Sunday, March 29, 2026

ਆਪ ਵਰਕਰਾਂ ‘ਤੇ ਰਾਜਨੀਤਿਕ ਸਾਜਿਸ਼ ਤਹਿਤ ਦਰਜ ਹੋ ਰਹੇ ਹਨ ਝੂਠੇ ਮੁਕੱਦਮੇ- ਆਪ ਲੀਡਰਸ਼ਿਪ

ਪਾਰਟੀ ਦੇ ਇੱਕ ਵਫਦ ਨੇ ਕੀਤੀ ਐਸ. ਐਸ. ਪੀ. ਰਾਜਜੀਤ ਸਿੰਘ ਨਾਲ ਮੁਲਾਕਾਤ

ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ‘ਆਪ’ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ, ਪ੍ਰਦੇਸ਼ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਵਰਿੰਦਰ ਸਿੰਘ, ਅਕਾਸ਼ ਕੁਮਾਰ ਗੋਲਡੀ, ਮੋਦੀ, ਨਰਿੰਦਰ ਨੇਹਰੂ, ਨਿਰਮਲ ਸਿੰਘ ਆਦ ਨੇ ਅੱਜ ਜਿਲਾ ਪੁਲਿਸ ਮੁਖੀ ਰਾਜਜੀਤ ਹੁੰਦਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ‘ਆਪ’ ਵਰਕਰਾਂ ਵਿਰੁੱਧ ਰਾਜਨੀਤਿਕ ਸਾਜਿਸ਼ ਦੇ ਤਹਿਤ ਦਰਜ ਹੋ ਰਹੇ ਝੂਠੇ ਕੇਸਾਂ ਤੋਂ ਜਾਣੂ ਕਰਵਾਇਆ । ਕੱਲ ਸ਼ਾਮ ਹੀ ਦੇ ਪਾਰਟੀਆਂ ਵਿਚਕਾਰ ਹੋਏ ਝਗੜੇ ਸੰਬੰਧੀ ਥਾਣਾ ਬੁਲੋਵਾਲ ਦੀ ਪੁਲਿਸ ਵੱਲੋਂ ਧਾਰਾ 307 ਦੇ ਤਹਿਤ ਕ੍ਰਾਸ ਕੇਸ ਦਰਜ ਕੀਤਾ ਸੀ ਜਿਸ ਵਿੱਚ ਇੱਕ ਪੱਖ ਨੇ ‘ਆਪ’ ਦੇ ਸਰਗਰਮ ਵਰਕਰ ਨਰਿੰਦਰ ਨਹਿਰੂ ਦਾ ਨਾਮ ਝੂਠੇ ਤੌਰ ਤੇ ਲਿਖਵਾ ਦਿੱਤਾ ਸੀ। ਪਾਰਟੀ ਦੀ ਲੀਡਰਸ਼ਿਪ ਨੇ ਐਸ. ਐਸ. ਪੀ. ਨੂੰ ਕਿਹਾ ਕਿ ਸਮਾਜ ਸੇਵੀ ਹੋਣ ਕਰਕੇ ਉਹਨਾਂ ਨੂੰ ਕਈ ਵਾਰ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਨ ਵਾਸਤੇ ਜਾਣਾ ਪੈਂਦਾ ਹੈ ਪਰ ਰੂਲਿੰਗ ਪਾਰਟੀ ਦੇ ਨੇਤਾ ਕੁਰਸੀ ਦੇ ਨਸ਼ੇ ਵਿੱਚ ‘ਆਪ’ ਵਰਕਰਾਂ ਨੂੰ ਨਾਜਾਇਜ ਤੰਗ ਅਤੇ ਪਰੇਸ਼ਾਨ ਕਰਕੇ ਝੂਠੇ ਕੇਸਾਂ ਵਿੱਚ ਫਸਾ ਰਹੇ ਹਨ । ਅਜਿਹੇ ਵਿੱਚ ਪਾਰਟੀ ਦੇ ਵਰਕਰ ਚੁੱਪ ਕਰਕੇ ਨਹੀਂ ਬੈਠ ਸਕਦੇ । ਮੁਲਾਕਾਤ ਤੋਂ ਬਾਅਦ ਐਡਵੋਕੇਟ ਜੈਰਥ ਨੇ ਦੱਸਿਆ ਕਿ ਪੁਲਿਸ ਪ੍ਰਮੁੱਖ ਨਾਲ ਉਹਨਾਂ ਦੀ ਮੁਲਾਕਾਤ ਕਾਫੀ ਚੰਗੀ ਰਹੀ ਤੇ ਪੁਲਿਸ ਪ੍ਰਮੁੱਖ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ‘ਆਪ’ ਕਾਰਜਕਰਤਾ ਤੇ ਰਾਜਨੀਤਿਕ ਦਬਾਅ ਤਹਿਤ ਕੋਈ ਵੀ ਨਾਜਾਇਜ ਕਾਰਵਾਈ ਨਹੀਂ ਕੀਤੀ ਜਾਵੇਗੀ । ‘ਆਪ’ ਲੀਡਰਸ਼ਿਪ ਨੇ ਕਿਹਾ ਕਿ ਪੁਲਿਸ ਪ੍ਰਮੁੱਖ ਨੂੰ ਮਿਲਣ ਤੋਂ ਬਾਅਦ ਉਹ ਹੁ੍ਵਣ ਉਹਨਾਂ ਦੇ ਭਰੋਸੇ ਤੇ ਯਕੀਨ ਕਰਦੇ ਹਨ ਪਰ ਜੇਕਰ ਫਿਰ ਵੀ ਪ੍ਰਸ਼ਾਸਨ ਅਤੇ ਪੁਲਿਸ ਨੇ ਰਾਜਨੀਤਿਕ ਦਬਾਅ ਹੇਠ ਕਿਸੇ ‘ਆਪ’ ਵਰਕਰ ਤੇ ਨਾਜਾਇਜ ਕਾਰਵਾਈ ਕੀਤੀ ਤਾਂ ਉਹ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply