ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਭਾਸ਼ਣ ਤੇ ਕਵਿਤਾ ਮੁਕਾਬਲੇ ਕਰਵਾਏ
ਬਟਾਲਾ, 13 ਜੁਲਾਈ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਜਨਰਲ ਸਕੂਲ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਡੀ ਐਸ ਐਸ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਾ ਦੀ ਰੌਸਨੀ ਵਿੱਚ ਜਿਲ੍ਹਾਂ ਗੁਰਦਾਸਪੁਰ ਦੇ ਵੱਖ ਸਕੂਲਾਂ ਵਿੱਚ ਵਧਦੀ ਵੱਸੋ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਤੇ ਸੁਚੇਤ ਕੀਤਾ ਗਿਆ। ਇਸ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਯੋਗ ਅਗਵਾਈ ਹੇਠ ਅਬਾਦੀ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਤੀ ਜਸਬੀਰ ਕੌਰ ਤੇ ਮਨਪ੍ਰੀਤ ਕੌਰ ਸਾਂਇੰਸ ਮਿਸਟ੍ਰੈਸ ਨੇ ਕਿਹਾ ਵਧਦੀ ਜਨਸੰਖਿਆ ਇਕ ਵਿਸਫੋਟ ਦਾ ਕੰਮ ਕਰਦੀ ਹੈ ਇਸ ਵਾਸਤੇ ਵੱਸੋਂ ਉਪਰ ਕੰਟਰੌਲ ਕਰਨਾ ਚਾਹੀਦਾ ਹੈ ਇਸ ਮੌਕੇ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿਤੇ ਗਏ।
ਇਸ ਸਮੇਂ ਸ਼ਾਮ ਕੁਮਾਰ ਪਰਾਸ਼ਰ, ਸੰਪੂਰਨ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਕੌਰ ਵੋਹਰਾ, ਵਨੀਤਾ ਮਿਡ ਡੇ ਮੀਲ, ਮਨਪ੍ਰੀਤ ਕੌਰ, ਮਨਦੀਪ ਕੌਰ, ਗੁਰਦੀਸ਼ ਕੌਰ, ਪਰਦੀਪ ਕੌਰ, ਸੁਖਬੀਰ ਕੌਰ ਤੇ ਨੀਰੂ ਬਾਲਾ ਹਿਸਾਬ ਲੈਕਚਰਾਰ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ, ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਵਿਖੇ ਪ੍ਰਿੰਸੀਪਲ ਸ੍ਰੀ ਦਰਸ਼ਨ ਲਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਧਦੀ ਵੱਸੋ ਦੇ ਸਬੰਧ ਵਿਚ ਸੁਚੇਤ ਕੀਤਾ ਗਿਆ, ਇਸ ਦੌਰਾਨ ਸ੍ਰੀ ਗੁਰਮੀਤ ਸਿੰਘ ਪਾਰੋਵਾਲ ਵਿੱਤ ਸਕੰਤਰ ਮਾਸਟਰ ਕੇਡਰ ਯੂਨੀ ਅਨ ਗੁਰਦਾਸਪੁਰ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਨੌਜਵਾਨੀ ਨੂੰ ਵਧਦੀ ਵੱਸੋ ਤੋ ਜਾਣੂ ਹੋਣਾ ਚਾਹੀਦਾ ਹੈ ਜਿਸ ਦੇਸ਼ ਦੀ ਅਬਾਦੀ ਜਿਆਦਾ ਹੋਵੇਗੀ ਉਥੇ ਵਿਕਾਸ ਦਰ ਨੀਵੀ ਹੋਵੇਗੀ ਤੇ ਰੋਜ਼ਗਾਰ ਦੇ ਮੌਕੇ ਘੱਟ ਹੋਣਗੇ।
ਇਸ ਮੌਕੇ ਹਾਜ਼ਰ ਸਕੂਲ ਮੈਬਰਾਂ ਵਿੱਚ ਗੁਰਮੀਤ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਕੁਨਾਲ ਸਰਮਾ ਤੇ ਤਿਲਕ ਰਾਜ ਹਾਜ਼ਰ ਸਨ। ਇਸ ਲੜੀ ਨੂੰ ਅੱਗੇ ਤੌਰਦਿਆਂ ਸਰਕਾਰੀ ਹਾਈ ਸਕੂਲ ਢਡਿਆਲਾ ਨਜ਼ਾਰਾ ਗੁਰਦਾਸਪੁਰ ਵਿਖੇ ਮੁੱਖ ਅਧਿਆਪਕ ਅਜੀਤ ਸਿੰਘ ਦੀ ਨਿਗਰਾਨੀ ਹੇਠ ਸਕੂਲ ਵਿਖੇ ਅਬਾਦੀ ਦਿਵਸ਼ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰੀਆਂ ਤੇ ਅਧਿਆਪਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਵਧਦੀ ਵੱਸੋਂ ਦੇ ਕਾਰਨਾਂ ਤੇ ਪ੍ਰਭਾਂਵਾਂ ਬਾਰੇ ਜਾਣੂ ਕਰਵਾਇਆ,ਇਸ ਸਕੂਲ ਵਿਖੇ ਹਾਜ਼ਰ ਸਟਾਫ ਮੈਬਰਾਂ ਵਿੱਚ ਪ੍ਰੇਮ ਪਾਲ ਸਿੰਘ ਢਿਲੋਂ ਪ੍ਰਧਾਨ ਐਮ ਸੀ ਯੂ, ਅਮਰੀਕ ਸਿੰਘ,ਰਮਿੰਦਰ ਕੌਰ ਤੋ ਇਲਾਵਾ ਜਸਵਿੰਦਰ ਸਿੰਘ ਖੇਡ ਅਧਿਆਪਕ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਵੀ ਕੀਤੇ ਗਏ।
Punjab Post Daily Online Newspaper & Print Media