
ਖਾਲੜਾ, 11 ਜੁਲਾਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਕਸਬਾ ਖਾਲੜਾ ਵਿਖੇ ਬਾਬਾ ਮਰਾਣਾ ਜੀ ਦਾ ਸਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਮੇਲੇ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ।ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚੇ।ਸਭਰਾ ਦੇ ਢਾਡੀ ਤੇ ਕਵੀਸ਼ਰ ਜਥੇ ਭਾਈ ਦੇਸਾ ਸਿੰਘ ਦਲੇਰ ਨੇ ਬੀਰ ਰਸੀ ਵਾਰਾਂ ਅਤੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਸਤਨਾਮ ਸਿੰਘ ਮਨਾਵਾ ਅਤੇ ਸਰਵਨ ਸਿੰਘ ਨੇ ਨਸ਼ਿਆਂ ਦੀ ਵੱਧ ਰਹੀ ਕੁਰੀਤੀ ਤੋਂ ਦੂਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ਼ਾਮ ਉਪਰੰਤ ਕਬੱਡੀ ਦੀਆਂ ੪ ਟੀਮਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪਹਿਲਾ ਮੈਚ ਮੁਲਤਾਨੀ ਸਾਹਿਬ ਕਲੱਬ ਅਤੇ ਖਾਲੜਾ ਕਲੱਬ ਦਰਮਿਆਨ ਹੋਇਆ ਅਤੇ ਮੁਲਤਾਨੀ ਸਾਹਿਬ ਕਲੱਬ ਨੇ ਜਿੱਤ ਪ੍ਰਾਪਤ ਕੀਤੀ।ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਬੰਧਕੀ ਕਮੇਟੀ ਮੈਂਬਰ ਪ੍ਰਧਾਨ ਗੁਰਬੀਰ ਸਿੰਘ, ਰਛਪਾਲ ਸਿੰਘ ਨੰਬਰਦਾਰ, ਮੁੱਖਚੈਨ ਸਿੰਘ, ਸੰਦੀਪ ਸਿੰਘ, ਗੁਰਲਾਲ ਸਿੰਘ, ਜਸਬੀਰ ਸਿੰਘ ਕਨੇਡਾ, ਦਿਲਬਾਗ ਸਿੰਘ, ਬਿੱਟੂ, ਰਾਣਾ, ਜਰਮਨ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media