ਪੱਟੀ, 14 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਦੇ ਸਮੂਹ ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰਾਂ ਦੀ ਅਹਿਮ ਮੀਟਿੰਗ ਵਾਰਡ ਨੰਬਰ 8 ਦੇ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਹੋਈ।ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਫੋਟੋਗ੍ਰਾਫਰ, ਵੀਡੀਓਗ੍ਰਾਫਰ ਅਤੇ ਐਕਸਪੋਜਰ ਹਾਜਰ ਹੋਏ ਅਤੇ ਫੀਲਡ ਵਿਚ ਕੰੰਮ ਕਰਨ ਵੇਲੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ।ਸਾਰੇ ਹੀ ਹਾਜਰ ਮੈਂਬਰਾਂ ਨੇ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸਰਬ ਸੰਮਤੀ ਨਾਲ ਰਾਜੇਸ਼ ਕੁਮਾਰ ਸ਼ਰਮਾ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਸ਼ਰਮਾ ਨੇ ਸਮੂਹ ਫੋਟੋਗ੍ਰਾਫਰ ਭਰਾਵਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਹਮੇਸ਼ਾਂ ਹੀ ਐਸੋਸੀਏਸ਼ਨ ਦੇ ਨਾਲ ਖੜੇ ਹਨ ਅਤੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਣਗੇ।
ਇਸ ਮੌਕੇ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿਚ ਚੇਅਰਮੈਨ ਰਣਜੀਤ ਸਿੰਘ ਉਪੱਲ, ਮੀਤ ਪ੍ਰਧਾਨ ਰਣਜੀਤ ਸਿੰਘ ਮਿੰਟਾ, ਸੈਕਟਰੀ ਪ੍ਰੇਮ ਪ੍ਰਕਾਸ਼ ਸਿੰਘ ਜੌਲੀ, ਖਜਾਨਚੀ ਗੁਰਪ੍ਰੀਤ ਸਿੰਘ ਰੂਬੀ, ਸਕੱਤਰ ਜਤਿੰਦਰ ਸਿੰਘ ਰਾਜਾ ਆਦਿ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕ ਤੇ ਭੁਪਿੰਦਰ ਸਿੰਘ ਭਿੰਦਾ, ਬਲਵਿੰਦਰ ਸਿੰਘ, ਜਸਪਾਲ ਸਿੰਘ, ਜੋਗਾ ਸਿੰਘ ਪੁਰਬਾ, ਦਵਿੰਦਰ ਸਿੰਘ, ਸੁਖਜਿੰਦਰ ਸਿੰਘ ਬਾਓ, ਮੇਜਰ ਸਿੰਘ, ਤਜਿੰਦਰ ਤਾਜ, ਸੁਖਰਾਜ ਸਿੰਘ ਲਾਡੀ, ਅਜੇ ਕੁਮਾਰ, ਵਿਜੇ ਕੁਮਾਰ, ਕੁਲਦੀਪ ਸਿੰਘ ਬਿੱਟੂ, ਪਲਵਿੰਦਰ ਸਿੰਘ ਲਾਡੀ, ਸੋਨੁੰ ਮਿਕਸਿੰਗ, ਅੰਗਰੇਜ ਸਿੰਘ, ਸ਼ਮਿੰਦਰ ਸਿੰਘ ਸ਼ਮੀ, ਸਾਹਬ ਸਿੰਘ, ਸਰਬਜੀਤ ਸਿੰਘ ਸੰਗਵਾਂ, ਬਲਜੀਤ ਸਿੰਘ,ਅਵਤਾਰ ਸਿੰਘ, ਓਂਕਾਰ ਸਿੰਘ, ਪਰਭਦੀਪ ਸਿੰਘ ਪਨੇਸਰ, ਗੁਰਦੇਵ ਸਿੰਘ ਰੈਂਬੋ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media