
ਅੰਮ੍ਰਿਤਸਰ, 12 ਜੁਲਾਈ (ਪ.ਪ) – ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਵਿਖੇ ਮੰਦਰ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਖਾਂ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਅੈਨਕਾਂ ਮੁਫਤ ਵੰਡੀਆਂ।ਇਸ ਸਮੇਂ ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਖਾਂ, ਦੰਦ, ਕੰਨ ਸਾਡੇ ਸ਼ਰੀਰ ਦਾ ਇਕ ਅਹਿਮ ਅੰਗ ਹਨ ਅਤੇ ਜਿਆਦਾਤਰ ਵੇਖਨ ਨੂੰ ਮਿਲਦਾ ਹੈ ਕਿ ਹਰ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ, ਬਜੂਰਗ ਲੋਕਾਂ ਨੂੰ ਅੱਖਾਂ ਅਤੇ ਦੰਦਾਂ ਦੀ ਤਕਲੀਫ ਆਉਂਦੀ ਹੈ।ਉਨ੍ਹਾਂ ਕਿਹਾ ਕਿ ਅੱਖਾਂ ਬਹੁਤ ਨਾਜੂਕ ਹੁੰਦੀਆਂ ਹਨ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਲਾਪਰਵਾਈ ਨਹੀਂ ਕਰਨੀ ਚਾਹੀਦੀ ਹੈ।ਜੇਕਰ ਕਿਸੇ ਨੂੰ ਅੱਖਾਂ ਅਤੇ ਦੰਦਾਂ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਬਿਨ੍ਹਾਂ ਕਿਸੇ ਲਾਪਰਵਾਈ ਦੇ ਤੂਰੰਤ ਨਜਦੀਕੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਕੋਈ ਪਰੇਸ਼ਾਨੀ ਨਾ ਹੋ ਸੱਕੇ।ਉਨਾਂ ਕਿਹਾ ਕਿ ਮੰਦਰ ਵਿੱਚ ਹਰ ਹਫਤੇ ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈਕਅਪ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਨੂੰ ਅੱਖਾਂ ਸਬੰਧੀ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਮੰਦਰ ਵਿੱਚ ਆ ਕੇ ਚੈਕਅਪ ਕਰਵਾਉਣ।ਇਸ ਮੌਕੇ ਇੰਦਰਜੀਤ ਸ਼ਰਮਾ, ਵਿਪਨ ਸ਼ਰਮਾ, ਰਾਜੀਵ ਸ਼ਰਮਾ, ਸਰਪੰਚ ਸੁਖਰਾਮ, ਸੁਖਦੇਵ ਸਿੰਘ, ਸੁਨੂਲ ਕੁਮਾਰ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media