
ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਪਿੰਡ ਫੌਜੇਵਾਲ ਵਿਖੇ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ ਕੀਤਾ ਗਿਆ।ਨਵੀਂ ਚੁਣੀ ਇਸ ਕਮੇਟੀ ਵਿਚ ਪ੍ਰਧਾਨ ਤਰਨਜੀਤ ਸਿੰਘ, ਮੀਤ ਪ੍ਰਧਾਨ ਕਿਰਪਾਲ ਸਿੰਘ, ਪ੍ਰੈਸ ਸਕੱਤਰ ਹਰਸਿਮਰਨ ਸਿੰਘ, ਖਜਾਨਚੀ ਗੁਰਸਰਨ ਸਿੰਘ, ਸਕੱਤਰ ਦਲਵੀਰ ਸਿੰਘ, ਸਲਾਹਕਾਰ ਅਮਰਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਮੈਂਬਰ ਬਣਇਆ ਗਿਆ ਹੈ।ਇਸ ਮੌਕੇ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਅਤੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਇਜਹਾਰ ਆਲਮ ਨੇ ਕਿਹਾ ਕਿ ਨੌਜਵਾਨਾਂ ਦੀ ਸੋਚ ਨੂੰ ਅਕਾਲੀ ਦਲ ਅੱਗੇ ਲੈਕੇ ਜਾਵੇਗਾ ਅਤੇ ਮਾਲੇਰਕੋਟਲਾ ਹਲਕੇ ਦੇ ਹਰੇਕ ਪਿੰਡ ਵਿਚ ਅਜਿਹੀਆਂ ਯੂਥ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਅਜੈਬ ਸਿੰਘ ਕਲਿਆਣ, ਡਾ. ਮਨਦੀਪ ਸਿੰਘ ਖੁਰਦ, ਸਰਪੰਚ ਸ੍ਰੀਮਤੀ ਅਜੀਤ ਕੌਰ, ਪਰਗਟ ਸਿੰਘ ਫੌਜੇਵਾਲ, ਅਮਰੀਕ ਸਿੰਘ ਗਿੱਲ, ਕਰਨੈਲ ਸਿੰਘ, ਸੁਖਦੇਵ ਸਿੰਘ ਗਿੱਲ, ਪੰਚ ਅਮਰਜੀਤ ਸਿੰਘ, ਨੰਬਰਦਾਰ ਸਰਨਜੀਤ ਸਿੰਘ, ਡਰਾਈਵਰ ਗੁਰਮੇਲ ਸਿੰਘ, ਗੁਰਮੀਤ ਸਿੰਘ, ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media