ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ ਹੋਵੇਗਾ ਹਰ ਪਖੋਂ ਐਕਸੀਲੈਂਟ-ਅਰੁਣ ਜੇਤਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਦਬੁਰਜੀ ਨਜਦੀਕ ਸ਼ੁਭਮ ਇਨਕਲੇਵ ਵਿਖੇ ਉਘੀਆਂ ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨਵੇਂ ਸਕੂਲ ‘ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ’ ਦਾ ਨੀਂਹ ਪੱਥਰ ਰੱਖਿਆ ।
ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵਲੋਂ ਸ੍ਰੀ ਅਰੁਣ ਜੇਤਲੀ ਦੇ ਨਾਲ ਵਿਸ਼ੇਸ਼ ਤੋਰ ਤੇ ਪੁਜੇ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ , ਪਾਰਲੀਮੈਂਟ ਸੈਕਟਰੀ ਕੇ ਸੀ ਭੰਡਾਰੀ, ਬੀ ਜੇ ਪੀ ਪ੍ਰਧਾਨ ਪੰਜਾਬ ਸ੍ਰੀ ਕਮਲ ਸ਼ਰਮਾ, ਮੇਅਰ ਬਖਸ਼ੀ ਰਾਮ ਅਰੋੜਾ ਅਤੇ ਹੋਰਣਾ ਸ਼ਖਸੀਅਤਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।ਪ੍ਰਧਾਨ ਚੀਫ ਖਾਲਸਾ ਦੀਵਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ਼ੁਭਮ ਇਨਕਲੇਵ ਵਿਖੇ 8 ਕਰੋੜ ਰੁਪਏ ਵਿਚ ਖਰੀਦੀ ਗਈ 4.5 ਏਕੜ ਜਮੀਨ ਤੇ ਇੱਕ ਵਰਲਡ ਕਲਾਸ ਰੈਜੀਡੈਂਸ਼ਲ-ਕਮ ਡੇਅ ਬੋਰਡਿੰਗ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੀ ਅਨੁਮਾਨਤ ਲਾਗਤ 20 ਕਰੋੜ ਹੋਵੇਗੀ।ਪੂਰੀ ਤਰ੍ਹਾਂ ਏ ਸੀ ਸੁਵਿਧਾਵਾਂ ਨਾਲ ਲੈਸ ਇਸ ਸਕੂਲ ਵਿਚ ਵਰਲਡ ਕਲਾਸ ਕੁਆਲਿਟੀ ਐਜੂਕੇਸ਼ਨ ਅਤੇ ਵਿਦਿਆਰਥੀਆਂ ਲਈ ਅਤਿ ਅਤਿਧੁਨਿਕ ਕੰਪਿਊਟਰ ਅਤੇ ਸਾਇੰਸ ਲੈਬਸ ਅਤੇ ਹੋਰਣਾ ਸੁਵਿਧਾਵਾਂ ਪੱਖੋਂ ਵੀ ਇੰਟਰਨੈਸ਼ਨਲ ਪੱਧਰ ਦਾ ਹੋਵੇਗਾ ਅਤੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਹਰ ਪਖੋਂ ਐਕਸੀਲੈਂਟ ਹੋਵੇਗਾ।ਇਸ ਵਿੱਚ ਵਿਦਿਆਰਥੀਆਂ ਲਈ ਹੋਸਟਲ ਸੁਵਿਧਾ, ਘੋੜਸਵਾਰੀ ਅਤੇ ਤੈਰਾਕੀ ਵਰਗੀਆਂ ਆਧੁਨਿਕ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਕੂਲ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪਹਿਲਾਂ ਤੋਂ ਸਫਲਤਾਪੂਰਵਕ ਚੱਲ ਰਹੇ 50 ਸਕੂਲਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦਾ ੫੧ ਵਾਂ ਸਕੂਲ ਹੋਣ ਦਾ ਮਾਨ ਪ੍ਰਾਪਤ ਕਰੇਗਾ ਜਿਸ ਦਾ ਉਦੇਸ਼ ਵਿਦੇਸ਼ਾ ਵਿੱਚ ਰਹਿ ਰਹੇ ਪੰਜਾਬੀ ਭਰਾਵਾਂ ਦੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦਿਆਂ ਉਨਾਂ ਨੂੰ ਉੱਚ ਪੱਧਰੀ ਇੰਟਰਨੈਸ਼ਨਲ ਲੈਵਲ ਦੀ ਵਿਦਿਆ ਪ੍ਰਦਾਨ ਕਰਨਾ ਹੋਵੇਗਾ।ਉਨ੍ਹਾਂ ਸੀ੍ਰ ਅਰੁਣ ਜੇਤਲੀ ਨੂੰ ਵਿਸ਼ਵ ਪੱਧਰ ਤੇ’ ਸਥਾਪਿਤ ਹੋ ਚੁੱਕੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪੁਰਾਤਨ ਅਤੇ ਸ਼ਾਨਦਾਰ ਇਤਿਹਾਸ ਅਤੇ ਚੀਫ ਖਾਲਸਾ ਦੀਵਾਨ ਵਲੋਂ ਸੇਵਾ ਅਤੇ ਸਿੱਖਿਆ ਦੇ ਖੇਤਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਸੀ੍ ਅਰੁਣ ਜੇਤਲੀ ਨੇ ਚੀਫ ਖਾਲਸਾ ਦੀਵਾਨ ਵਲੋਂ ਸਮਾਜਕ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਦੇਸ਼ ਦੀ ਤਰੱਕੀ ਵਿਚ ਦਿੱਤੇ ਵਡਮੁੱਲੇ ਯੋਗਦਾਨ ਦਾ ਜਿਕਰ ਕੀਤਾ।
ਉੁਹਨਾਂ ਚੀਫ ਖਾਲਸਾ ਦੀਵਾਨ ਵਲੋਂ ‘ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ’ ਰਾਹੀਂ ਵਿਦਿਆ ਦੇ ਪੱਧਰ ਨੂੰ ਅੰਤਰ ਰਾਸ਼ਟਰੀ ਲੈਵਲ ਦੇ ਕੰਪੀਟਿਸ਼ਨ ਤਕ ਲੈ ਜਾਣ ਦੇ ਸ਼ਾਨਦਾਰ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਅਖੀਰ ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵਲੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਆਨਰੇਰੀ ਸਕੱਤਰ ਸ੍ਰ. ਨਰਿੰਦਰ ਸਿੰਘ ਖੁਰਾਨਾ, ਰਾਜ ਮਹਿੰਦਰ ਸਿੰਘ ਮਜੀਠੀਆ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ ਫਰੀਡਮ, ਪ੍ਰਿ: ਬਲਜਿੰਦਰ ਸਿੰਘ, ਡਾਇਰੈਕਟਰ ਪ੍ਰਿ: ਧਰਮਵੀਰ ਸਿੰਘ, ਗੁਰਿੰਦਰ ਸਿੰਘ ਚਾਵਲਾ, ਪ੍ਰਿਤਪਾਲ ਸਿੰਘ ਸੇਠੀ, ਮਨਜੀਤ ਸਿੰਘ ਮੰਜ਼ਿਲ, ਬਲਦੇਵ ਸਿੰਘ ਚੌਹਾਨ, ਐਡਵੋਕੇਟ ਜਸਵਿੰਦਰ ਸਿੰਘ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਭਰਪੁਰ ਸਿੰਘ, ਸੁਰਿੰਦਰ ਸਿੰਘ ਵਾਲੀਆ, ਜਸਵਿੰਦਰ ਸਿੰਘ ਜੱਸੀ, ਰਾਣਾ ਪਲਵਿੰਦਰ ਸਿੰਘ, ਜੋਬਨਜੀਤ ਸਿੰਘ ਸ਼ੰਕਰਪੁਰੀਆ, ਦੀਦਾਰ ਸਿੰਘ ਦਬੁੱਰਜੀ, ਮੈਂਬਰ ਇੰਚਾਰਜ, ਪ੍ਰਿੰਸੀਪਲ ਸਾਹਿਬਾਨ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨ ਦੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਸਨ ।
Punjab Post Daily Online Newspaper & Print Media