Friday, May 30, 2025
Breaking News

ਅੰਮ੍ਰਿਤਸਰ ਦੀ ਚੋਣ ਕੈਪਟਨ ਦੇ ਸਿਆਸੀ ਜੀਵਨ ਦੀ ਹਾਰੀ ਹੋਈ ਆਖਰੀ ਬਾਜੀ ਸਾਬਿਤ ਹੋਵੇਗੀ – ਮਜੀਠੀਆ

ਕੈਪਟਨ ਨੂੰ ਝਟਕਾ, ਕਾਦਰਾਬਾਦ ਤੋਂ 40 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

PPN120422

ਅੰਮ੍ਰਿਤਸਰ, 12 ਅਪ੍ਰੈਲ (ਜਸਬੀਰ ਸਿੰਘ ਸੱਗੂ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਚੋਣ ਕੈਪਟਨ ਦੇ ਸਿਆਸੀ ਜੀਵਨ ਦੀ ਹਾਰੀ ਹੋਈ ਆਖਰੀ ਬਾਜੀ ਸਾਬਿਤ ਹੋਵੇਗੀ। ਉਹਨਾਂ ਮਜੀਠਾ ਵਿਖੇ ਕਾਂਗਰਸ ਵੱਲੋਂ ਅੱਜ ਕਰਵਾਈ ਗਈ ਰੈਲੀ ਨੂੰ ਬੁਰੀ ਤਰ੍ਹਾਂ ਫਲਾਪ ਸ਼ੋਅ ਕਰਾਰ ਦਿੰਦਿਆਂ ਕੈਪਟਨ ਨੂੰ ਕਿਹਾ ਦਿਹਾੜੀ ‘ਤੇ ਅਤੇ ਬਾਹਰੀ ਹਲਕਿਆਂ ਤੋਂ ਬੰਦੇ ਲਿਆ ਕੇ ਰੈਲੀ ਕਰਨ ਨਾਲ ਮਜੀਠਾ ਹਲਕੇ ਵਿੱਚੋਂ ਵੋਟਾਂ ਨਹੀਂ ਮਿਲਣ ਲੱਗੀਆਂ। ਉਹਨਾਂ ਕਿਹਾ ਕਿ ਉਕਤ ਰੈਲੀ ਦੀ ਅਸਫਲਤਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਜੀਠੇ ਦੇ ਵੋਟਰ ਕਾਂਗਰਸ ਹਾਈ ਕਮਾਨ ਵੱਲੋਂ ਜ਼ਬਰੀ ਭੇਜੇ ਗਏ ‘ਬੰਦੀ ਉਮੀਦਵਾਰ’ ਕੈਪਟਨ ਨੂੰ ਇਤਿਹਾਸਕ ਭਾਂਜ ਦੇਣ ਦਾ ਮਨ ਬਣਾ ਚੁੱਕੇ ਹਨ, ਅਤੇ ਅੱਜ ਮਜੀਠਾ ਕਸਬੇ ‘ਚ ਕਾਂਗਰਸ ਰੈਲੀ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਗਈਆਂ 2500 ਕੁਰਸੀਆਂ ਭਰਨ ਵਿੱਚ ਵੀ ਆਈ ਵੱਡੀ ਦਿੱਕਤ ਨੇ ਕਾਂਗਰਸੀ ਖੇਮੇ ਨੂੰ ਨਮੋਸ਼ੀ ਅਤੇ ਬੌਖਲਾਹਟ ਨਾਲ ਭਰ ਦਿੱਤਾ ਹੈ। ਹਲਕਾ ਮਜੀਠਾ ਦੇ ਪਿੰਡ ਕਾਦਰਾਬਾਦ ਵਿਖੇ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਦੌਰਾਨ 40 ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਸ: ਮਜੀਠੀਆ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ: ਮਜੀਠੀਆ ਨੇ ਕੈਪਟਨ ‘ਤੇ ਤਿੱਖਾ ਹਮਲਾ ਬੋਲਦਿਆਂ ਕੈਪਟਨ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕਾਂਗਰਸ ਦੇ ਰੈਲੀ ਦਾ ਫਲਾਪ ਹੋਣ ਨਾਲ ਇਹ ਸਾਬਿਤ ਕਰਦਾ ਹੈ ਕਿ ਅਤੇ  ਜਿਸ ਵਿੱਚ ਉਸ ਦੀ ਆਪਣੀ ਪਾਰਟੀ ਵੀ ਉਸਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਭਲੀ ਭਾਂਤ ਜਾਣੂ ਹਨ ਕਿ ਕੈਪਟਨ ਦੇ ਕਾਂਗਰਸੀ ਸਾਥੀ ਹੀ ਉਸ ਨੂੰ ਸਰਗਰਮ ਸਿਆਸਤ ਤੋਂ ਪੱਕੇ ਤੌਰ ਤੇ ਰਿਟਾਇਰ ਕਰਨ ਲਈ ਉਤਾਵਲੇ ਹਨ ਅਤੇ ਇਤਿਹਾਸਕ ਸ਼ਰਮਨਾਕ ਹਾਰ ਨਾਲ ਉਮਰ ਦੇ ਇਸ ਪੜਾਅ ‘ਤੇ ਸਿਆਸਤ ਤੋਂ ਵਿਦਾ ਕਰਨ ਲਈ  ਅੰਮ੍ਰਿਤਸਰ ਸੀਟ ਤੋਂ ਉਸਦਾ ਤਮਾਸ਼ਾ ਬਣਦਾ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਰੈਲੀਆਂ ‘ਚ ਫੋਕੇ ਦਮਗਜੇ ਮਾਰਨ ਵਾਲੇ ਕੈਪਟਨ ਨੂੰ ਪਤਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਾਜਵਾ ਵੱਲੋਂ ਰਾਹੁਲ ਨਾਲ ਸਲਾਹ ਕਰਕੇ ਰਚੇ ਗਏ ਚੱਕਰਵਿਊ ‘ਚ ਉਹ ਬੁਰੀ ਤਰ੍ਹਾਂ ਫੱਸ ਚੁੱਕਾ ਹੈ।ਉਨ੍ਹਾਂ ਕੈਪਟਨ ਦੇ ਸ਼ਾਹੀ ਰਹਿਣ ਸਹਿਣ ਅਤੇ ਰਜਵਾੜਾਸ਼ਾਹੀ ਅੰਦਾਜ਼ ‘ਤੇ ਚੁੱਟਕੀ ਲੈਂਦਿਆਂ ਕਿਹਾ ਕਿ ਆਮ ਲੋਕਾਂ ਦੇ ਪਸੀਨੇ ਦੀ ਮੁਸ਼ਕ ਬਰਦਾਸ਼ਤ ਨਾ ਕਰ ਸਕਣ ਵਾਲੇ ਕੈਪਟਨ ਲਈ ਚੋਣ ਮੁਹਿੰਮ ਚਲਾਉਣਾ ਔਖਾ ਹੋ ਰਿਹਾ ਹੈ।  ਕੈਪਟਨ ਦੀ ਆਰਾਮਪ੍ਰਸਤੀ ‘ਤੇ ਚੋਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਚੋਣ ਮੁਹਿੰਮ ਦੇ ਪਹਿਲੇ ਹਫ਼ਤੇ ਹੀ ਨਿਕਲ ਚੁੱਕੀ ਫੂਕ, ਵੱਧ ਰਹੀ ਗਰਮੀ, ਧੂੜ ਘੱਟੇ ਅਤੇ ਪਸੀਨੇ ਤੋਂ ਖਹਿੜਾ ਛੱਡਾ ਕੇ ਕੈਪਟਨ ਹਿਮਾਚਲ ਦੇ ਡੋਚੀ ਫਾਰਮ ਹਾਊਸ ਵਿੱਚ ਆਰਾਮ ਫਰਮਾਉਣ ਲਈ ਕਾਹਲਾ ਪੈ ਚੁੱਕਾ ਹੈ ਅਤੇ ਉਹ ਹੁਣ ਇੱਥੋਂ ਭੱਜਣ ਲਈ 28 ਅਪ੍ਰੈਲ ਵਾਲੇ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਸਚਾਈ ਇਹ ਵੀ ਹੈ ਕਿ ਕੈਪਟਨ ਵਿਦਿਆਰਥੀ ਦੀ ਤਰਾਂ 16 ਮਈ ਨੂੰ ਨਤੀਜਾ ਸੁਣਨ ਵੀ ਨਹੀਂ ਆਵੇਗਾ। ਜਿਸ ਨੂੰ ਪਹਿਲਾਂ ਹੀ ਪਤਾ ਹੈ ਕਿ ਉਸਨੇ ਫੇਲ੍ਹ ਹੀ ਹੋਣਾ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਇਹ ਸੱਚ ਨਹੀਂ ਕਿ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਲੱਭਣ ਲਈ ਮੰਤਰੀ ਅਤੇ ਵਿਧਾਇਕ ਖ਼ੁਫ਼ੀਆ ਏਜੰਸੀਆਂ ਦੀ ਸੇਵਾ ਨਹੀਂ ਬਟੋਰਦੇ ਰਹੇ। ਕਾਂਗਰਸ ਨੂੰ ਡੁੱਬਦਾ ਬੇੜਾ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੌਜੂਦਾ ਵਿਧਾਇਕਾਂ, ਸਾਬਕਾ ਮੰਤਰੀਆਂ ਤੋਂ ਇਲਾਵਾ 2008 ਦੀ ਅੰਮ੍ਰਿਤਸਰ ਦੱਖਣੀ ਦੀ ਜ਼ਿਮਨੀ ਚੋਣ ਲੜ ਚੁੱਕੇ ਕਾਂਗਰਸੀ ਆਗੂ ਨਵਦੀਪ ਸਿੰਘ ਗੋਲਡੀ ਆਪ ਵੱਲੋਂ ਹਜ਼ਾਰਾਂ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਅਤੇ ਕਈ ਕਾਂਗਰਸੀ ਆਗੂਆਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਉਡੀਕ ‘ਚ ਬੈਠੇ ਹੋਣਾ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਦੀ ਸ਼ਾਖ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖਤਮ ਹੋਣ ਜਾ ਰਹੀ ਹੈ। ਮਜੀਠੀਆ ਨੇ ਅੰਮ੍ਰਿਤਸਰੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਕਾਲਾ ਧੰਨ ਅਤੇ ਭ੍ਰਿਸ਼ਟਾਚਾਰ ਦੀ ਮਾਂ ਪਾਰਟੀ ਕਾਂਗਰਸ ਦਾ ਦੇਸ਼ ਵਿੱਚੋਂ ਸਫਾਇਆ ਕਰ ਦੇਣ ਵਿੱਚ ਹੀ ਲੋਕਾਂ ਦਾ ਭਲਾ ਹੈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply