
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਇਹ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਹਨੁਮਾਨ ਜਯੰਤੀ ਮੌਕੇ 14 ਅਪ੍ਰੈਲ ਨੂੰ ਸਵੇਰੇ 9 ਵਜੇ ਸ਼੍ਰੀ ਰਾਮ ਚਰਿਤ ਮਾਨਸ ਦੇ ਅਖੰਡ ਪਾਠ ਸ਼ੁਰੂ ਹੋਣਗੇ ਅਤੇ 48 ਘੰਟੇ ਦੀ ਬਾਲਾ ਜੀ ਦੀ ਅਖੰਡ ਫੇਰੀ ਚੱਲੇਗੀ । ਜੋ ਕਿ 16 ਅਪ੍ਰੈਲ ਨੂੰ ਸਵੇਰੇ ਸੰਪੂਰਣ ਹੋਵੇਗੀ । 14 ਅਪ੍ਰੈਲ ਰਾਤ 9 ਵਜੇ ਤੋਂ ਹਰਿ ਇੱਛਾ ਤੱਕ ਵਿਸ਼ਾਲ ਜਗਰਾਤਾ ਆਯੋਜਿਤ ਕੀਤਾ ਜਾਵੇਗਾ ।ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਪ੍ਰਸਿੱਧ ਭਜਨ ਗਾਇਕ ਹਰਜੀਤ ਕਾਮਰਾ ਐਂਡ ਪਾਰਟੀ ਵੱਲੋਂ ਬਾਲਾ ਜੀ ਦਾ ਗੁਣਗਾਨ ਕੀਤਾ ਜਾਵੇਗਾ । ਸ਼੍ਰੀ ਜੁਨੇਜਾ ਨੇ ਅੱਗੇ ਦੱਸਿਆ ਕਿ 15 ਅਪ੍ਰੈਲ ਨੂੰ ਹਨੁਮਾਨ ਜਯੰਤੀ ਅਤੇ ਪੂਰਨਮਾਸ਼ੀ ਉੱਤੇ ਮੰਦਿਰ ਵਿੱਚ ਸਾਮੂਹਕ 151 ਸੁੰਦਰ ਕਾਂਡ ਦੇ ਪਾਠ ਸਵੇਰੇ 9 ਤੋਂ 10.30 ਵਜੇ ਤੱਕ ਕੀਤੇ ਜਾਣਗੇ ।10.30 ਤੋਂ 11 ਵਜੇ ਤੱਕ ਰਾਮ ਚਰਿਤ ਮਾਨਸ ਦੇ ਪਾਠਾਂ ਦੇ ਭੋਗ ਉਪਰਾਂਤ ਆਰਤੀ ਅਤੇ ਖੁੱਲਾ ਭੰਡਾਰਾ ਚੱਲੇਗਾ।ਉਨਾਂ ਨੇ ਸਮੂਹ ਧਰਮਪ੍ਰੇਮੀਆਂ ਨੂੰ ਇਸ ਸਾਲਾਸਰ ਵਾਲੇ ਬਾਬਾ ਜੀ ਦੀ ਇਸ ਜਯੰਤੀ ਮੌਕੇ ਹੋਣ ਵਾਲੇ ਕੁਲ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media