ ਹਨ।ਪਰ ਅਸਲ ਵਿੱਚ ਇਕ ਭਿਆਨਕ ਮੁੱਦਾ ਕਿਸੇ ਇਕ ਘਰ, ਇਕ ਪਾਰਟੀ, ਇਕ ਜਾਤ, ਇਕ ਧਰਮ ਦਾ ਨਾ ਹੋ ਕੇ ਸਗੋਂ ਸਮੁੱਚੀ ਮਾਨਵ-ਜਾਤੀ ਦਾ ਹੈ।ਉਹਨਾਂ ਕਿਹਾ ਕਿ ਬਾਰਡਰ ਇਲਾਕੇ ਦੇ ਤਕਰੀਬਨ ਹਰੇਕ ਘਰ ਦਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਇਸ ਮਹਾਂਮਾਰੀ ਤੋਂ ਨਹੀਂ ਬਚਿਆ।ਇਥੋ ਤੱਕ ਕਿ ਕੁੱਝ ਮੁਲਾਜਮ ਵੀ ਇਸ ਮਹਾਂਮਾਰੀ ਦੀ ਗ੍ਰਿਫਤ ਵਿੱਚ ਹਨ।ਉਹਨਾਂ ਕਿਹਾ ਕਿ ਪਿਛਲੇ ਦਿਨੀ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਦੀ ਅਗਵਾਈ ਵਿੱਚ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਉਣ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।ਇਸ ਮੋਕੇ ਵਿਕਟਰ ਮਸੀਹ ਯੂਥ ਪ੍ਰਧਾਨ, ਕਵਲਦੀਪ ਸਾਬੀ, ਬਾਬਾ ਸਤਨਾਮ ਸਿੰਘ, ਸਤਿੰਦਰ ਛਿੰਦਾ, ਗੁਰਪ੍ਰੀਤ ਗੋਲਾ, ਸਤਨਾਮ ਡੀ.ਜੇ, ਕ੍ਰਿਪਾਲ ਸਿੰਘ ਆਦਿ ਹਾਜ਼ਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply