ਜੰਡਿਆਲਾ/ਗਹਿਰੀ ਮੰਡੀ, 12 ਅਪ੍ਰੈਲ (ਹਰਿੰਦਰਪਾਲ ਸਿੰਘ/ਡਾ. ਨਰਿੰਦਰ ਸਿੰਘ)– ਵਿਧਾਨ ਹਲਕਾ ਜੰਡਿਆਲਾ ਗੁਰੂ ਵਿਖੇ ਸ਼੍ਰੌਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸ੍ਰ. ਰਣਜੀਤ ਸਿੰਘ ਬ੍ਰਹੱਮਪੁਰਾ ਦੇ ਹੱਕ ਵਿੱਚ ਮੇਨ ਰੋਡ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਹੋਈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਹਲਕਾ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਪੁੱਜੀਆਂ। ਇਸ ਰੈਲੀ ਵਿੱਚ ਨੇੜਲੇ ਪਿੰਡਾਂ ਦੇ ਪਿੰਡਾਂ ਦੇ ਪੰਚ-ਸਰਪੰਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜੇ ਆਪਣੇ ਦੇਸ਼ ਵਿੱਚ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ, ਗਰੀਬੀ ਅਤੇ ਬੇਰੋਜ਼ਗਾਰੀ ਹਟਾਉਣੀ ਹੈ, ਦੇਸ਼ ਨੂੰ ਖੁਸ਼ਹਾਲ ਬਨਾਉਣਾ ਹੈ ਤਾਂ ਇੱਕ ਹਮਲਾ ਮਾਰ ਕੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਬ੍ਰਹੱਮਪੁਰਾ ਸਮੇਤ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜਿਤਾਉਣਾ ਪਵੇਗਾ।ਉਨਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨੂੰ ਚੱਲਦਾ ਕਰਕੇ ਮੋਦੀ ਸਰਕਾਰ ਬਨਾਉਣਾ ਬਹੁਤ ਜਰਰੀ ਹੈ, ਕਿਉਂਕਿ ਜੇਕਰ ਕੇਂਦਰ ਵਿੱਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣਦੀ ਹੈ ਤਾਂ, ਉਹ ਪੰਜਾਬ ਦੇ ਵੀ ਹਿੱਤ ਵਿਚ ਹੈ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਲਈ ਮੋਦੀ ਸਰਕਾਰ ਬਨਣ ਉਪਰੰਤ ਖਜਾਨੇ ਦੇ ਮੂੰਹ ਖੁੱਲ ਜਾਣਗੇ ਅਤੇ ਲੋਕਾਂ ਨੂੰ ਖੁਸ਼ਹਾਲ ਬਨਾਉਣ ਲਈ ਲੋਕ ਭਲਾਈ ਸਕੀਮਾਂ ਲਾਗੂ ਕੀਤੀਆ ਜਾਣਗੀਆਂ।ਉਨਾਂ ਨੇ ਵੱਡੇ ਇਕੱਠ ਤੋਂ ਖੁਸ਼ ਹੁੰਦਿਆਂ ਭਰੋਸਾ ਦਿੱਤਾ ਕਿ ਬ੍ਰਹਮਪੁਰਾ ਆਪਣੇ ਜੰਡਿਆਲਾ ਦੀਆਂ ਹਰ ਤਰਾਂ ਦੀਆਂ ਕਮੀਆਂ ਪੂਰੀਆਂ ਕਰਨਗੇ ।ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਵੀ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਤੱਕੜੀ ਦਾ ਬਟਨ ਦਬਾ ਕੇ ਰਣਜੀਤ ਸਿੰਘ ਬ੍ਰਹੱਮਪੁਰਾ ਨੂੰ ਜਿਤਾਉਣਾ ਹੈ [ ਉਨਾਂ ਨੇ ਦੂਰੋ-ਦੂਰੋ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਤੇ ਚੇਅਰਮੈਨ ਪਨਸਪ ਅਜੇਪਾਲ ਸਿੰਘ ਮੀਰਾਂਕੋਟ, , ਜੰਡਿਆਲਾ ਤੋਂ ਰਵਿੰਦਰਪਾਲ ਕੁੱਕੂ ਪ੍ਰਧਾਨ, ਗੁਰਦਿਆਲ ਸਿੰਘ ਬੰਡਾਲਾ ਚੇਅਰਮੈਨ ਬਲਾਕ ਸਮਿਤੀ, , ਸੰਨੀ ਸ਼ਰਮਾ, ਪਿੰਡ ਗਹਿਰੀ ਮੰਡੀ ਤੋਂ ਸਰਪੰਚ ਮਨਜਿੰਦਰ ਸਿੰਘ (ਭੀਰੀ), ਮੈਂਬਰ ਧਰਮ ਸਿੰਘ, ਮੈਂਬਰ ਕਰਨ ਸਿੰਘ, ਹਰਬੰਸ ਸਿੰਘ, ਡੀ.ਐਸ.ਪੀ ਨਰੇਸ਼ ਕੁਮਾਰ, ਪਵਨ ਕੁਮਾਰ, ਅਮਨਦੀਪ ਸਿੰਘ ਅਤੇ ਪਿੰਡ ਧੀਰੇ ਕੋਟ ਤੋਂ ਸਰਪੰਚ ਜਸਬੀਰ ਸਿੰਘ, ਗੁਲਜਾਰ ਸਿੰਘ ਧੀਰੇ ਕੋਟ, ਸ੍ਰ. ਗੁਰਦਿਆਲ ਸਿੰਘ ਧੀਰੇਕੋਟ, ਸਰੂਪ ਸਿੰਘ, ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ,ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਇੰਦਰਜੀਤ ਸਿੰਘ ਬੁੰਡਾਲਾ, ਬੱਬਲੂ ਪੀ.ਏ ਵਿਧਾਇਕ ਜਲਾਲ ਉਸਮਾ ਆਦਿ ਹਾਜ਼ਨ ਸਨ।ਜਿਕਰਯੋਗ ਹੈ ਕਿ ਇਸ ਰੈਲੀ ਵਿੱਚ ਵੀ ਜੰਡਿਆਲਾ ਦੇ ਭਾਜਪਾ ਆਗੂਆਂ ਦੀ ਗੈਰ ਹਾਜਰੀ ਰੜਕਦੀ ਰਹੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …