ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਦਾ ਲੋਕ ਗੀਤ, ਬੋਲੀਆਂ, ਢਾਡੀ ਵਾਰਾਂ, ਕਵੀਸ਼ਰੀਆਂ ਦਾ ਅਲੋਪ ਹੋਣਾ ਵੀ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਚੋ ਅਲੋਪ ਹੋਣ ਦੇ ਕਾਰਨ ਅਜੋਕੀ ਨੌਜੁਆਨ ਪੀੜ੍ਹੀ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਚਲੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਲਵੇ ਦੇ ਪ੍ਰਸਿੱਧ ਕਵੀ ਸੱਜਣ ਸਿੰਘ ਭੂਦਨ ਵਾਲਿਆਂ ਨੇ ਅੱਜ ਇੱਕ ਸਮਾਗਮ ਤੋਂ ਬਾਅਦ ਸਾਹਿਬ ਸੇਵਾ ਸੁਸਾਇਟੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਸਾਂਝਾਂ ਕੀਤਾ।ਉਨ੍ਹਾਂ ਕਿਹਾ ਕਿ ਨੌਜੁਆਨ ਪੀੜੀ ਹੀ ਦੇਸ ਨੂੰ ਸੁਨਹਿਰੇ ਭਵਿੱਖ ਵਜੋਂ ਉਸਾਰ ਸਕਦੀ ਹੈ ਪਰ ਉਨ੍ਹਾਂ ਨੂੰ ਇਤਿਹਾਸ ਵਿਚ ਹਰੇਕ ਧਰਮ ਦੇ ਸੁਰਮਿਆਂ, ਸੁਰਵੀਰਾਂ ਅਤੇ ਸ਼ਹੀਦ ਸਿੰਘਾਂ ਦੀਆਂ ਦਾਸਤਾਨਾਂ ਭਰੀਆਂ ਸਾਖੀਆਂ ਨੂੰ ਜ਼ਰੂਰ ਸੁਣਨਾ ਤੇ ਪੜ੍ਹਨਾ ਚਾਹੀਦਾ ਹੈ ਜਿਸ ਨਾਲ ਨੌਜੁਆਨਾਂ ਦੀਆਂ ਸੋਚਾਂ ਵੀ ਜੁਝਾਰੂ ਅਤੇ ਸੁਚਾਰੂ ਹੋ ਸਕਣਗੀਆਂ ਅਤੇ ਨਸ਼ਿਆਂ ਵਰਗੇ ਕੋਹੜ ਦੀ ਲਾਇਲਾਜ ਬਿਮਾਰੀ ਤੋ ਬਚ ਕੇ ਆਪਣੇ ਪਰਵਾਰ ਅਤੇ ਦੇਸ ਦਾ ਨਾਮ ਰੌਸ਼ਨ ਕਰ ਸਕਣਗੀਆਂ ਉਨ੍ਹਾਂ ਕਿਹਾ ਕਿ ਬੜਾ ਅਫ਼ਸੋਸ ਹੈ ਕਿ ਕੁੱਝ ਸਾਲਾਂ ਤੋ ਲੱਚਰ ਗੀਤਾਂ ਅਤੇ ਅਸ਼ਲੀਲ ਅੰਦਾਜ਼ ਵਿਚ ਫਿਲਮਾਏ ਸੀਨ ਜੋ ਕਿ ਟੀ ਵੀ ਦੇ ਜਰੀਏ ਦਿਖਾਏ ਜਾਂਦੇ ਹਨ ਉਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਕਿਉਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।
ਇਸ ਮੌਕੇ ਸੁਸਾਇਟੀ ਵਿਖੇ ਲੇਖਕ ਹਰਮਿੰਦਰ ਭੱਟ, ਲੇਖਿਕਾ ਗੁਰਜੀਤ ਕੌਰ ਭੱਟ, ਲੇਖਿਕਾ ਅਮਨਦੀਪ ਕੌਰ ਜਲਵਾਣਾ, ਮਾਸਟਰ ਹਰਦੀਪ ਸਿੰਘ ਭੂਦਨ, ਅਭੀ ਕੁਮਾਰ, ਨਿਰਭੈ ਸਿੰਘ, ਬੌਬੀ ਸਿੰਘ, ਸਾਹਿਬਜੋਤ ਸਿੰਘ, ਜਸਵੀਰ ਸਿੰਘ ਆਦਿ ਮੁਹਤਬਰ ਸਜਣ ਹਾਜ਼ਰ ਸਨ
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media