ਸਰਕਾਰੀ ਵਾਅਦਿਆਂ ਦੀਆਂ ਖੁੱਲ ਰਹੀਆਂ ਨੇ ਪੋਲਾਂ
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)- ਬਦਲ ਰਹੇ ਮੌਸਮ ਦੇ ਦੌਰਾਨ ਬੀਤੇ ਦਿਨੀਂ ਪਈ ਬਾਰਸ਼ ਨੇ ਜਿੱਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵੀ ਲਿਆਂਦੀ ਹੈ।ਉੱਥੇ ਕਈ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਵਧਾਅ ਹੋਣ ਕਰ ਕੇ ਕਿਨਾਰਿਆਂ ਤੋ ਟੁੱਟ ਕੇ ਪਾਣੀ ਕਿਸਾਨਾਂ ਦੀਆਂ ਸ਼ੁਰੂਆਤੀ ਲੱਗੀਆਂ ਫ਼ਸਲਾਂ ਨੂੰ ਤਬਾਹ ਕਰ ਗਿਆ ਜਿਸ ਕਰ ਕੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਲਈ ਗੰਭੀਰ ਸਮੱਸਿਆ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਲੀ ਵੀ ਸਥਿਤੀ ਖੜੀ ਕਰ ਦਿੱਤੀ ਹੈ।ਵਿਸ਼ੇਸ਼ ਕਰਕੇ ਹਲਕਾ ਮਾਲੇਰ ਕੋਟਲਾ ਦੇ ਅਧੀਨ ਸੰਦੌੜ ਨੇੜਲੇ ਕਈ ਪਿੰਡ ਜਿਵੇਂ ਕਲਿਆਣ ਤੋ ਜਲਵਾਣਾ, ਫਰਵਾਲੀ, ਬਿਸਨਗੜ੍ਹ, ਝੁਨੇਰ, ਨਥੋਹੇੜੀ ਆਦਿ ਕਈ ਪਿੰਡਾਂ ਵਿਚ ਗ਼ਰੀਬ ਪਰਿਵਾਰਾਂ ਦੇ ਘਰਾਂ ਵਿਚ ਨਾਲੀਆਂ ਦੇ ਗੰਦੇ ਪਾਣੀ ਨੇ ਬਿਮਾਰੀਆਂ ਨੂੰ ਸੱਦਾ ਵੀ ਦੇ ਦਿੱਤਾ ਹੈ ।ਜਿਸ ਦਾ ਵੱਡਾ ਕਾਰਨ ਲੋਕ-ਸਭਾ ਦੀਆਂ ਵੋਟਾਂ ਤੋ ਪਹਿਲਾਂ ਤੋ ਸ਼ੁਰੂ ਹੋਈਆਂ ਨਵੀਆਂ ਬਣ ਰਹੀਆਂ ਸੜਕਾਂ ਦਾ ਵੋਟਾਂ ਤੋਂ ਬਾਅਦ ਅੱਧਵਾਟੇ ਰਹੀਆਂ ਸੜਕਾਂ ਤੇ ਵੱਡੇ-ਵੱਡੇ ਟੋਇਆਂ ਵਿਚ ਸੜਕਾਂ ਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਅਤੇ ਖ਼ਾਸਕਰ ਪਿੰਡਾਂ ਚਿੱਕੜ ਅਤੇ ਦਲਦਲ ਦੇ ਰੂਪ ਵਿਚ ਬਣ ਕੇ ਰਾਹਗੀਰਾਂ, ਸਕੂਲੀ ਬਚਿਆਂ ਲਈ ਜਾਨਲੇਵਾ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ।ਵਿਸ਼ੇਸ਼ ਕਰ ਕੇ ਪਿੰਡ ਬਿਸਨਗੜ੍ਹ ਵਿਖੇ ਬਿਲਕੁਲ ਬਸ ਅੱਡੇ ਕੋਲ ਸੀਵਰੇਜ ਦੇ ਦੋ ਮੇਨ ਹੋਲ਼ ਖੁੱਲ੍ਹਿਆਂ ਦਾ ਬਿਲਕੁੱਲ ਨਾ ਅੰਦਾਜ਼ਾ ਲੱਗਣ ਨਾਲ ਹਾਦਸੇ ਹੋ ਰਹੇ ਹਨ, ਜਿਸ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਚੁੱਕੀਆਂ ਹਨ ਪਰ ਪ੍ਰਸ਼ਾਸਨ ਬੇਖ਼ਬਰ।ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਵੱਡੇ ਵੱਡੇ ਵਾਅਦਿਆਂ ਦੇ ਖੋਖਲੇ ਸਬੂਤ ਸਰਕਾਰਾਂ ਦੇ ਕਿਸੇ ਵੀ ਲੀਡਰ ਆਗੂਆਂ ਨੂੰ ਹੁਣ ਕਿਉਂ ਦਿਖਾਈ ਨਹੀਂ ਦੇ ਰਹੇ ਉਨ੍ਹਾਂ ਦਾ ਕਹਿਣਾ ਹੈ ਕਿ ਸੜਕਾਂ ਦੇ ਨੇੜਲੇ ਨਿਵਾਸੀਆਂ ਅਤੇ ਮੇਨ ਸੜਕਾਂ ਤੇ ਕਸਬਿਆਂ ਤੇ ਸਥਿਤ ਦੁਕਾਨਦਾਰਾਂ ਨੇ ਰੋਸ ਵਜੋਂ ਤਾਂ ਮੇਨ ਸੜਕਾਂ ਅਤੇ ਲਿੰਕ ਸੜਕਾਂ ਤੇ ਝੋਨਾ ਲਗਾ ਕੇ ਵੀ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ ਸੀ, ਪਰ ਅਜੇ ਤੱਕ ਹਲਕੇ ਦੇ ਕਿਸੇ ਵੀ ਲੀਡਰ ਸਾਹਿਬਾਨ ਦਾ ਇਸ ਬਾਬਤ ਕੋਈ ਵੀ ਬਿਆਨ ਨਾ ਜਾਰੀ ਕਰਨਾ ਵੀ ਮਾੜੇ ਕਾਰਜਾਂ ਦੀ ਨਿਸ਼ਾਨੀ ਹੈ।
Punjab Post Daily Online Newspaper & Print Media