Thursday, April 23, 2026

ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਾਉਣ-ਬੀ.ਡੀ.ਪੀ.ਓ ਨਥਾਣਾ

ਬਲਾਕ ਨਥਾਣਾ ਦੇ ਨੌਜਵਾਨਾਂ ਨੂੰ ਨਸ਼ਾਖੋਰੀ ਵਿਰੁੱਧ ਡੱਟਣ ਲਈ ਦਿੱਤੀ ਟ੍ਰੇਨਿੰਗ

PPN1507201503

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸ਼ਕਤੀ ਉਸਾਰੂ ਕੰਮਾਂ ਵਿੱਚ ਲਗਾਉਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨਥਾਣਾ ਮੈਡਮ ਕਵਿਤਾ ਗਰਗ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ਪਿੰਡ ਪੱਧਰੀ ਕੋਆਰਡੀਨੇਟਰਾਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਦੇ ਉਦਘਾਟਨੀ ਸਮਾਰੋਹ ਮੌਕੇ ਕੀਤਾ।ਜੋਤੀ ਜੱਗਾ ਦੇ ਟ੍ਰੇਨਿੰਗ ਕੇਂਦਰ ਦਾ ਉਦਘਾਟਨ ਕਰਨ ਪਿਛੋਂ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਨਸ਼ਾਖੋਰੀ ਰੋਕਣ ਲਈ ਆਪਣ ਬਣਦਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਪ੍ਰੋਜੈਕਟ ਅਧਿਕਾਰੀ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ। ਇਸ ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਸੀ. ਡੀ. ਪੀ. ਓ. ਨਥਾਣਾ ਸ੍ਰੀਮਤੀ ਅਵਿਨਾਸ਼ ਕੌਰ, ਡਾ. ਨਿਧੀ, ਜਤਿੰਦਰ ਕੁਮਾਰ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਭਾਜਪਾ ਦਿਹਾਤੀ, ਨਮਤੇਜ ਸਿੰਘ ਔਲਖ, ਗੁਰਮੀਤ ਸਿੰਘ ਬੱਜੋਆਣਾ ਅਤੇ ਬਾਬਾ ਜਗਤਾਰ ਸਿੰਘ ਨੇ ਹਾਜਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਲਈ ਪ੍ਰੇਰਿਤ ਕੀਤਾ। ਸਸਟੇਨਿੰਗ ਦਾ ਪਾਇਲਟ ਪ੍ਰੋਜੈਕਟ ਡਰੱਗ ਅਬਿਊਜ ਐਂਡ ਅਲਕੋਹਲਿਜਮ ਤਹਿਤ ਦਿੱਤੀ ਜਾ ਰਹੀ ਇਸ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਜੈਕਟ ਅਫਸਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਜਿਲ੍ਹੇ ਦੇ ਪੰਜ ਬਲਾਕਾਂ ਦੇ 200 ਪਿੰਡਾਂ ਵਿਚੋਂ 2-2 ਪਿੰਡ ਪੱਧਰੀ ਕੋਆਰਡੀਨੇਟਰਾਂ ਦੀ ਚੋਣ ਕੀਤ ਗਈ ਹੈ, ਜਿਨ੍ਹਾਂ ਨੂੰ ਸਿਖਲਾਈ ਦੇ ਕੇ ਪਿੰਡਾਂ ਵਿਚ ਨਸ਼ਾ ਵਿਰੋਧੀ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਟ੍ਰੇਨਿੰਗ ਵਿਚ ਮਨਪ੍ਰੀਤ ਸਿੰਘ ਝੁੰਬਾ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਮਨਦੀਪ ਸਿੰਘ ਪੂਹਲਾ, ਸੁਖਚੈਨ ਸਿੰਘ ਆਲੀਕੇ, ਲਵਪ੍ਰੀਤ ਸਿੰਘ, ਪ੍ਰਿਥੀ ਸਿੰਘ ਆਦਿ ਤੋਂ ਇਲਾਵਾ 25 ਪਿੰਡਾਂ ਦੇ 50 ਪੱਧਰੀ ਕੋਆਰਡੀਨੇਟਰ ਹਾਜਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply