ਅੰਮ੍ਰਿਤਸਰ, 15 ਜੁਲਾਈ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸੈਸ਼ਨ 2015-16 ਦੇ ਬੀ.ਐਡ ਦੇ ਦਾਖਲੇ ਲਈ ਦਾਖਲਾ ਸੈਂਟਰਲਾਈਜ਼ ਆਨਲਾਈਨ ਕੌਂਸਲਿੰਗ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਕੇਸ਼ ਮਹਾਜਨ, ਕੋਆਰਡੀਨੇਟਰ ਨੇ ਦੱਸਿਆ ਕਿ ਦੋ ਸਾਲਾ ਬੀ.ਐਡ. ਕੋਰਸ ਦੇ ਦਾਖਲੇ ਲਈ ਇਹ ਕੌਂਸਲਿੰਗ, ਪੰਜਾਬ ਰਾਜ ਦੇ ਸਾਰੇ ਬੀ.ਐਡ. ਕਾਲਜ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜਖ਼ ਨਾਲ ਸਬੰਧਤ ਹਨ, ਕਰਵਾਈ ਜਾਵੇਗੀ। ਉਨਖ਼ਾਂ ਕਿਹਾ ਕਿ ਵਧੇਰੇ ਜਾਣਕਾਰੀ ਾਾਾ.ਪੁਨਜੳਬਬੲਦੳਦਮਸਿਸੋਿਨਸ2015.ੋਰਗ ਵੈਬਸਾਈਟ ‘ਤੇ ਉਪਲਬਧ ਹੋਵੇਗੀ। ਉਨਖ਼ਾਂ ਦੱਸਿਆ ਕਿ ਸੀਟਾਂ, ਐਪਲੀਕੇਸ਼ਨ, ਦਾਖਲਾ ਪ੍ਰਕ੍ਰਿਆ, ਸ਼ਡਿਊਲ ਅਤੇ ਫੀਸਾਂ ਸਬੰਧੀ ਜਾਣਕਾਰੀ ਇਸ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼ਡਿਊਲ: ਸ਼ਡਿਊਲ ਵਿਚ ਵੈਬਸਾਈਟ ‘ਤੇ ਪ੍ਰਾਸਪੈਕਟਸ ਦੀ ਉਪਲਬਧਾ ਮਿਤੀ 16 ਜੁਲਾਈ ਤੋਂ; ਆਨਲਾਈਨ ਰਜਿਸਟਰੇਸ਼ਨ ਲਈ ਬੈਂਕ ਸਲਿਪ 17 ਤੋਂ 21 ਜੁਲਾਈ ਤਕ; ਸਟੇਟ ਬੈਂਕ ਆਫ ਪਟਿਆਲਾ ਦੀ ਕਿਸੇ ਬ੍ਰਾਂਚ ਵਿਚ ਫੀਸ ਜਮਖ਼ਾਂ 20 ਤੋਂ 22 ਜੁਲਾਈ ਤਕ; ਆਨਲਾਈਨ ਐਪਲੀਕੇਸ਼ਨ ਫਾਰਮ ਜਮਖ਼ਾਂ ਕਰਵਾਉਣ ਦੀ ਅੰਤਿਮ ਮਿਤੀ 24 ਜੁਲਾਈ; ਆਰਜੀ (ਟੈਂਟੇਟਿਵ) ਮੈਰਿਟ ਲਿਸਟ ਡਿਸਪਲੇਅ) 26 ਜੁਲਾਈ, ਟੈਂਟੇਟਿਵ ਮੈਰਿਟ ਲਿਸਟ ਵਿਚ ਤੁਰੱਟੀਆਂ ਦੂਰ ਕਰਾਉਣ ਦੀ ਆਖਰੀ ਮਿਤੀ 28 ਜੁਲਾਈ ਦੁਪਹਿਰ 2 ਵਜੇ ਤਕ; ਫਾਈਨਲ ਮੈਰਿਟ ਲਿਸਟ ਡਿਸਪਲੇਅ 29 ਜੁਲਾਈ; ਆਨਲਾਈਨ ਕਾਲਜਾਂ ਦੀ ਚੋਣ (ਵੱਧ ਤੋਂ ਵੱਧ 5 ਕਾਲਜ) 30 ਜੁਲਾਈ ਤੋਂ ਇਕ ਅਗਸਤ; ਸੀਟ ਐਲੋਕੇਸ਼ਨ 3 ਅਗਸਤ; ਐਲੋਕੇਟਿਡ ਕਾਲਜ ਵਿਚ ਰਿਪੋਰਟ ਕਰਨ ਦੀ ਮਿਤੀ 4 ਤੋਂ 6 ਅਗਸਤ; ਸੈਲਫ ਫਾਈਨਾਂਸਡ ਕਾਲਜਾਂ ਵਿਚ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਭਰਨ ਦੀ ਸ਼ੁਰੂ ਕਰਨ ਦੀ ਮਿਤੀ 7 ਅਗਸਤ ਤੋਂ; ਕਾਲਜਾਂ ਦੁਆਰਾ ਕੋਆਰਡੀਨੇਟਰ ਨੂੰ ਖਾਲੀ ਸੀਟਾਂ ਦੀ ਜਾਣਕਾਰੀ ਦੇਣ ਦੀ ਮਿਤੀ 7 ਅਗਸਤ 2 ਵਜੇ ਤਕ; ਖਾਲੀ ਸੀਟਾਂ ਡਿਸਪਲੇਅ ਕਰਨ ਅਤੇ ਉਨਖ਼ਾਂ ਖਾਲੀ ਸੀਟਾਂ ਭਰਨ ਦੇ ਤਰੀਕੇ ਬਾਰੇ 8 ਅਗਸਤ ਅਤੇ ਕਲਾਸਾਂ ਸ਼ੁਰੂ ਹੋਣ ਦੀ ਮਿਤੀ 10 ਅਗਸਤ, 2015 ਨਿਸਚਿਤ ਕੀਤੀ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media