Wednesday, April 29, 2026

ਨਸ਼ਾ ਵਿਰੋਧੀ ਪ੍ਰਾਜੈਕਟ ਤਹਿਤ ਪਿੰਡ ਪੱਧਰੀ ਕੁਆਰਡੀਨੇਟਰਾਂ ਦੀ ਟ੍ਰੇਨਿੰਗ ਕਰਵਾਈ

ਨਸ਼ਾਖੋਰੀ ਰੋਕਣ ਦੀ ਜ਼ਿੰਮੇਵਾਰੀ ਨੌਜਵਾਨ ਆਪਣੇ ਮੌਢਿਆਂ ‘ਤੇ ਲੈਣ ਸੋਢੀ

PPN1307201505ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲਾ ਬਠਿੰਡਾ ਵਿੱਚੋਂ ਨਸ਼ਾਖੋਰੀ ਰੋਕਣ ਲਈ ਨਹਿਰੂ ਯੁਵਾ ਕੇਂਦਰ ਵਲੋਂ ਚਲਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਪ੍ਰਾਜੈਕਟ ਤਹਿਤ ਫਤਿਹ ਗਰੁੱਪ ਆਫ ਇੰਸਟੀਚਿਊਟ ਰਾਮਪੁਰਾ ਵਿਖੇ ਪਿੰਡ ਪੱਧਰੀ ਕੋਆਰਡੀਨੇਟਰਾਂ ਦੀ ਟ੍ਰੇਨਿੰਗ ਜ਼ਿਲਾ ਪ੍ਰਾਜੈਕਟ ਅਫਸਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਟ੍ਰੇਨਿੰਗ ਵਿਚ ਦਿਆਲ ਸੋਢੀ ਡਾਇਰੈਕਟਰ ਪਨਬਸ ਬਤੌਰ ਮੁੱਖ ਮਹਿਮਾਨ ਪਹੁੰਚੇ। ਟਰੇਨਿੰਗ ਦੌਰਾਨ ਜ਼ਿਲਾ ਪ੍ਰਾਜੈਕਟ ਅਧਿਕਾਰੀ ਨੇ ਕੋਆਰਡੀਨੇਟਰਾਂ ਨੂੰ ਆਪੋ-ਆਪਣੇ ਪਿੰਡ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣ ਲਈ ਪਿੰਡ ਦੇ ਹਰ ਇਕ ਤਬਕੇ ਦੇ ਲੋਕਾਂ ਨੂੰ ਨਾਲ ਜੋੜ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪਿੰਡਾਂ ਵਿਚ ਬਣਾਈਆਂ ਗਈਆਂ ਨਸ਼ਾ ਵਿਰੋਧੀ ਸਲਾਹਕਾਰ ਕਮੇਟੀਆਂ ਦੀ ਸਲਾਹ ਤੇ ਸਹਿਯੋਗ ਨਾਲ ਪਿੰਡਾਂ ਵਿਚ ਨਸ਼ਾ ਵਿਰੋਧੀ ਲਹਿਰ ਉਸਾਰਨ ਦੀ ਲੋੜ ‘ਤੇ ਜੋਰ ਦਿੱਤਾ। ਟਰੇਨਿੰਗ ਨੂੰ ਸੰਬੋਧਨ ਕਰਦਿਆਂ ਸੋਢੀ ਨੇ ਕਿਹਾ ਕਿ ਇਕੱਲੀ ਸਰਕਾਰ ਜਾਂ ਕੋਈ ਸੰਸਥਾ ਨਸ਼ਾਖੋਰੀ ਨੂੰ ਨਹੀਂ ਰੋਕ ਸਕਦੀ। ਪੰਜਾਬ ਦੇ ਮੋਢੇ ‘ਤੇ ਲੱਗੇ ਨਸ਼ੇੜੀ’ ਦਾ ਕਲੰਕ ਧੋਣ ਦੀ ਜ਼ਿੰਮੇਵਾਰੀ ਨੌਜਵਾਨਾਂ ਨੂੰ ਆਪਣੇ ਮੋਢਿਆਂ ‘ਤੇ ਲੈਣੀ ਪਵੇਗੀ। ਟਰੇਨਿੰਗ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਸੁਖਮੰਦਰ ਸਿੰਘ ਚੱਠਾ ਐੱਮ.ਡੀ. ਫਤਿਹ ਗਰੁੱਪ ਆਫ ਇੰਸਟੀਚਿਊਟਸ ਰਾਮਪੁਰਾ, ਕਲਵੰਤ ਸਿੰਘ ਬਲਾਕ ਅਕਸਟੇਂਸ਼ਨ ਐਜੂਕੇਟਰ ਵਾਲਿਆਂ ਵਾਲੀ, ਜਗਤਾਰ ਅਣਜਾਣ ਬਲਾਕ ਪ੍ਰਧਾਨ ਰੂਰਲ ਕਲੱਬਜ਼ ਐਸੋਸੀਏਸ਼ਨ ਰਾਮਪੁਰਾ, ਅੰਗਰੇਜ ਸਿੰਘ ਸਮਾਜ ਸੇਵੀ ਤੇ ਯੂਥ ਕੁਆਰਡੀਨੇਟਰ ਫਤਿਹ ਗਰੁੱਪ ਅਤੇ ਹਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਾਜੈਕਟ ਅਧਿਕਾਰੀ ਨੇ ਦੱਸਿਆ ਕਿ ਇਸ ਟਰੇਨਿੰਗ ਵਿਚ ਬਲਾਕ ਰਾਮਪੁਰਾ ਦੇ 25 ਪਿੰਡਾਂ ਤੋਂ 50 ਚੁਣੇ ਹੋਏ ਪਿੰਡ ਪੱਧਰੀ ਕੁਆਰਡੀਨੇਟਰਾਂ ਨੇ ਭਾਗ ਲਿਆ ਜੋ ਅੱਗੇ ਆਪੋ-ਆਪਣੇ ਪਿੰਡਾਂ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਲਈ ਨਹਿਰੂ ਯੁਵਾ ਕੇਂਦਰ ਨੂੰ ਸਹਿਯੋਗ ਦੇਣਗੇੇ। ਟਰੇਨਿੰਗ ਵਿਚ ਨਸ਼ਾ ਵਿਰੋਧੀ ਟੈਲੀ ਫਿਲਮ ਅਤੇ ਇਕ ਡਾਕੂਮੈਂਟਰੀ ਫਿਲਮ ਦਿਖਾ ਕੇ ਵੀ ਨੌਜਵਾਨਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕੌਮੀ ਯੁਵਾ ਕਾਰਪਸ ਸੁਖਚੈਨ ਸਿੰਘ ਆਲੀਕੇ, ਮਨਦੀਪ ਸਿੰਘ ਪੂਹਲਾ ਅਤੇ ਲਖਵਿੰਦਰ ਸਿੰਘ ਵੀ ਹਾਜ਼ਰ ਸਨ੍ਵ

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply