Wednesday, April 22, 2026

ਵਿਜੇ ਸਾਂਪਲਾ ਵੱਲੋਂ ਤਹਿਸੀਲ ਹੁਸ਼ਿਆਰਪੁਰ ‘ਚ ਪੈਂਦੇ ਬਾਥਰੂਮਾਂ ਲਈ 2 ਲੱਖ ਦਾ ਚੈਕ ਜਾਰੀ

PPN1407201524ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਆਪਣੇ ਦਫ਼ਤਰ ਵਿਖੇ ਤਹਿਸੀਲ ਹੁਸ਼ਿਆਰਪੁਰ ਵਿੱਚ ਪੈਂਦੇ ਬਾਥਰੂਮਾਂ ਦੇ ਨਿਰਮਾਣ ਲਈ 2 ਲੱਖ ਰੁਪਏ ਦਾ ਚੈਕ ਐਸ ਡੀ ਐਮ ਅਨੰਦ ਸਾਗਰ ਸ਼ਰਮਾ ਨੂੰ ਸੌਂਪਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਹਿਸੀਲ ਵਿੱਚ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਬਾਥਰੂਮਾਂ ਦੇ ਨਿਰਮਾਣ ਲਈ ਐਮ.ਪੀ. ਲੈਡ ਵਿਚੋਂ 2 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਨਵੇਂ ਬਾਥਰੂਮਾਂ ਦਾ ਨਿਰਮਾਣ ਹੋਵੇਗਾ। ਇਸ ਮੌਕੇ’ਤੇ ਸ਼੍ਰੀ ਅਮਿਤ ਸਾਂਪਲਾ, ਮਿਲਕ ਪਲਾਂਟ ਦੇ ਚੇਅਰਮੈਨ ਕਰਮਜੀਤ ਬੱਬਲੂ ਜੋਸ਼, ਭਾਰਤ ਭੂਸ਼ਣ ਵਰਮਾ, ਡਾ. ਰਮਨ ਘਈ, ਨਰੇਸ਼ ਅੱਗਰਵਾਲ, ਕਮਲਜੀਤ ਸੇਤੀਆ, ਗੋਪਾਲ ਅੱਗਰਵਾਲ, ਵੇਦ ਪ੍ਰਕਾਸ਼, ਮਨਪ੍ਰੀਤ ਸਿੰਘ ਮੰਨਾ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply