Friday, October 9, 2026

ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵੱਲੋਂ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਕੌਂਸਲਿੰਗ ਸ਼ੁਰੂ

PPN1307201512ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਪ੍ਰਸਿੱਧ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਵੱਲੋਂ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਾਹਿਰ ਸਿੱਖਿਆ ਸ਼ਾਸਤਰੀਆਂ ਮਾਣਯੋਗ ਸ਼੍ਰੀ ਜੇ.ਪੀ.ਸ਼ੂਰ, (ਡਾਇਰੈਕਟਰ ਪੀ.ਐਸ.ਸ਼ਂ ਅਤੇ ਏਡਿਡ ਸਕੂਲਜ਼), ਡਾ. ਸ਼੍ਰੀਮਤੀ ਨੀਲਮ ਕਾਮਰਾ, (ਖੇਤਰੀ ਨਿਰਦੇਸ਼ਕ ਅੰਮ੍ਰਿਜ਼ੋਨ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ), ਡਾ. ਨੀਰਾ ਸ਼ਰਮਾ (ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ), ਸ਼੍ਰੀਮਤੀ ਅੰਜਨਾ ਗੁਪਤਾ (ਪ੍ਰਿੰਸੀਪਲ ਡੀ.ਏ.ਵੀ. ਇੰਟਰਨੈਸ਼ਨਲ ਸਕੂਲ), ਸ਼੍ਰੀ ਪਰਮਜੀਤ ਕੁਮਾਰ (ਪ੍ਰਿੰਸੀਪਲ ਐਮ.ਕੇ.ਡੀ.ਡੀ.ਏ.ਵੀ. ਪਬਲਿਕ ਸਕੂਲ, ਅਟਾਰੀ), ਸ਼੍ਰੀ ਅਜੈ ਬੇਰੀ (ਪ੍ਰਿੰਸੀਪਲ ਡੀ.ਏ.ਵੀ. ਸੀ. ਸੈ. ਸਕੂਲ) ਤੇ ਸ਼੍ਰੀਮਤੀ ਸ਼ਬਨਮ ਹਾਂਡਾ (ਪ੍ਰਿੰਸੀਪਲ ਪੁਲਿਸ ਡੀ.ਏ.ਵੀ. ਪਬਲਿਕ ਸਕੂਲ) ਦੀ ਅਗਵਾਈ ਹੇਠ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਕੌਂਸਲਿੰਗ ਕਰਦਿਆਂ ਉਹਨਾਂ ਨੂੰ ਯੂਨੀਵਰਸਿਟੀ ਵਿਖੇ ਚਲ ਰਹੇ ਵੱਖਸ਼ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਇਹਨਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਪ੍ਰੇਰਿਆ । ਉਭਰਦੀ ਹੋਈ ਡੀ.ਏ.ਵੀ ਯੂਨੀਵਰਸਿਟੀ ਅੱਜ ਦੇ ਅਧੁਨਿਕ ਸਮਾਜ ਦੀ ਨਾਲੰਦਾ ਹੈ, ਜਿਸ ਨੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਚਾਂਸਲਰ ਡੀ.ਏ.ਵੀ ਯੂਨੀਵਰਸਿਟੀ ਦੀ ਭਵਿੱਖਵਾਦੀ ਦ੍ਰਿਸ਼ਟੀ ਦੇ ਨਿਰਦੇਸ਼ਨ ਵਿੱਚ ਇਨ੍ਹਾਂ ਉਚੱਾਈਆਂ ਨੂੰ ਕੁਝ ਹੀ ਸਾਲਾਂ ਵਿੱਚ ਪ੍ਰਾਪਤ ਕੀਤਾ ਹੈ।ਯੂਨੀਵਰਸਿਟੀ ਦੇ ਐਮ.ਬੀ.ਏ. ਦੀ ਪ੍ਰੀਖਿਆ ਨੂੰ ਪਾਸ ਕਰ ਚੁੱਕੇ ਪਹਿਲੇ ਬੈਚ ਦੇਵਿਦਿਆਰਥੀਆਂ ਨੇ ਲੱਖਾਂ ਦੇ ਪੈਕੇਜ ਦੀਆਂ ਨੌਕਰੀਆਂ ਭਾਰੀ ਸੰਖਿਆ ਵਿੱਚ ਪ੍ਰਾਪਤ ਕੀਤੀਆਂ।ਯੂਨੀਵਰਸਿਟੀ ਵਿਖੇ ਚਲ ਰਹੇ ਇਹ ਕੋਰਸ ਜਿਵੇਂ ਖੇਤੀਬਾੜੀ, ਵਿਗਿਆਨ, ਬੇਸਿਕ ਅਪਲਾਈਡ ਸਾਇੰਸ, ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਮੈਨੈਜਮੈਂਟ ਅਤੇ ਕਾਮਰਸ, ਭਾਸ਼ਾਵਾਂ, ਮੀਡੀਆ, ਸੋਸ਼ਲ ਸਾਇੰਸ, ਫ਼ਿਜ਼ੀਕਲ ਐਜੂਕੇਸ਼ਨ ਅਤੇ ਹੋਰ ਬਹੁਤ ਸਾਰੇ ਕੋਰਸ ਹਨ।ਕੌਂਸਲਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਵਿਚ ਭਰਪੂਰ ਜੋਸ਼ ਅਤੇ ਉਤਸ਼ਾਹ ਵੇਖਿਆ ਗਿਆ।ਡੀ.ਏ.ਵੀ. ਯੂਨੀਵਰਸਿਟੀ ਸਰਮਸਤਪੁਰ ਜਲੰਧਰ ਵੱਲੋਂ ਂਯੂਕਰੇਨਂ ਨਾਲ ਸਾਇੰਸ ਦੇ ਖੇਤਰ ਵਿਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਹੱਥ ਮਿਲਾਇਆ ਗਿਆ।ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿਚ ਵੀ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ।ਵਿਦਿਆਰਥੀਆਂ ਨੇ ਜਿੱਥੇ ਉਤਸੁਕਤਾ ਨਾਲ ਹਰ ਕੋਰਸ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਕਿੱਤਾਸ਼ਮੁੱਖੀ ਕੋਰਸਾਂ ਵਿੱਚ ਵੀ ਆਪਣੀ ਦਿਲਚਸਪੀ ਪਗਟ ਕੀਤੀ।ਇਸ ਮੌਕੇ ਤੇ ਇੰਜੀਨੀਅਰ. ਅਨਿਲ ਕੁਮਾਰ ਉਪੱਲ ਤੇ ਉਨ੍ਹਾਂ ਦੀ ਟੀਮ ਮਾਹਿਰਾਂ ਵਜੋਂ ਅਤੇ ਵਿਦਿਆਰਥੀਆਂ ਦੀ ਅਗਵਾਈ ਕਰਨ ਲਈ ਹਾਜ਼ਰ ਸਨ।ਦਾਖਲਾ ਪ੍ਰਕ੍ਰਿਆ 13 ਜੁਲਾਈ 2015 ਤੋਂ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿਖੇ ਉਪਲਬਧ ਹੈ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply