Thursday, March 19, 2026

ਫਰੀਦਕੋਟ ਜੇਲ ਵਿੱਚੋਂ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ- ਬੇਗਮਪੁਰਾ ਟਾਇਗਰ ਫੋਰਸ

ਤਰਸੇਮ ਦੀਵਾਨਾ ਬੀ.ਟੀ.ਐਫ ਦੇ ਮੁੜ ਬਣੇ ਚੇਅਰਮੈਨ

PPN1407201523ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਮੁੱਖ ਦਫਤਰ ਮੁਹੱਲਾ ਭਗਤ ਨਗਰ ਵਿਖੇ ਫੋਰਸ ਦੇ ਉੱਪ ਚੇਅਰਮੈਨ ਬਿੱਲਾ ਦਿਓਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ, ਤਰਸੇਮ ਦੀਵਾਨਾ, ਅਵਤਾਰ ਬਸੀ ਖਵਾਜੂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਹੁਸ਼ਿਆਰਪੁਰ ਜਿਲਾਂ੍ਹ ਯੂਨਿਟ ਦੀਆਂ ਪੁਰਾਣੀਆਂ ਸਾਰੀਆਂ ਇਕਾਈਆ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਕ੍ਰਮਵਾਰ ਸੋਮ ਦੇਵ ਸੰਧੀ ਜਿਲਾਂ੍ਹ ਇੰਚਾਰਜ, ਅਮਰਜੀਤ ਸੰਧੀ ਜਿਲਾਂ੍ਹ ਪ੍ਰਧਾਨ, ਸੀਨੀਅਰ ਉੱਪ ਪ੍ਰਧਾਨ ਦੇਵ ਰਾਜ, ਉੱਪ ਪ੍ਰਧਾਨ ਮਿੰਟੂ ਹਰਿਆਣਾ, ਰਵੀ ਹਰਖੋਵਾਲ ਜਨਰਲ ਸੈਕਟਰੀ, ਬੱਬੂ ਸਿੰਗੜੀਵਾਲ ਸੈਕਟਰੀ , ਗੁਰਪ੍ਰੀਤ ਬਰਮੀ ਪ੍ਰੈਸ ਸੈਕਟਰੀ, ਨਵੀ ਛਾਉਣੀ ਜੁਆਇੰਟ ਸੈਕਟਰੀ, ਰੋਸ਼ਨ ਲਾਲ ਰੋਸ਼ੀ ਜੁਆਇੰਟ ਸੈਕਟਰੀ, ਸੋਨੂੰ ਬਜਰਾਵਰ ਜੁਆਇੰਟ ਸੈਕਟਰੀ, ਉਂਕਾਰ ਬਜਰਾਵਰ ਜੁਆਇੰਟ ਸੈਕਟਰੀ, ਜਗਤਾਰ ਜੈਤਪੁਰ ਜੁਆਇੰਟ ਸੈਕਟਰੀ ਨਿਯੁਕਤ ਕੀਤੇ ਗਏ। ਇਸ ਮੌਕੇ ਐਗਜੈਕਟਿਵ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਪਹੁੰਚੇ ਮੈਂਬਰਾਂ ਵਲੋਂ ਤਰਸੇਮ ਦੀਵਾਨਾ ਨੂੰ ਸਰਬ ਸੰਮਤੀ ਨਾਲ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ।ਜਿਕਰਯੋਗ ਹੈ ਕਿ ਚੇਅਰਮੈਨ ਦਾ ਕਾਰਜਕਾਲ ਸਮਾਪਤ ਹੋ ਗਿਆ ਸੀ। ਇਸ ਮੌਕੇ ਤੇ ਚੁਣੇ ਗਏ ਤਮਾਮ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਫੋਰਸ ਵਲੋਂ ਦਿੱਤੀ ਲਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗੇ।
ਮੀਟਿੰਗ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ ਨੇ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਫਰੀਦਕੋਟ ਵਿਖੇ ਮੋਗਾ ਓਰਬਿਟ ਬੱਸ ਕਾਂਡ ਦਾ ਵਿਰੋਧ ਕਰ ਰਹੇ ਵਿਦਿਆਰਥੀਆ ‘ਤੇ ਝੂਠੇ ਪਰਚੇ ਕਰਕੇ ਜੇਲ ਭੇਜਿਆ ਗਿਆ ਹੈ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।ਉਹਨਾਂ ਕਿਹਾ ਕਿ ਬਾਦਲ ਰਾਜ ਵਿੱਚ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਜੱਗ ਜਾਹਿਰ ਹਨ ਅਤੇ ਦਲਿਤ ਸਮਾਜ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਵੇਗਾ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੇ ਨਾਲ ਬੇਗਮਪੁਰਾ ਟਾਇਗਰ ਫੋਰਸ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ 15 ਜੁਲਾਈ ਤੋਂ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰੇਗੀ ਅਤੇ ਉਦੋਂ ਤੱਕ ਕਰਦੀ ਰਹੇਗੀ ਜਦ ਤੱਕ ਬੇਕਸੂਰ ਵਿਦਿਆਰਥੀਆ ‘ਤੇ ਪਰਚੇ ਰੱਦ ਕਰਕੇ ਬਿਨਾਂ ਸ਼ਰਤ ਰਿਹਾਅ ਨਹੀਂ ਕੀਤੇ ਜਾਂਦੇ। ਆਗੂਆਂ ਨੇ ਪੰਜਾਬ ਭਰ ਦੀਆਂ ਸਮੂਹ ਦਲਿਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਬੇਕਸੂਰ ਵਿਦਿਆਰਥੀਆਂ ਨੂੰ ਜੇਲ ਵਿੱਚੋਂ ਰਿਹਾਅ ਕਰਵਾਉਣ ਲਈ ਬਾਦਲ ਸਰਕਾਰ ਦਾ ਡੱਟ ਕੇ ਵਿਰੋਧ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਮੇਹਟੀਆਣਾ, ਰਕੇਸ਼ ਕੁਮਾਰ ਭੁੱਟੋ, ਤਰਨਜੀਤ, ਨਟਵਰ ਸੰਧੂ, ਚੇਤਨ ਸੱਲਣ, ਦਵਿੰਦਰ, ਦੇਸ ਰਾਜ, ਸੁਨੀਲਾ ਅੱਤੋਵਾਲ, ਸਰਬਜੀਤ ਬੱਧਣ, ਅਮਰਜੀਤ ਸੰਧੀ, ਮਨਜੀਤ ਕੁੱਕੂ, ਸੋਨੂੰ ਫੁਗਲਾਣਾ, ਪ੍ਰਿੰਸ ਹਰਿਆਣਾ, ਨਰਿੰਦਰ ਬਜਰੋਰ, ਸੋਨੂੰ ਹਰਿਆਣਾ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply